13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਗਨਰੇਗਾ ਤਹਿਤ ਹੋਏ ਵਿਕਾਸ ਕਾਰਜਾਂ ਦਾ ਏ.ਪੀ.ੳ. ਸੰਦੀਪ ਕੌਰ ਨੇ ਲਿਆ ਜਾਇਜ਼ਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-05-2026
ਚਾਉਕੇ, 24 ਮਈ (ਮਨਜੀਤ ਸਿੰਘ ਘੜੈਲੀ)- ਬਲਾਕ ਵਿਕਾਸ ਤੇ ਪੰਚਾਇਤ ਦਫਤਰ ਰਾਮਪੁਰਾ ਦੇ ਮਗਨਰੇਗਾ ਅਸਿਸਟੈਂਟ ਪ੍ਰੋਗਰਾਮ ਅਫ਼ਸਰ (ਏ.ਪੀ.ੳ.) ਮੈਡਮ ਸੰਦੀਪ ਕੌਰ ਨੇ ਪਿੰਡ ਬੱਲ੍ਹੋ ਦਾ ਦੌਰਾ ਕਰਕੇ ਮਗਨਰੇਗਾ ਤਹਿਤ ਹੋਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਆਂਗਣਵਾੜੀ ਸੈਂਟਰ ਦੀ ਨਵੀ ਬਣੀ ਬਿਲਡਿੰਗ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਰਕਾਰ ਦੇ ਵਿਸ਼ੇਸ਼ ਉਪਰਾਲੇ ਸਦਕਾ ਪਿੰਡ ਬੱਲ੍ਹੋ, ਖੋਖਰ, ਝੰਡੂਕੇ ਅਤੇ ਮੰਡੀ ਕਲਾਂ 'ਚ ਮਗਨਰੇਗਾ ਸਕੀਮ ਨੂੰ ਆਈ.ਸੀ.ਡੀ.ਐਸ ਗਰਾਂਟ ਨਾਲ ਕਨਵੰਰਜ ਕਰਕੇ ਆਧੁਨਿਕ ਕਿਸਮ ਦੇ ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ­ ਜੋ ਕਿ ਬੱਚਿਆਂ ਦੇ ਬੈਠਣ ਅਤੇ ਮੁੱਢਲੀ ਸਿੱਖਿਆ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ | ਪਿੰਡ 'ਚ ਉਸਾਰੀ ਅਧੀਨ ਥਾਪਰ ਮਾਡਲ ਛੱਪੜ ਦੇ ਕੰਮ ਨੂੰ ਵੇਖਿਆ ਅਤੇ ਪਾਰਦਰਸ਼ਤਾ ਨਾਲ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ | ਇਸ ਮੌਕੇ ਏ.ਪੀ.ੳ. ਮੈਡਮ ਸੰਦੀਪ ਕੌਰ ਨੇ ਪਿੰਡ 'ਚ ਨੌਜਵਾਨਾਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਬਣਾਈ ਗਈ ਯੂਥ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ | ਉਨ੍ਹਾਂ ਲਾਇਬਰੇਰੀ ਦੇ ਸ਼ਾਨਦਾਰ ਪ੍ਰਬੰਧਾਂ ਅਤੇ ਕਿਤਾਬਾਂ ਦੇ ਸੰਗ੍ਰਹਿ ਨੂੰ ਵੇਖ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਪਿੰਡਾਂ 'ਚ ਅਜਿਹੇ ਉਪਰਾਲੇ ਨੌਜਵਾਨੀ ਨੂੰ ਨਸ਼ਿਆਂ ਅਤੇ ਬੁਰਾਈਆਂ ਤੋਂ ਦੂਰ ਰੱਖ ਕੇ ਉੱਚ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੱਲ ਪ੍ਰੇਰਿਤ ਕਰਨ 'ਚ ਸਿੱਧ ਸਹਾਈ ਹੁੰਦੇ ਹਨ | ਇਸ ਮੌਕੇ ਜੀ.ਆਰ.ਐਸ.ਅੰਗਰੇਜ਼ ਸਿੰਘ, ਗੁਰਸੇਵਕ ਸਿੰਘ ਅਤੇ ਪਰਮਜੀਤ ਸਿੰਘ ਭੁੱਲਰ ਵੀ.ਡੀ.ਓ. ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਹਿਲਜ ਸਕੂਲ 'ਚ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ ਸੈਮੀਨਾਰ <br/> ਅਗਲੀ ਖ਼ਬਰ ਗਿੱਲ ਕਲਾਂ ਪਿੰਡ ਭਾਈਚਾਰਕ ਸਾਂਝ 'ਤੇ ਆਧਾਰਿਤ ਜਲ ਪ੍ਰਬੰਧਨ ਲਈ ਮਾਡਲ ਪਿੰਡ ਵਜੋਂ ਉੱਭਰਿਆ <br/>
Ad Position 24