ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

13 ਵਾਰਡਾਂ 'ਚੋਂ 'ਆਪ' 9, ਆਜ਼ਾਦ 2, ਅਕਾਲੀ ਦਲ ਤੇ ਕਾਂਗਰਸ 1-1 'ਤੇ ਜੇਤੂ <br/> ਨਗਰ ਪੰਚਾਇਤ ਭਾਈਰੂਪਾ ਅੰਦਰ 'ਆਪ' ਦੀ ਹੂੰਝਾ ਫੇਰ ਜਿੱਤ

Ad Position 21
No active advertisement
ਅਜੀਤ ਡੈਸਕ 30-05-2026
ਭਾਈਰੂਪਾ, 29 ਮਈ (ਵਰਿੰਦਰ ਲੱਕੀ)-ਨਗਰ ਪੰਚਾਇਤ ਭਾਈਰੂਪਾ ਦੀ ਚੋਣਾਂ ਦੇ ਐਲਾਨੇ ਗਏ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੇ ਹੂੰਝਾਂ ਫੇਰ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ ਤੇ ਅਕਾਲੀ ਦਲ ਨੂੰ 1-1 ਤੇ ਆਜ਼ਾਦ ਨੂੰ 2 ਵਾਰਡਾਂ 'ਚ ਜਿੱਤ ਹਾਸਲ ਕੀਤੀ ਹੈ | ਰਾਮਪੁਰਾ ਫੂਲ ਦੇ ਟੀ. ਪੀ. ਡੀ. ਮਾਲਵਾ ਕਾਲਜ 'ਚ ਹੋਈ ਗਿਣਤੀ 'ਚ ਐਲਾਨੇ ਗਏ ਨਤੀਜਿਆਂ ਮੁਤਾਬਿਕ ਭਾਈਰੂਪਾ ਦੇ ਵਾਰਡ ਨੰਬਰ-1 ਤੋਂ 'ਆਪ' ਉਮੀਦਵਾਰ ਜਸਪ੍ਰੀਤ ਸਿੰਘ ਨੂੰ 393 ਵੋਟਾਂ ਹਾਸਿਲ ਹੋਈਆਂ, ਉਨ੍ਹਾਂ ਨੇ ਆਪਣੇ ਨਿਕਟਮ ਵਿਰੋਧੀ ਆਜ਼ਾਦ ਉਮੀਦਵਾਰ ਮਨਪ੍ਰੀਤ ਸਿੰਘ ਨੂੰ 199 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 2 ਤੋਂ 'ਆਪ' ਉਮੀਦਵਾਰ ਗੁਰਸੇਵਕ ਸਿੰਘ ਬਾਬਾ ਜੇਤੂ ਰਹੇ, ਉਨ੍ਹਾਂ ਨੂੰ 297 ਵੋਟਾਂ ਹਾਸਿਲ ਹੋਈਆਂ, ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਜਸਪ੍ਰੀਤ ਸਿੰਘ ਨੂੰ 130 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਪਰਮਿੰਦਰ ਕੌਰ ਨੇ 178 ਵੋਟਾਂ ਹਾਸਿਲ ਕਰਕੇ ਆਜ਼ਾਦ ਉਮੀਦਵਾਰ ਅਮਨਦੀਪ ਕੌਰ ਨੂੰ 32 ਵੋਟਾਂ ਨਾਲ ਹਰਾਇਆ | ਵਾਰਡ ਨੰਬਰ-4 ਤੋਂ 'ਆਪ' ਉਮੀਦਵਾਰ ਜਸਵੀਰ ਸਿੰਘ ਨੇ 266 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਦਲਜੀਤ ਸਿੰਘ ਨੂੰ 9 ਵੋਟਾਂ ਨਾਲ ਹਰਾਇਆ | ਵਾਰਡ ਨੰਬਰ-5 ਤੋਂ 'ਆਪ' ਉਮੀਦਵਾਰ ਸੁਖਵਿੰਦਰ ਕੌਰ ਨੇ 229 ਵੋਟਾਂ ਹਾਸਿਲ ਕਰਕੇ ਆਪਣੀ ਵਿਰੋਧੀ ਉਮੀਦਵਾਰ ਸਾਬਕਾ ਕੌਂਸਲਰ ਕੁਲਜੀਤ ਕੌਰ ਨੂੰ 61 ਵੋਟਾਂ ਨਾਲ ਹਰਾਇਆ | ਵਾਰਡ ਨੰਬਰ-6 ਤੋਂ 'ਆਪ' ਉਮੀਦਵਾਰ ਕੁਲਦੀਪ ਸਿੰਘ ਮੰਗਾ ਨੇ 163 ਵੋਟਾਂ ਹਾਸਿਲ ਕਰਕੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਬੇਅੰਤ ਸਿੰਘ ਨੂੰ 6 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 7 ਤੋਂ 'ਆਪ' ਉਮੀਦਵਾਰ ਰਣਦੀਪ ਕੌਰ ਨੇ 141 ਵੋਟਾਂ ਹਾਸਿਲ ਕਰਕੇ ਆਪਣੇ ਨਿਕਟਮ ਵਿਰੋਧੀ ਅਕਾਲੀ ਉਮੀਦਵਾਰ ਮਨਪ੍ਰੀਤ ਕੌਰ ਨੂੰ 18 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-8 ਤੋਂ ਆਜ਼ਾਦ ਉਮੀਦਵਾਰ ਰਿਪਦੁਮਨ ਸਿੰਘ ਪੱਪੂ ਨੇ 290 ਵੋਟਾਂ ਹਾਸਿਲ ਕਰਕੇ ਆਪਣੇ ਨਿਕਟਮ ਵਿਰੋਧੀ ਅਕਾਲੀ ਦਲ ਦੇ ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨੂੰ 122 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ-9 ਤੋਂ ਕਾਂਗਰਸ ਦੀ ਸਤਵੀਰ ਕੌਰ ਨੇ 209 ਵੋਟਾਂ ਹਾਸਿਲ ਕਰਕੇ ਅਕਾਲੀ ਉਮੀਦਵਾਰ ਬਲਵੀਰ ਕੌਰ ਸਾਬਕਾ ਕੌਂਸਲਰ ਨੂੰ 60 ਵੋਟਾਂ ਨਾਲ ਹਰਾਇਆ | ਵਰਣਨਯੋਗ ਹੈ ਕਿ ਇਸ ਵਾਰਡ ਤੋਂ ਭਾਜਪਾ ਨੇ ਵੀ 107 ਵੋਟਾਂ ਹਾਸਿਲ ਕੀਤੀਆਂ ਹਨ | ਵਾਰਡ ਨੰਬਰ 10 ਤੋਂ ਅਕਾਲੀ ਦਲ ਦੇ ਉਮੀਦਵਾਰ ਬਲਜਿੰਦਰ ਸਿੰਘ ਨੇ 193 ਵੋਟਾਂ ਹਾਸਿਲ ਕਰਕੇ 'ਆਪ' ਉਮੀਦਵਾਰ ਤਰਸੇਮ ਸਿੰਘ ਨੂੰ 13 ਵੋਟਾਂ ਦੇ ਫ਼ਰਕ ਨਾਲ ਹਰਾਇਆ, ਇਸ ਵਾਰਡ ਤੋਂ ਭਾਜਪਾ ਉਮੀਦਵਾਰ ਪਰਮਜੀਤ ਸਿੰਘ ਨੇ ਵੀ 83 ਵੋਟਾਂ ਹਾਸਿਲ ਕੀਤੀਆਂ | ਵਾਰਡ ਨੰਬਰ-11 ਤੋਂ 'ਆਪ' ਉਮੀਦਵਾਰ ਸੁਖਜੀਤ ਕੌਰ ਨੇ 264 ਵੋਟਾਂ ਹਾਸਿਲ ਕਰਕੇ ਆਪਣੇ ਨਿਕਟਮ ਵਿਰੋਧੀ ਅਕਾਲੀ ਦਲ ਦੀ ਹਰਬੰਸ ਕੌਰ ਨੂੰ 93 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 12 ਤੋਂ 'ਆਪ' ਉਮੀਦਵਾਰ ਹਰਦੀਪ ਸਿੰਘ ਜੰਡੂ ਨੇ 202 ਵੋਟਾਂ ਹਾਸਿਲ ਕਰਕੇ ਆਪਣੇ ਨਿਕਟਮ ਵਿਰੋਧੀ ਆਜ਼ਾਦ ਉਮੀਦਵਾਰ ਨਿਰਮਲ ਸਿੰਘ ਨੂੰ 7 ਵੋਟਾਂ ਨਾਲ ਹਰਾਇਆ | ਵਾਰਡ ਨੰਬਰ 13 ਤੋਂ ਆਪ ਉਮੀਦਵਾਰ ਕੁਲਵੰਤ ਕੌਰ ਨੇ ਆਪਣੀ ਇਕਲੌਤੀ ਵਿਰੋਧੀ ਉਮੀਦਵਾਰ ਵਿਦਰ ਕੌਰ ਨੂੰ 61 ਵੋਟਾਂ ਨਾਲ ਹਰਾਇਆ | ਜੇਤੂ ਉਮੀਦਵਾਰਾਂ ਨੂੰ ਰਿਟਰਨਿੰਗ ਅਫ਼ਸਰ-ਕਮ-ਤਹਿਸੀਲਦਾਰ ਵਲੋਂ ਸਰਟੀਫਿਕੇਟ ਦਿੱਤੇ ਗਏ | ਜੇਤੂ ਉਮੀਦਵਾਰਾਂ ਦੇ ਸਮੱਰਥਕਾਂ ਵਲੋਂ ਜੇਤੂ ਜਲੂਸ ਕੱਢੇ ਗਏ ਤੇ
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭਾਈਰੂਪਾ ਅੰਦਰ 'ਆਪ' ਦੀ ਹੂੰਝਾ ਫੇਰ ਜਿੱਤ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨਗਰ ਕੌਂਸਲ ਸੰਗਤ 'ਤੇ ਮੁੜ ਕਾਬਜ਼, ਆਗੂਆਂ ਤੇ ਵਰਕਰਾਂ 'ਚ ਭਾਰੀ ਖ਼ੁਸ਼ੀ ਦੀ ਲਹਿਰ
Ad Position 24
No active advertisement