ਬਠਿੰਡਾ, 24 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲੇ੍ਹ ਅਧੀਨ ਪੈਂਦੀ ਨਗਰ ਕੌਂਸਲ ਕੋਟਫੱਤਾ ਦੇ ਵਾਰਡ ਨੰਬਰ-11 ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੀ ਪਰਵੀਨ ਪਤਨੀ ਸੁਖਮੰਦਰ ਖਾਨ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ ਤੇ ਉਨ੍ਹਾਂ ਨੂੰ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦੀ ਚੋਣ ਮੁਹਿੰਮ ਦੀ ਖ਼ਾਸੀਅਤ ਇਹ ਹੈ ਕਿ ਉਹ ਅੱਤ ਦੀ ਗਰਮੀ 'ਚ ਆਪਣੇ ਸਮਰਥਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਬਜਾਏ ਦੋਵੇਂ ਪਤੀ-ਪਤਨੀ ਹੀ ਵਾਰਡ ਦੇ ਵੋਟਰਾਂ ਤੱਕ ਘਰ-ਘਰ ਪਹੁੰਚ ਕਰ ਰਹੇ ਹਨ | ਪਰਵੀਨ ਅਤੇ ਉਨ੍ਹਾਂ ਦੇ ਪਤੀ ਸੁਖਮੰਦਰ ਖਾਨ ਨੇ ਵਾਰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀਵਾਰ ਚੋਣ ਮੈਦਾਨ 'ਚ ਆਏ ਹਨ ਤੇ ਇਹ ਫ਼ੈਸਲਾ ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਵਾਰਡ ਅਤੇ ਵਾਰਡ ਵਾਸੀਆਂ ਦੇ ਸਰਬਪੱਖੀ ਵਿਕਾਸ ਅਤੇ ਤਰੱਕੀ ਕਰਨ ਦੇ ਮਕਸਦ ਨਾਲ ਲਿਆ ਹੈ | ਉਨ੍ਹਾਂ ਦਾ ਕੰਮ ਸਿਰਫ਼ ਚੋਣ ਲੜ ਕੇ ਜਿੱਤਣਾ ਹੀ ਨਹੀਂ ਹੈ, ਸਗੋਂ ਆਪਣੇ ਵਾਰਡ ਨੰਬਰ-11 ਨੂੰ ਸਮੁੱਚੀ ਨਗਰ ਕੌਂਸਲ ਕੋਟਫੱਤਾ ਜਾਂ ਜ਼ਿਲ੍ਹਾ ਬਠਿੰਡਾ 'ਚੋਂ ਹੀ ਨਹੀਂ, ਸਮੁੱਚੇ ਪੰਜਾਬ 'ਚੋਂ ਨਮੂਨੇ ਦਾ ਵਾਰਡ ਬਣਾਉਣ ਦਾ ਸੁਪਨਾ ਹੈ | ਪਰਵੀਨ ਨੇ ਕਿਹਾ ਕਿ ਉਨ੍ਹਾਂ ਨੂੰ ਵਾਰਡ ਦੇ ਵੋਟਰਾਂ ਦਾ ਭਰਵਾਂ ਸਾਥ ਮਿਲ ਰਿਹਾ, ਜਿਸ ਲਈ ਉਨ੍ਹਾਂ ਨੂੰ ਉਮੀਦ ਹੀ ਨਹੀਂ ਪੱਕਾ ਯਕੀਨ ਹੈ ਕਿ ਵਾਰਡ ਦੇ ਵੋਟਰ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਣਗੇ | ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਕੋਟਫੱਤਾ ਦੀਆਂ 26 ਮਈ ਨੂੰ ਪੈਣ ਵਾਲੀਆਂ ਵੋਟਾਂ ਸਮੇਂ ਉਨ੍ਹਾਂ ਦੇ ਚੋਣ ਨਿਸ਼ਾਨ 'ਰੋਡ ਰੋਲਰ' ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਇਆ ਜਾਵੇ |