ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੜੇਮਾਰੀ ਨਾਲ ਇਕ ਕਿਸਾਨ ਦੀ ਸਵਾ ਤਿੰਨ ਏਕੜ ਸਬਜ਼ੀ ਹੋਈ ਤਬਾਹ <br/>

Ad Position 21
No active advertisement
ਅਜੀਤ ਡੈਸਕ 16-06-2026
ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿਛਲੇ ਦਿਨੀਂ ਹੋਈ ਗੜੇਮਾਰੀ ਅਤੇ ਤੇਜ਼ ਝੱਖੜ ਨੇ ਬਠਿੰਡਾ ਜ਼ਿਲੇ੍ਹ ਦੇ ਪਿੰਡ ਦਿਉਣ ਵਿਖੇ ਇਕ ਕਿਸਾਨ ਦੀ ਸਵਾ ਤਿੰਨ ਏਕੜ ਵਿਚ ਲੱਗੀ ਸਬਜ਼ੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ¢ ਕਿਸਾਨ ਨੇ ਫ਼ਸਲ ਦੇ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ¢ ਕਿਸਾਨ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫਰਵਰੀ ਮਹੀਨੇ ਤੋਂ ਸਵਾ ਤਿੰਨ ਏਕੜ ਰਕਬੇ ਵਿਚ ਚੌਲੇ, ਕੱਦੂ, ਪੇਠਾ, ਤੋਰੀ, ਭਿੰਡੀ, ਕਰੇਲਾ, ਸ਼ਿਮਲਾ ਮਿਰਚ, ਹਰੀ ਮਿਰਚ, ਬੰਦ ਗੋਭੀ ਸਮੇਤ ਹੋਰ ਸਬਜ਼ੀਆਂ ਦੀ ਕਾਸ਼ਤ ਕੀਤੀ ਸੀ¢ ਉਨ੍ਹਾਂ ਦਾ ਮਕਸਦ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣਾ ਸੀ, ਪਰ ਗੜੇਮਾਰੀ ਕਾਰਨ ਪੂਰੀ ਫ਼ਸਲ ਤਬਾਹ ਹੋ ਗਈ ¢ ਮੱਖਣ ਸਿੰਘ ਦੇ ਪੁੱਤਰ ਬਲਰਾਜ ਸਿੰਘ ਰਾਜਾ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੱਲ ਛੇ ਏਕੜ ਜ਼ਮੀਨ ਹੈ, ਜਿਸ 'ਚੋਂ ਸਵਾ ਤਿੰਨ ਏਕੜ 'ਚ ਸਬਜ਼ੀ ਲਗਾਈ ਗਈ ਸੀ ¢ ਹੁਣ ਫ਼ਸਲ ਪੱਕੀ ਤਾਂ ਕੁਦਰਤੀ ਆਫ਼ਤ ਨੇ ਸਾਰੀ ਮਿਹਨਤ 'ਤੇ ਪਾਣੀ ਫੇਰ ਦਿੱਤਾ ¢ ਬਲਰਾਜ ਸਿੰਘ ਰਾਜਾ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਸਹਿਯੋਗ ਨਾ ਮਿਲਿਆ ਤਾਂ ਭਵਿੱਖ ਵਿਚ ਸਬਜ਼ੀ ਦੀ ਕਾਸ਼ਤ ਜਾਰੀ ਰੱਖਣਾ ਮੁਸ਼ਕਿਲ ਹੋ ਜਾਵੇਗਾ¢ ਇਸ ਸਬੰਧੀ 'ਤੇ ਬਾਗਵਾਨੀ ਵਿਭਾਗ ਦੀ ਅਧਿਕਾਰੀ ਰੀਨਾ ਗਰਗ ਨੇ ਕਿਹਾ ਕਿ ਬਲਰਾਜ ਸਿੰਘ ਇਕ ਮਿਹਨਤੀ ਅਤੇ ਅਗਾਂਹਵਧੂ ਕਿਸਾਨ ਹੈ ਅਤੇ ਵਿਭਾਗ ਵਲੋਂ ਉਨ੍ਹਾਂ ਦੀ ਨੁਕਸਾਨੀ ਫ਼ਸਲ ਦਾ ਸਰਵੇ ਕਰਵਾਇਆ ਜਾਵੇਗਾ ਅਤੇ ਬਣਦੀ ਰਿਪੋਰਟ ਅੱਗੇ ਭੇਜ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਪਾਬੰਦੀਆਂ ਦੇ ਹੁਕਮ ਜਾਰੀ ਅਗਲੀ ਖ਼ਬਰ ਔਰਤ ਨੇ ਚੱਲਦੀ ਰੇਲ ਗੱਡੀ ਤੋਂ ਛਾਲ ਮਾਰੀ, ਗੰਭੀਰ ਜ਼ਖ਼ਮੀ
Ad Position 24
No active advertisement