ਗੋਨਿਆਣਾ, 29 ਮਈ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੀ ਹੋਈ ਨਗਰ ਕੌਂਸਲ ਦੀ ਚੋਣ ਦੇ ਨਤੀਜੇ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਹਾਈ ਸਕੂਲ ਗਿੱਲਪੱਤੀ ਵਿਖੇ ਜਾਰੀ ਕੀਤੇ ਗਏ | ਉਕਤ ਚੋਣ ਨਤੀਜਿਆਂ 'ਚ ਗੋਨਿਆਣਾ ਮੰਡੀ ਦੇ ਕੁੱਲ 13 ਵਾਰਡਾਂ 'ਚੋਂ 12 ਵਾਰਡਾਂ ਦੇ ਜਾਰੀ ਹੋਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ 5 ਉਮੀਦਵਾਰਾਂ ਨੇ ਚੋਣ ਜਿੱਤੀ, 7 ਉਮੀਦਵਾਰ ਆਜ਼ਾਦ ਤੌਰ 'ਤੇ ਅਤੇ 1 ਉਮੀਦਵਾਰ ਵਾਰਡ ਨੰਬਰ-4 'ਚੋਂ ਪਹਿਲਾਂ ਹੀ ਸਰਬਸੰਮਤੀ ਨਾਲ ਚੋਣ ਜਿੱਤ ਗਿਆ ਸੀ | ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਚੋਣਾਂ 'ਚ ਖਾਤਾ ਵੀ ਨਹੀਂ ਖੋਲਿ੍ਹਆ | ਜਾਣਕਾਰੀ ਅਨੁਸਾਰ ਵਾਰਡ ਨੰਬਰ-1 'ਚੋਂ ਗੁਰਮੀਤ ਕੌਰ (ਆਜ਼ਾਦ) ਉਮੀਦਵਾਰ ਨੇ ਆਪਣੇ ਵਿਰੋਧੀ ਉਮੀਦਵਾਰ ਚੰਚਲ ਨੂੰ 114 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-2 ਦੇ ਕਸ਼ਮੀਰੀ ਲਾਲ ('ਆਪ') ਉਮੀਦਵਾਰ ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਲਛਮਣ ਦਾਸ ਲੱਕੀ ਨੂੰ 181 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-3 ਦੀ ਉਮੀਦਵਾਰ ਮੰਜੂ ਜੈਨ (ਆਜ਼ਾਦ) ਉਮੀਦਵਾਰ ਨੇ ਆਪਣੇ ਨੇੜਲੇ ਵਿਰੋਧੀ ਬਲਜਿੰਦਰ ਕੌਰ ਨੂੰ 373 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-5 ਦੇ ਉਮੀਦਵਾਰ ਮਨਪ੍ਰੀਤ ਸਿੰਘ (ਅਜ਼ਾਦ) ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸੁਰਜੀਤ ਸਿੰਘ ਨੂੰ 144 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-6 ਦੇ ਉਮੀਦਵਾਰ ਰਾਕੇਸ਼ ਕੁਮਾਰ ਰੋਮਾਂ (ਆਜ਼ਾਦ) ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਨਰੇਸ਼ ਕੁਮਾਰ ਨੂੰ 6 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-7 ਦੀ ਉਮੀਦਵਾਰ ਸੈਫੀ ਮੌਂਗਾ (ਆਜ਼ਾਦ) ਨੇ ਆਪਣੇ ਨੇੜਲੇ ਵਿਰੋਧੀ ਆਸਿਮਾ ਗਰਗ ਨੂੰ 108 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-8 ਦੇ ਉਮੀਦਵਾਰ ਸੰਦੀਪ ਕੁਮਾਰ (ਆਜ਼ਾਦ) ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਜਸਵਿੰਦਰ ਸਿੰਘ ਗਰੋਵਰ ਨੂੰ 540 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 9 ਦੇ ਉਮੀਦਵਾਰ ਰਮਨਦੀਪ ਕੌਰ ('ਆਪ') ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸੁਨੀਤਾ ਰਾਣੀ ਪਤਨੀ ਵਿਨੋਦ ਕੁਮਾਰ ਨੂੰ 4 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 10 ਦੇ ਉਮੀਦਵਾਰ ਸੁਰਜੀਤ ਰਾਮ ('ਆਪ') ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਵਿਨੋਦ ਕੁਮਾਰ ਨੂੰ 91 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 11 ਦੇ ਉਮੀਦਵਾਰ ਗੁਰਪ੍ਰੀਤ ਕੌਰ (ਆਜ਼ਾਦ) ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ 641 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਚੋਣ ਜਿੱਤੀ | ਵਾਰਡ ਨੰਬਰ 12 ਦੇ ਉਮੀਦਵਾਰ ਸੰਦੀਪ ਕੁਮਾਰ ਦੁੱਗਲ ('ਆਪ') ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਵਜ਼ੀਰ ਰਾਮ ਨੂੰ 208 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਅਤੇ ਵਾਰਡ ਨੰਬਰ-13 ਦੀ ਉਮੀਦਵਾਰ ਕਮਲਾ ਦੇਵੀ ('ਆਪ') ਨੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ 320 ਵੋਟਾਂ ਦੇ ਫ਼ਰਕ ਨਾਲ ਹਰਾਇਆ | ਨਾਇਬ ਤਹਿਸੀਲਦਾਰ ਗੋਨਿਆਣਾ ਨੇ ਨਵ ਨਿਯੁਕਤ ਸਮੂਹ ਕੌਂਸਲਰਾਂ ਨੂੰ ਸਰਟੀਫ਼ਿਕੇਟ ਜਾਰੀ ਕੀਤੇ |