14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

• 15 ਹਜ਼ਾਰ ਏਕੜ ਕਣਕ ਦੀ ਤਬਾਹੀ ਕਾਰਨ ਕਿਸਾਨਾਂ ਦੇ ਜ਼ਖ਼ਮ ਅਜੇ ਵੀ ਹਰੇ • ਗੜੇਮਾਰੀ ਦਾ ਦਰਦ ਅੱਜ ਵੀ ਕਿਸਾਨਾਂ ਦੇ ਸੀਨਿਆਂ ਵਿਚ ਨਾਸੂਰ ਵਾਂਗ ਰਿਸ ਰਿਹਾ- ਬਲਕਰਨ ਸਿੰਘ ਬਰਾੜ <br/> ਸਾਡੇ ਹੰਝੂ ਕੌਣ ਪੂੰਝੇਗਾ? ਗੜ੍ਹੇਮਾਰੀ ਦੇ ਦੋ ਮਹੀਨੇ ਬਾਅਦ ਵੀ ਮੁਆਵਜ਼ੇ ਦੀ ਉਡੀਕ 'ਚ ਅੰਨਦਾਤਾ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮਹਿਮਾ ਸਰਜਾ, 11 ਜੂਨ (ਬਲਦੇਵ ਸੰਧੂ): ਅਪ੍ਰੈਲ ਮਹੀਨੇ ਦੀ ਉਹ ਦੁਪਹਿਰ ਅੱਜ ਵੀ ਬਠਿੰਡਾ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੇ ਦਿਲਾਂ ਵਿਚ ਡਰਾਉਣੇ ਸੁਪਨੇ ਵਾਂਗ ਵੱਸਦੀ ਹੈ | ਅਸਮਾਨ ਤੋਂ ਵਰ੍ਹੇ ਗੜਿਆਂ ਨੇ ਕੁਝ ਹੀ ਮਿੰਟਾਂ ਵਿਚ ਸਾਲ ਭਰ ਦੀ ਮਿਹਨਤ, ਉਮੀਦਾਂ ਅਤੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ | ਜ਼ਿਲ੍ਹੇ ਦੀ ਹੱਦ ਤੇ ਵਸੇ ਪਿੰਡ ਅਬਲੂ, ਕੋਠੇ ਲਾਲ ਸਿੰਘ ਵਾਲੇ, ਕੋਠੇ ਕੌਰ ਸਿੰਘ ਵਾਲੇ, ਕੋਠੇ ਚੇਤ ਸਿੰਘ ਵਾਲੇ, ਕੋਠੇ ਫੂਲਾ ਸਿੰਘ, ਮਹਿਮਾ ਸਰਕਾਰੀ, ਕਿਲੀ ਨਿਹਾਲ ਸਿੰਘ ਵਾਲਾ ਅਤੇ ਕੋਠੇ ਸੰਧਵਾਂ ਵਾਲੇ ਸਮੇਤ ਕਈ ਪਿੰਡਾਂ ਦੀ ਲਗਭਗ 15 ਹਜ਼ਾਰ ਏਕੜ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ | ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਦੇ ਜ਼ਖ਼ਮ ਨਹੀਂ ਭਰੇ | ਖੇਤਾਂ ਵਿਚ ਨਵੀਆਂ ਫ਼ਸਲਾਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ, ਪਰ ਪਿਛਲੇ ਨੁਕਸਾਨ ਦਾ ਦਰਦ ਅਜੇ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ | ਕਈ ਕਿਸਾਨਾਂ ਨੂੰ ਪਸ਼ੂਆਂ ਲਈ ਚਾਰਾ ਵੀ ਨਸੀਬ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ਤੂੜੀ ਖ਼ਰੀਦਣੀ ਪਈ ਅਤੇ ਕੁਝ ਨੂੰ ਆਪਣੇ ਡੰਗਰ ਤੱਕ ਵੇਚਣ ਲਈ ਮਜਬੂਰ ਹੋਣਾ ਪਿਆ | ਗੜੇਮਾਰੀ ਤੋਂ ਤੁਰੰਤ ਬਾਅਦ ਸਰਕਾਰ ਵਲੋਂ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਸੀ | ਪ੍ਰਸ਼ਾਸਨਿਕ ਟੀਮਾਂ ਨੇ ਖੇਤਾਂ ਵਿਚ ਜਾ ਕੇ ਨੁਕਸਾਨ ਦਾ ਅੰਕਲਨ ਵੀ ਕੀਤਾ, ਪਰ ਅਜੇ ਤੱਕ ਕਿਸੇ ਪ੍ਰਭਾਵਿਤ ਕਿਸਾਨ ਦੇ ਖਾਤੇ ਵਿਚ ਰਾਹਤ ਦੀ ਰਕਮ ਨਹੀਂ ਪਹੁੰਚੀ |
ਪੀੜਤ ਕਿਸਾਨਾਂ ਦੇ ਦਰਦ ਭਰੇ ਸਵਾਲ, 'ਐਲਾਨ ਤਾਂ ਬਹੁਤ ਹੋਏ, ਪਰ ਸਾਡੇ ਹੰਝੂ ਕੌਣ ਪੂੰਝੇਗਾ?' ਇਹ ਪੂਰੇ ਇਲਾਕੇ ਦੇ ਕਿਸਾਨਾਂ ਦੀ ਬੇਬਸੀ ਦੀ ਤਰਜਮਾਨੀ ਕਰਦਾ ਹੈ | ਸਰਕਾਰ ਪ੍ਰਤੀ ਗ਼ੁੱਸਾ ਅਤੇ ਨਿਰਾਸ਼ਾ ਲਗਾਤਾਰ ਵਧ ਰਹੀ ਹੈ, ਜਦਕਿ ਕਿਸਾਨਾਂ ਦਾ ਸਬਰ ਹੁਣ ਟੁੱਟਣ ਦੇ ਕੰਢੇ 'ਤੇ ਹੈ |
ਗੜੇਮਾਰੀ ਨੇ ਸਿਰਫ਼ ਫ਼ਸਲਾਂ ਹੀ ਨਹੀਂ ਉਜਾੜੀਆਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ | ਕਈ ਘਰਾਂ ਦੇ ਚੁੱਲ੍ਹੇ ਠੰਢੇ ਪੈ ਗਏ ਅਤੇ ਪਸ਼ੂਆਂ ਲਈ ਚਾਰੇ ਦੀ ਘਾਟ ਕਾਰਨ ਕਿਸਾਨਾਂ ਨੂੰ ਆਪਣੇ ਡੰਗਰ ਵੇਚਣ ਤੱਕ ਮਜਬੂਰ ਹੋਣਾ ਪਿਆ | ਤੂੜੀ ਅਤੇ ਕਣਕ ਦੂਰ-ਦੁਰਾਡੇ ਇਲਾਕਿਆਂ ਤੋਂ ਮਹਿੰਗੇ ਭਾਅ ਖ਼ਰੀਦ ਕੇ ਗੁਜ਼ਾਰਾ ਕਰਨਾ ਪਿਆ | ਮਜ਼ਦੂਰ ਆਗੂ ਤੇ ਵਾਇਸ ਚੇਅਰਮੈਨ ਭੋਲਾ ਸਿੰਘ ਅਬਲੁ ਨੇ ਕਿਹਾ ਇਸ ਆਫ਼ਤ ਦਾ ਅਸਰ ਸਿਰਫ਼ ਕਿਸਾਨਾਂ ਤੱਕ ਸੀਮਤ ਨਹੀਂ ਰਿਹਾ, ਸਗੋਂ ਖੇਤੀ ਮਜ਼ਦੂਰਾਂ ਅਤੇ ਗਰੀਬ ਪਰਿਵਾਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ | ਅੱਜ ਵੀ ਪ੍ਰਭਾਵਿਤ ਪਿੰਡਾਂ ਵਿਚ ਇੱਕੋ ਸਵਾਲ ਗੂੰਜ ਰਿਹਾ ਹੈ | ਕੁਦਰਤ ਦੇ ਕਹਿਰ ਤੋਂ ਬਾਅਦ ਸਰਕਾਰੀ ਰਾਹਤ ਕਦੋਂ ਮਿਲੇਗੀ? ਕਿਸਾਨਾਂ ਲਈ ਹੁਣ ਸਭ ਤੋਂ ਵੱਡੀ ਉਮੀਦ ਮੁਆਵਜ਼ੇ ਦੀ ਹੈ, ਕਿਉਂਕਿ ਉਨ੍ਹਾਂ ਮੁਤਾਬਿਕ ਗੜੇਮਾਰੀ ਦੇ ਜ਼ਖ਼ਮ ਤਾਂ ਸਮੇਂ ਨਾਲ ਭਰ ਜਾਣਗੇ, ਪਰ ਟੁੱਟੇ ਭਰੋਸੇ ਨੂੰ ਜੋੜਨਾ ਇੰਨਾ ਆਸਾਨ ਨਹੀਂ ਹੋਵੇਗਾ | ਇਸ ਬਾਰੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ 2024 ਵਿਚ ਹੋਈ ਗੜੇਮਾਰੀ ਕਾਰਨ ਨੁਕਸਾਨੀ ਫ਼ਸਲ ਦੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ ਤਾਂ ਹੁਣ ਇਹ ਵੀ ਲਾਰਿਆਂ ਦੀ ਸਰਕਾਰ ਨੇ ਕੁਝ ਨਹੀਂ ਦੇਣਾ | ਉਨ੍ਹਾਂ ਕਿਹਾ ਕਿ ਗੜੇਮਾਰੀ ਦਾ ਦਰਦ ਅੱਜ ਵੀ ਕਿਸਾਨਾਂ ਦੇ ਸੀਨਿਆਂ ਵਿਚ ਨਾਸੂਰ ਵਾਂਗੂ ਰਿਸ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਅੰਮਿ੍ਤ ਲਾਲ ਅਗਰਵਾਲ 'ਪੰਜਾਬ ਅਗਰਵਾਲ ਵੈੱਲਫ਼ੇਅਰ ਬੋਰਡ' ਦੇ ਸਟੇਟ ਮੈਂਬਰ ਨਿਯੁਕਤ <br/> ਅਗਲੀ ਖ਼ਬਰ ਥਰਮਲ ਪਲਾਂਟ ਦੇ ਆਊਟਸੋਰਸਡ ਮੁਲਾਜ਼ਮਾਂ ਦਾ ਧਰਨਾ ਤੀਜੇ ਦਿਨ ਵੀ ਰਿਹਾ ਜਾਰੀ <br/>
Ad Position 24