ਭਾਈ ਜਗਦੀਸ਼ ਸਿੰਘ ਭੂਰਾ ਦੀ ਬਰਸੀ ਮੌਕੇ ਕਿਤਾਬ 'ਕੌਰਨਾਮਾ-3' ਜਾਰੀ <br/>
ਅਜੀਤ ਡੈਸਕ
02-06-2026
ਭਾਈ ਖਨਿਆਣ ਨੇ ਕਿਤਾਬ 'ਕੌਰਨਾਮਾ-3' ਬਾਰੇ ਬੋਲਦਿਆਂ ਕਿਹਾ ਕਿ ਮੌਜੂਦਾ ਸਿੱਖ ਸੰਘਰਸ਼ ਅਤੇ ਜੂਨ 84 ਦੇ ਘੱਲੂਘਾਰੇ ਦੇ ਇਤਿਹਾਸ ਨੂੰ ਸਾਂਭਣਾ ਵਰਤਮਾਨ ਤੇ ਭਵਿੱਖ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਸਬੰਧੀ 'ਕੌਰਨਾਮਾ' ਲੜੀ ਦੀ ਤੀਜੀ ਕਿਤਾਬ 'ਚ ਜੂਨ ਚੁਰਾਸੀ ਘੱਲੂਘਾਰਾ ਦੌਰਾਨ ਸ੍ਰੀ ਦਰਬਾਰ ਸਾਹਿਬ 'ਚ ਸ਼ਹੀਦ ਹੋਈਆਂ ਬੀਬੀਆਂ ਦੀ ਸਾਖੀ ਹੈ, ਜਿਸ ਬਾਰੇ ਲੇਖਕ ਕੋਟਭਾਰਾ ਵਲੋਂ ਉਨ੍ਹਾਂ ਦੇ ਵਾਰਸਾਂ, ਰਿਸ਼ਤੇਦਾਰਾਂ ਤੇ ਜਾਣੂਆਂ ਤੋਂ ਤੱਥ ਇਕੱਠੇ ਕਰਕੇ ਦਰਜ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਸਖ਼ਤ ਮਿਹਨਤ ਕਰਕੇ ਇਸ ਨੂੰ ਦਸਤਾਵੇਜ਼ ਦਾ ਰੂਪ ਦਿੱਤਾ, ਜਿਸ ਨੂੰ ਸਾਂਭ ਕੇ ਰੱਖਣਾ ਸਮੇਂ ਦੀ ਲੋੜ ਹੈ | ਸਿੱਖ ਫੈਡਰੇਸ਼ਨ ਜਰਮਨ ਦੇ ਪ੍ਰਧਾਨ ਭਾਈ ਖ਼ੁਸ਼ਹਾਲ ਸਿੰਘ ਲਾਲੀ, ਸਤਨਾਮ ਸਿੰਘ ਦੋਆਬਾ, ਭਾਈ ਰਜਿੰਦਰ ਸਿੰਘ ਜਰਮਨੀ, ਭਾਈ ਇੰਦਰਜੀਤ ਸਿੰਘ ਹਾਲੈਂਡ, ਭਾਈ ਕਰਨਪਾਲ ਸਿੰਘ ਹੇਰਾਂ, ਭਾਈ ਗੁਰਦਿਆਲ ਸਿੰਘ ਢਗਾਸੂ, ਭਾਈ ਪਿ੍ਥਪਾਲ ਸਿੰਘ ਪਟਵਾਰੀ, ਭਾਈ ਜਸਵੰਤ ਸਿੰਘ ਪਾੜ੍ਹਾ, ਭਾਈ ਪਰਤਾਪ ਸਿੰਘ ਜਰਮਨੀ ਤੇ ਸੁਖਦੇਵ ਸਿੰਘ ਹੇਰਾਂ, ਰਘਬੀਰ ਸਿੰਘ ਪੁਆੜ ਫਰਾਂਸ ਤੇ ਭਾਈ ਮਨਜੋਤ ਸਿੰਘ ਭੂਰਾ ਨੇ ਹਰ ਸਿੱਖ ਨੂੰ ਕਿਤਾਬ 'ਕੌਰਨਾਮਾ-3' ਪੜਣ ਦੀ ਅਪੀਲ ਕੀਤੀ | ਉੱਘੇ ਸਿੱਖ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਬੈਲਜੀਅਮ ਦੀ ਸੰਗਤ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ |