04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਫਾਰਮਰ ਰਜਿਸਟਰੀ 'ਚ ਵੱਧ ਤੋਂ ਵੱਧ ਕਿਸਾਨਾਂ ਨੂੰ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਆ ਜਾਵੇ

Ad Position 21
No active advertisement
ਅਜੀਤ ਡੈਸਕ 02-06-2026
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਪ੍ਰੀਤਪਾਲ ਕੌਰ ਦੀ ਅਗਵਾਈ ਹੇਠ ਸਮੂਹ ਆਤਮਾ ਸਕੀਮ ਤਹਿਤ ਤਾਇਨਾਤ ਕਰਮਚਾਰੀਆਂ ਨਾਲ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨ ਬਠਿੰਡਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ 'ਚ ਫਾਰਮਰ ਰਜਿਸਟਰੀ ਦੇ ਕੰਮ ਨੂੰ ਵਿਸ਼ੇਸ਼ ਤੌਰ 'ਤੇ ਧਿਆਨ ਦੇ ਕੇ ਪਹਿਲ ਦੇ ਆਧਾਰ 'ਤੇ ਕਰਵਾਉਣ ਬਾਰੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਪੜ੍ਹੇ-ਲਿਖੇ ਅਤੇ ਲੋੜਵੰਦ ਕਿਸਾਨ ਮਿੱਤਰਾਂ ਦੀ ਚੋਣ ਕੀਤੀ ਜਾਵੇ | ਇਨ੍ਹਾਂ ਕਿਸਾਨਾਂ ਨੂੰ ਸਿਖ਼ਲਾਈ ਦੇਣ ਤੋਂ ਬਾਅਦ ਉਨ੍ਹਾਂ ਦੇ ਬਲਾਕ ਹੇਠ ਪੈਂਦੇ ਪਿੰਡਾਂ ਵਿਚ ਫ਼ਾਰਮਰ ਰਜਿਸਟਰੀ ਦੇ ਕੰਮ 'ਚ ਸਹਾਇਤਾ ਲਈ ਜਾਵੇ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਕਰਮਚਾਰੀਆਂ ਵਲੋਂ ਆਪਣੇ ਬਲਾਕ ਦੇ ਹਰ ਪਿੰਡ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਏ ਜਾਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ | ਡਾ: ਤੇਜਦੀਪ ਕੌਰ ਪੀ. ਡੀ. ਆਤਮਾ ਬਠਿੰਡਾ ਨੂੰ ਫ਼ਾਰਮਰ ਰਜਿਸਟਰੀ ਦੇ ਕੰਮ ਸੰਬੰਧੀ ਨੋਡਲ ਅਫ਼ਸਰ ਲਗਾਉਣ ਲਈ ਕਿਹਾ ਗਿਆ ਤਾਂ ਕਿ ਸਮੇਂ-ਸਿਰ ਮੁਕੰਮਲ ਰਿਪੋਰਟ ਵਿਭਾਗ ਨੂੰ ਭੇਜੀਆਂ ਜਾਣ | ਉਨ੍ਹਾਂ ਨੇ ਜ਼ਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਕਰਨ ਬਾਰੇ ਕਿਹਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ | ਜ਼ਿਲ੍ਹੇ ਅੰਦਰ ਸਾਉਣੀ 2026 ਦੌਰਾਨ ਬੀਜੀਆਂ ਗਈਆਂ ਫ਼ਸਲਾਂ ਨੂੰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਤੋਂ ਬਚਾਉਣ ਲਈ ਸਰਕਲ ਪੱਧਰ ਅਤੇ ਬਲਾਕ ਪੱਧਰ 'ਤੇ ਪੈਸਟ ਸਰਵੇਲੈਂਸ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ | ਇਸ ਸਬੰਧੀ ਰਿਪੋਰਟਾਂ ਸਮੇਂ-ਸਿਰ ਭੇਜਣ ਅਤੇ ਕਿਸੇ ਵੀ ਬਿਮਾਰੀ ਦਾ ਹਮਲਾ ਹੋਣ ਦੀ ਸੂਰਤ ਵਿਚ ਕਿਸਾਨਾਂ ਨੂੰ ਮੌਕੇ 'ਤੇ ਹੀ ਹੱਲ ਦੱਸਣ ਸਬੰਧੀ ਨਿਰਦੇਸ਼ ਦਿੱਤੇ ਗਏ | ਉਨ੍ਹਾਂ ਕਿਹਾ ਕਿ ਸਾਉਣੀ 2026 ਦੌਰਾਨ ਜ਼ਿਲ੍ਹੇ ਨੂੰ 650 ਹੈਕਟੇਅਰ ਰਕਬੇ ਵਿਚ ਮੱਕੀ (ਪਸ਼ੂਆਂ ਦੇ ਅਚਾਰ ਬਣਾਉਣ ਲਈ) ਦੀ ਬਿਜਾਈ ਕਰਨ ਦਾ ਟੀਚਾ ਦਿੱਤਾ ਗਿਆ ਸੀ | ਹੁਣ 2000 ਏਕੜ ਰਕਬੇ 'ਚ ਮੱਕੀ ਦੀ ਬਿਜਾਈ ਦਾ ਸੋਧਿਆ ਟੀਚਾ ਪ੍ਰਾਪਤ ਹੋਇਆ ਹੈ, ਸੋ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਵਲੋਂ ਮੱਕੀ ਦਾ ਟੀਚਾ ਹਰ ਹਾਲਤ ਵਿਚ ਪੂਰਾ ਕਰਨ ਦੇ ਆਦੇਸ਼ ਦਿੱਤੇ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਲਾਸਿਕ ਲੇਜ਼ਰ ਸੈਂਟਰ 'ਚ ਪੰਜਾਬ ਅਤੇ ਰਾਜਸਥਾਨ ਦੀ ਪਹਿਲੀ ਫਲੈਪਲੈਸ ਲੇਜ਼ਰ ਤਕਨੀਕ ਸ਼ਵਿੰਡ ਏ.ਟੀ.ਓ. ਐਸ.ਵਲੋਂ ਸ... ਅਗਲੀ ਖ਼ਬਰ ਐਚ. ਐਮ. ਈ. ਐਲ. ਦੇ ਸਹਿਯੋਗ ਨਾਲ ਪਿੰਡਾਂ ਦੇ ਖਿਡਾਰੀਆਂ ਨੇ ਜਿੱਤੇ ਰਾਜ ਪੱਧਰੀ ਤਗਮੇ <br/>
Ad Position 24