ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸਵਰਨ ਭੰਗੂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਤੇ ਕਵੀ ਦਰਬਾਰ ਹੋਇਆ <br/>

Ad Position 21
No active advertisement
ਅਜੀਤ ਡੈਸਕ 16-06-2026
ਬਠਿੰਡਾ, 15 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਅਤੇ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵਲੋਂ ਸਾਂਝੇ ਤੌਰ 'ਤੇ ਮਰਹੂਮ ਬਹੁਪੱਖੀ ਸ਼ਖ਼ਸੀਅਤ ਸਵਰਨ ਭੰਗੂ ਦੀ ਯਾਦ ਵਿਚ ਸਥਾਨਕ ਟੀਚਰਜ਼ ਹੋਮ ਵਿਖੇ ਤਰਕਸ਼ੀਲ ਸੁਸਾਇਟੀ ਅਤੇ ਟੀਚਰਜ਼ ਹੋਮ ਟਰੱਸਟ ਦੇ ਸਹਿਯੋਗ ਨਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਮਰਹੂਮ ਭੰਗੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਇਹ ਸਮਾਗਮ ਕਰਨ ਦੀ ਰੂਪ ਰੇਖਾ ਬਿਆਨ ਕਰਦਿਆਂ ਮੰਚ ਵਲੋਂ ਜੁਲਾਈ ਅਗਸਤ ਵਿਚ ਵੱਡਾ ਸ਼ਰਧਾਂਜਲੀ ਸਮਾਗਮ ਕਰਨ ਅਤੇ ਸ੍ਰੀ ਭੰਗੂ ਦੀ ਧਰਮਪਤਨੀ ਗੁਰਪ੍ਰੀਤ ਕੌਰ ਭੰਗੂ ਨੂੰ ਸਨਮਾਨਿਤ ਕਰਨ ਦੀ ਤਜਵੀਜ਼ ਦੀ ਵਿਆਖਿਆ ਕੀਤੀ | ਲੋਕ ਪੱਖੀ ਗੀਤਕਾਰ ਤੇ ਗਾਇਕ ਜਗਸੀਰ ਜੀਦਾ ਨੇ ਭੰਗੂ ਦੇ ਗਿਆਨ, ਸਿੱਖਿਆ ਦੇ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ 'ਤੇ ਚਰਚਾ ਕੀਤੀ | ਤਰਕਸ਼ੀਲ ਆਗੂ ਰਣਧੀਰ ਗਿੱਲਪੱਤੀ ਨੇ ਕ੍ਰਾਂਤੀਕਾਰੀ ਲਹਿਰ ਦੌਰਾਨ ਸਵਰਨ ਭੰਗੂ ਨਾਲ ਬਿਤਾਏ ਸਾਲਾਂ ਨੂੰ ਯਾਦ ਕੀਤਾ | ਅਮਿਤ ਬੰਗੇ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਪਲਾਂ ਨੂੰ ਚੇਤੇ ਕੀਤਾ, ਜਦੋਂ ਉਸਨੂੰ ਸਕੂਲ ਦੇ ਵਿਦਿਆਰਥੀਆਂ ਲਈ ਇਨਕਲਾਬੀ ਗੀਤਾਂ ਲਈ ਸੱਦਾ ਦਿੱਤਾ ਸੀ | ਕਹਾਣੀਕਾਰ ਬਲਵਿੰਦਰ ਸਿੰਘ ਭੁੱਲਰ, ਟੀਚਰਜ਼ ਹੋਮ ਟਰੱਸਟ ਦੇ ਸਕੱਤਰ ਲਛਮਣ ਮਲੂਕਾ, ਸੇਵਾਮੁਕਤ ਅਧਿਕਾਰੀ ਗੋਪਾਲ ਸਿੰਘ, ਪਿ੍ੰ: ਜਸਵੀਰ ਸਿੰਘ ਢਿੱਲੋਂ ਨੇ ਵੀ ਸਵਰਨ ਭੰਗੂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੇ ਪ੍ਰਧਾਨ ਅਤਰਜੀਤ ਕਹਾਣੀਕਾਰ ਨੇ ਲੇਖਕ ਸੁਖੋਮਿਲੰਸਕੀ ਦੀ ਪੁਸਤਕ 'ਬੱਚਿਆਂ ਨੂੰ ਦਿਆਂ ਦਿਲ ਆਪਣਾ' ਅਤੇ ਗੁਜਰਾਤੀ ਲੇਖਕ ਗਿੱਜੂ ਭਾਈ ਵਿਧੇਕਾ ਦੀ ਪੁਸਤਕ ਜਾਗਦੀਆਂ ਅੱਖਾਂ ਦਾ ਜ਼ਿਕਰ ਕਰਦਿਆਂ ਸਵਰਨ ਭੰਗੂ ਨੂੰ ਪੰਜਾਬ ਦਾ ਸੁਖੋਮਿਲੰਸਕੀ ਕਿਹਾ ਅਤੇ ਐਲਾਨ ਕੀਤਾ ਕਿ ਪਰਵਾਜ਼ ਮੈਗਜ਼ੀਨ ਦਾ ਵਿਸ਼ੇਸ਼ ਪੂਰਕ ਅੰਕ ਵੱਡੇ ਵਿਦਵਾਨਾਂ ਤੋਂ ਉਨ੍ਹਾਂ ਬਾਰੇ ਲਿਖਵਾ ਕੇ ਕੱਢਿਆ ਜਾਵੇਗਾ ਅਤੇ ਬੀਬੀ ਗੁਰਪ੍ਰੀਤ ਭੰਗੂ ਨੂੰ ਵੱਡੇ ਸਮਾਗਮ ਵਿਚ ਸਨਮਾਨਿਤ ਕੀਤਾ ਜਾਵੇਗਾ | ਉਪਰੰਤ ਪੰਜਾਬੀ ਸਾਹਿੱਤ ਸਭਾ ਵੱਲੋਂ ਕਰਵਾਏ ਕਵੀ ਦਰਬਾਰ ਵਿਚ ਕਮਲ ਬਠਿੰਡਾ, ਅਮਨਦੀਪ ਕੌਰ ਮਾਨ, ਮਨਜੀਤ ਬਠਿੰਡਾ, ਦਿਲਬਾਗ ਸਿੰਘ, ਰਮੇਸ ਗਰਗ, ਪਿ੍ੰਸੀਪਲ ਜਸਵੀਰ ਸਿੰਘ ਢਿੱਲੋਂ, ਰਣਬੀਰ ਰਾਣਾ, ਅਮਰ ਸਿੰਘ ਸਿੱਧੂ, ਮਲਕੀਤ ਮਛਾਣਾ, ਭੋਲਾ ਸਿੰਘ ਸ਼ਮੀਰੀਆ, ਤੇਜਾ ਸਿੰਘ ਪ੍ਰੇਮੀ, ਕੁਲਵੰਤ ਸਿੰਘ ਤਰਕ ਆਦਿ ਨੇ ਸ਼ਰਧਾਂਜਲੀ ਸਮਾਗਮ ਨੂੰ ਸਮਰਪਿਤ ਆਪਣੇ ਕਲਾਮ ਪੇਸ਼ ਕੀਤੇ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵੱਖ-ਵੱਖ ਥਾਵਾਂ ਤੋਂ ਪੰਜ ਜਣੇ ਗਿ੍ਫ਼ਤਾਰ, ਚਾਰ ਜਣੇ ਜ਼ਮਾਨਤ 'ਤੇ ਛੱਡੇ <br/> ਅਗਲੀ ਖ਼ਬਰ ਸੈਨੇਟਰੀ ਹਾਰਡਵੇਅਰ ਪੇਂਟ ਤੇ ਪਲਾਈਵੁੱਡ ਐਸੋਸੀਏਸ਼ਨ ਦੀ ਚੋਣ
Ad Position 24
No active advertisement