ਭਾਈਰੂਪਾ, 25 ਮਈ (ਵਰਿੰਦਰ ਲੱਕੀ)-ਸਾਂਝੇ ਫੋਰਮ ਪੰਜਾਬ ਦੇ ਸੱਦੇ 'ਤੇ ਸਮੂਹ ਬਿਜਲੀ ਮੁਲਾਜ਼ਮਾਂ ਵਲੋਂ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਬੋਰਡ ਮੈਨੇਜਮੈਂਟ ਮੁਲਾਜ਼ਮਾਂ ਖਿਲਾਫ਼ ਫੈਸਲੇ ਲੈ ਰਹੀ, ਜਦੋਂਕਿ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਸਹੀ ਸਪਲਾਈ ਦੇਣ ਲਈ ਹੋਰ ਮੁਲਾਜ਼ਮਾਂ ਦੀ ਜ਼ਰੂਰਤ ਹੈ ਪਰ ਮੈਨੇਜਮੈਂਟ ਨਵੇਂ ਮੁਲਾਜ਼ਮ ਭਰਤੀ ਕਰਨ ਦੀ ਬਜਾਏ ਪੁਰਾਣੇ ਘੱਟ ਮੁਲਾਜ਼ਮਾਂ 'ਤੇ ਬੇਲੋੜਾ ਬੋਝ ਪਾ ਰਹੀ ਹੈ ਅਤੇ ਧੱਕੇ ਨਾਲ ਮੋਬਾਈਲ ਫੋਨ ਦੇ ਰਹੇ ਹਨ ਤਾਂ ਕਿ ਮੁਲਜ਼ਮਾਂ ਦੀ ਗੁਪਤਤਾ ਲਈ ਜਾ ਸਕੇ | ਉਨ੍ਹਾਂ ਕਿਹਾ ਕਿ ਮੈਨੇਜਮੈਂਟ ਜਥੇਬੰਦੀਆਂ ਨਾਲ ਹੋਏ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ ਹੈ ਅਤੇ ਲੰਬੇ ਸਮੇਂ ਤੋਂ ਸਰਕਾਰ ਵਲੋਂ ਮੁਲਾਜ਼ਮਾਂ ਦਾ ਡੀ.ਏ. ਦਬਿਆ ਹੋਇਆ ਹੈ | ਉਨ੍ਹਾਂ ਕਿਹਾ ਭਾਰਤ ਸਰਕਾਰ ਦੇ ਮੁਲਾਜ਼ਮ 58 ਪ੍ਰਤੀਸ਼ਤ ਡੀ.ਏ. ਲੈ ਰਹੇ ਹਨ, ਜਦੋਂਕਿ ਪੰਜਾਬ ਸਰਕਾਰ ਦੇ ਮੁਲਾਜ਼ਮ 42 ਪ੍ਰਤੀਸ਼ਤ ਡੀ. ਏ. ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਮੈਨਜਮੈਂਟ ਕੱਚੇ ਮੁਲਾਜ਼ਮ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ | ਬਿਜਲੀ ਮੰਤਰੀ ਵਾਰ-ਵਾਰ ਮੀਟਿੰਗ ਕਰਕੇ ਮੁੱਕਰ ਰਿਹਾ ਹੈ ਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 7 ਜੂਨ ਨੂੰ ਮੁੱਖ ਮੰਤਰੀ ਦਾ ਸੰਗਰੂਰ ਵਿਖੇ ਘਿਰਾਓ ਅਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਅਤੇ 16-17 ਜੂਨ ਦੀ ਪੂਰੇ ਪੰਜਾਬ ਦੇ ਬਿਜਲੀ ਮੁਲਾਜ਼ਮ ਹੜਤਾਲ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਰੋਸ ਪ੍ਰਦਰਸ਼ਨ ਦੌਰਾਨ ਜਸਵਿੰਦਰ ਸਿੰਘ ਇੰਪਲਾਈਜ਼ ਫੈਡਰੇਸ਼ਨ, ਲਖਵਿੰਦਰ ਸਿੰਘ ਟੀ. ਐਸ. ਯੂ., ਹਨੀਪ੍ਰੀਤ ਸਿੰਘ ਐਮ. ਯੂ. ਓ., ਸੁਖਜਿੰਦਰ ਸਿੰਘ, ਦੀਦਾਰ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਹਰਵਿੰਦਰ ਸਿੰਘ ਸਿੱਧੂ, ਬੂਟਾ ਸਿੰਘ ਗੁਰਬਿੰਦਰ ਸਿੰਘ, ਇਕਬਾਲ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ, ਰਛਪਾਲ ਸਿੰਘ, ਗੁਰਜੀਤ ਸਿੰਘ ਖਹਿਰਾ, ਆਦਿ ਸਮੂਹ ਮੁਲਾਜ਼ਮ ਸਾਥੀ ਹਾਜ਼ਰ ਸਨ |
ਬਿਜਲੀ ਮੁਲਾਜ਼ਮ ਵਲੋਂ ਸਬ ਡਵੀਜ਼ਨ ਭਾਈਰੂਪਾ ਅੱਗੇ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
26-05-2026