ਮਹਿਰਾਜ, 25 ਮਈ (ਸੁਖਪਾਲ ਮਹਿਰਾਜ)- ਨਗਰ ਪੰਚਾਇਤ ਮਹਿਰਾਜ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ, ਉੱਥੇ ਹੀ ਨਗਰ ਦੇ ਪ੍ਰਮੁੱਖ ਆਗੂਆਂ ਵਲੋਂ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਭਾਈਚਾਰਕ ਮਾਹੌਲ ਵਿਚ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ¢ ਸਾਬਕਾ ਸਰਪੰਚ ਗੁਰਮੇਲ ਸਿੰਘ, ਬਲਾਕ ਸੰਮਤੀ ਦੇ ਸਾਬਕਾ ਮੈਂਬਰ ਬੂਟਾ ਸਿੰਘ ਸਿੱਧੂ ਅਤੇ ਉਸਾਰੂ ਸੋਚ ਵਾਲੇ ਨੌਜਵਾਨ ਬਿੱਲਾ ਧਾਲੀਵਾਲ ਨੇ ਨਗਰ ਪੰਚਾਇਤ ਚੋਣਾਂ ਲੜ ਰਹੇ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੋਣਾਂ ਦੀ ਲੜਾਈ ਨੂੰ ਸਿਰਫ਼ ਸਿਆਸੀ ਮੁਕਾਬਲੇ ਤੱਕ ਹੀ ਸੀਮਿਤ ਰੱਖਿਆ ਜਾਵੇ¢ ਉਨ੍ਹਾਂ ਕਿਹਾ ਕਿ ਚੋਣਾਂ ਲੋਕਤੰਤਰ ਦਾ ਅਹਿਮ ਹਿੱਸਾ ਹੁੰਦੀਆਂ ਹਨ ਅਤੇ ਇਨ੍ਹਾਂ ਦÏਰਾਨ ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ, ਨਾ ਕਿ ਨਿੱਜੀ ਰੰਜਿਸ਼ਾਂ ਜਾਂ ਪਰਿਵਾਰਕ ਦੁਸ਼ਮਣੀਆਂ ਦੀ¢ ਉਨ੍ਹਾਂ ਕਿਹਾ ਕਿ ਨਗਰ ਵਿਚ ਸ਼ਾਂਤੀ, ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਬਣਾਈ ਰੱਖਣ ਲਈ ਹਰ ਧਿਰ ਨੂੰ ਸੰਜਮ ਅਤੇ ਸਿਆਣਪ ਨਾਲ ਕੰਮ ਲੈਣਾ ਚਾਹੀਦਾ ਹੈ¢ ਉਨ੍ਹਾਂ ਅੱਗੇ ਕਿਹਾ ਕਿ ਚੋਣ ਪ੍ਰਚਾਰ ਦÏਰਾਨ ਜਦੋਂ ਕਿਸੇ ਵੀ ਪਾਰਟੀ ਜਾਂ ਆਜ਼ਾਦ ਉਮੀਦਵਾਰਾਂ ਦੇ ਸਮਰਥਕ ਗਲੀਆਂ-ਮੁਹੱਲਿਆਂ ਵਿੱਚ ਆਮਨੇ-ਸਾਮਨੇ ਹੋਣ ਤਾਂ ਉਹ ਇੱਕ-ਦੂਜੇ ਪ੍ਰਤੀ ਗੁੱਸੇ ਜਾਂ ਵਿਰੋਧ ਦੀ ਭਾਵਨਾ ਨਾ ਰੱਖਣ, ਸਗੋਂ ਆਪਸੀ ਸਤਿਕਾਰ ਅਤੇ ਭਾਈਚਾਰੇ ਦੀ ਮਿਸਾਲ ਪੇਸ਼ ਕਰਨ¢ ਉਨ੍ਹਾਂ ਕਿਹਾ ਕਿ ਚੋਣਾਂ ਕੁਝ ਦਿਨਾਂ ਦਾ ਮਾਮਲਾ ਹੁੰਦੀਆਂ ਹਨ, ਪਰ ਨਗਰ ਦਾ ਭਾਈਚਾਰਾ ਅਤੇ ਆਪਸੀ ਸਬੰਧ ਹਮੇਸ਼ਾ ਲਈ ਹੁੰਦੇ ਹਨ¢ ਇਸ ਲਈ ਹਰ ਧਿਰ ਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿਸ ਨਾਲ ਨਗਰ ਵਿਚ ਪਿਆਰ, ਏਕਤਾ ਅਤੇ ਅਮਨ ਬਣਿਆ ਰਹੇ¢