05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਨਗਰ ਕੌਂਸਲ ਮੌੜ 'ਚ ਇਸ ਵਾਰ ਵੱਡੀ ਗਿਣਤੀ 'ਚ ਨੌਜਵਾਨ ਚਿਹਰੇ ਜਿੱਤੇ <br/>

Ad Position 21
No active advertisement
ਅਜੀਤ ਡੈਸਕ 02-06-2026
ਮੌੜ ਮੰਡੀ, 1 ਜੂਨ (ਗੁਰਜੀਤ ਸਿੰਘ ਕਮਾਲੂ)- 29 ਮਈ ਨੂੰ ਨਗਰ ਕੌਂਸਲ ਮੌੜ ਦੇ ਆਏ ਨਤੀਜਿਆਂ ਵਿਚ ਇਸ ਵਾਰ ਵੱਡੀ ਗਿਣਤੀ ਵਿਚ ਨੌਜਵਾਨ ਚਿਹਰੇ ਜਿੱਤ ਕੇ ਆਏ ਹਨ | ਲੋਕਾਂ ਨੂੰ ਇਨ੍ਹਾਂ ਨੌਜਵਾਨਾਂ ਤੋਂ ਵੱਡੀਆਂ ਉਮੀਦਾਂ ਹਨ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਲੋਕ ਸ਼ਹਿਰ ਬੁਨਿਆਦੀ ਸਹੂਲਤਾਂ ਸਹੀ ਤਰੀਕੇ ਨਾਲ ਨਾ ਮਿਲਣ ਕਾਰਨ ਕਾਫੀ ਜ਼ਿਆਦਾ ਨਿਰਾਸ਼ ਸਨ | ਪਰ ਹੁਣ ਲੋਕਾਂ ਨੂੰ ਉਮੀਦ ਦੀ ਕਿਰਨ ਦਿਖਾਈ ਦਿੱਤੀ, ਕਿਉਂਕਿ ਜਿਹੜੇ ਨੌਜਵਾਨ ਜਿੱਤੇ ਹਨ, ਇਨ੍ਹਾਂ ਵਿਚ ਲੋਕ ਸੇਵਾ ਦੀ ਲਗਨ ਵੀ ਦਿਖਾਈ ਦਿੰਦੀ ਅਤੇ ਇਨ੍ਹਾਂ ਨੇ ਆਪਣੇ ਚੋਣ ਵਾਅਦਿਆਂ ਵਿਚ ਵੀ ਸ਼ਹਿਰ ਦੀ ਵਿਵਸਥਾ ਨੂੰ ਠੀਕ ਕਰਨ ਦੀ ਗੱਲ ਕਹੀ ਸੀ | ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਗੁਰਜੀਤਪਾਲ ਸਿੰਘ ਗਿੰਨੀ ਦੂਸਰੀ ਵਾਰ ਨਗਰ ਕੌਂਸਲ ਦੀ ਚੋਣ ਜਿੱਤੇ ਹਨ, ਗਿੰਨੀ ਇਸ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਮਹਿਜ਼ 21 ਸਾਲ ਦੀ ਉਮਰ ਵਿਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਜਿੱਤ ਚੁੱਕੇ ਹਨ | ਅਕਾਲੀ ਦਲ ਦੇ ਇਕ ਹੋਰ ਨੌਜਵਾਨ ਲਖਵੀਰ ਸਿੰਘ ਲੱਖੀ ਵੀ ਚੋਣ ਜਿੱਤੇ ਹਨ, ਜੋ ਕਿ ਸੀਵਰੇਜ ਦੀ ਖ਼ਰਾਬ ਵਿਵਸਥਾ ਨੂੰ ਠੀਕ ਕਰਨ ਦਾ ਵਾਅਦਾ ਕਰਕੇ ਆਪਣੇ ਵਾਰਡ ਤੋਂ ਜਿੱਤੇ ਹਨ | ਕਾਂਗਰਸ ਦੇ ਨੌਜਵਾਨ ਆਗੂ ਲਖਵੀਰ ਸਿੰਘ ਨਾਜੀ ਵਾਰਡ-14 ਤੋਂ ਚੋਣ ਜਿੱਤੇ ਹਨ | ਨੌਜਵਾਨ ਕਾਂਗਰਸੀ ਆਗੂ ਕਰਮਜੀਤ ਸਿੰਘ ਰਾਣਾ ਚੋਣ ਜਿੱਤੇ ਹਨ | ਵਾਰਡ-2 ਤੋਂ ਆਜ਼ਾਦ ਉਮੀਦਵਾਰ ਨਵਦੀਪ ਬਾਂਸਲ ਚੋਣ ਜਿੱਤੇ ਹਨ | ਆਮ ਆਦਮੀ ਪਾਰਟੀ ਦੇ ਨੌਜਵਾਨ ਚਿਹਰੇ ਐਡਵੋਕੇਟ ਰਵਿੰਦਰ ਸ਼ਰਮਾ ਚੋਣ ਜਿੱਤੇ ਹਨ | ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਰਾਜਵੀਰ ਸਿੰਘ ਮੱਟੂ ਚੋਣ ਜਿੱਤੇ ਹਨ | ਪਰਮਜੀਤ ਸਿੰਘ ਸ਼ੰਮੀ ਜ਼ੈਲਦਾਰ ਚੋਣ ਜਿੱਤੇ ਹਨ | ਇਸ ਤੋਂ ਇਲਾਵਾ ਵਾਰਡ-1 ਤੋਂ ਅਮਨਦੀਪ ਕੌਰ, ਵਾਰਡ-3 ਤੋਂ ਕਿਰਨਪਾਲ ਕੌਰ, ਵਾਰਡ-8 ਤੋਂ ਸੋਨੀਆ ਰਾਣੀ, ਵਾਰਡ-9 ਤੋਂ ਹਰਪ੍ਰੀਤ ਕੌਰ, ਵਾਰਡ-11 ਤੋਂ ਸਨੇਹ ਲਤਾ, ਵਾਰਡ-16 ਤੋਂ ਸਿਕੰਦਰ ਸਿੰਘ, ਵਾਰਡ-17 ਤੋਂ ਰੁਪਿੰਦਰ ਕੌਰ ਵੀ ਪਹਿਲੀ ਵਾਰ ਚੋਣ ਜਿੱਤੇ ਹਨ, ਜਦਕਿ ਵਾਰਡ-5 ਤੋਂ ਨੌਜਵਾਨ ਆਗੂ ਮਨਜਿੰਦਰ ਬਿੱਟੂ ਦੇ ਮਾਤਾ ਸਤਨਾਮ ਕੌਰ ਦੂਸਰੀ ਵਾਰ ਚੋਣ ਜਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਦਲਿਤ ਸੈਨਾ ਨੇ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਕਾਰਵਾਈ ਲਈ ਐਸ.ਸੀ.ਕਮਿਸ਼ਨ ਨੂੰ ਭੇਜੀ ਸ਼ਿਕਾਇਤ <br/> ਅਗਲੀ ਖ਼ਬਰ ਭਾਈ ਜਗਦੀਸ਼ ਸਿੰਘ ਭੂਰਾ ਦੀ ਬਰਸੀ ਮੌਕੇ ਕਿਤਾਬ 'ਕੌਰਨਾਮਾ-3' ਜਾਰੀ <br/>
Ad Position 24