ਤਲਵੰਡੀ ਸਾਬੋ, 18 ਜੂਨ (ਰਣਜੀਤ ਸਿੰਘ ਰਾਜੂ)-ਪਿਛਲੇ ਦਿਨੀਂ ਇਤਿਹਾਸਿਕ ਨਗਰ ਤਲਵੰਡੀ ਸਾਬੋਦੇ ਬੱਸ ਅੱਡੇ ‘ਚ ਪੀ.ਆਰ.ਟੀ.ਸੀ ਦੇ ਇਕ ਕੰਡਕਟਰ ਦੀ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ‘ਚ ਪੁਲਿਸ ਤੇ ਅਜੇ ਤੱਕ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕਰਨ ਦੇ ਦੋਸ਼ ਲਾਉਂਦਿਆਂ ਅੱਜ ਪੀ.ਆਰ.ਟੀ.ਸੀਕੰਟਰੈਕਟ ਵਰਕਰ ਯੂਨੀਅਨ ਵਲੋਂ ਤਲਵੰਡੀ ਸਾਬੋ ਬਠਿੰਡਾ ਹਾਈਵੇ ‘ਤੇ ਸਰਕਾਰੀ ਬੱਸਾਂ ਟੇਢੀਆਂ ਲਗਾ ਕੇ ਚੁਫੇਰਿ�ਂ ਹਾਈਵੇ ਜਾਮ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਦੋਂਕਿ ਚੁਫੇਰਿ� ਹਾਈਵੇ ਜਾਮ ਨਾਲ ਵੱਡੀ ਪੱਧਰ ‘ਤੇ ਟ੍ਰੈਫਿਕ ਪ੍ਰਭਾਵਿਤ ਹੋਣ ਕਰਕੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਜ਼ਿਕਰਯੋਗਹੈ ਕਿ 25 ਮਈ ਦੀ ਸ਼ਾਮ ਨੂੰ ਤਲਵੰਡੀ ਸਾਬੋ ਬੱਸ ਅੱਡੇ ‘ਚ ਪੀ.ਆਰ.ਟੀ.ਸੀ. ਦੇ ਬਠਿੰਡਾ ਡਿੱਪੂ ਦੇ ਇਕ ਕੰਡਕਟਰ ਦੀ ਕੁਝ ਲੋਕਾਂ ਵਲੋਂ ਕੁੱਟਮਾਰ ਕਰਕੇ ਲੱਤ ਤੋੜ ਦਿੱਤੀ ਗਈ ਸੀ। ਜ਼ਖ਼ਮੀ ਕੰਡਕਟਰ ਦੇ ਬਿਆਨਾਂ ਦੇ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਅੱਜ ਪ੍ਰਦਰਸ਼ਨਕਾਰੀ ਆਗੂਆਂ ਨੇ ਦੋਸ਼ ਲਾਏ ਕਿ ਕਰੀਬ 25 ਦਿਨ ਲੰਘ ਜਾਣ ਦੇ ਬਾਵਜੂਦ ਪੁਲਿਸ ਹਮਲਾਵਰ ਗੁੰਡਾ ਅਨਸਰਾਂ ਨੂੰ ਕਾਬੂ ਨਹੀਂ ਕਰ ਸਕੀ ਤੇ ਸਿਰਫ਼ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਉਨ੍ਹਾਂ ਮੁਤਾਬਿਕ ਮਾਮਲੇ ਸਬੰਧੀ ਕਈ ਵਾਰ ਥਾਣਾ ਤਲਵੰਡੀ ਸਾਬੋ ਮੁਖੀ ਅਤੇ ਪੁਲਸ ਦੇ ਉੱਚ ਅਧਿਕਾਰੀਆਂਤੱਕ ਪਹੁੰਚ ਕੀਤੀ ਪਰ ਭਰੋਸੇ ਦੇਣ ਤੋਂ ਸਿਵਾਏ ਕੱਖ ਵੀ ਨਹੀਂ ਕੀਤਾ ਗਿਆ ਜਿਸ ਕਰਕੇ ਮਜਬੂਰੀ ਵੱਸ ਅੱਜ ਜਾਮ ਲਗਾਉਣਾ ਪਿਆ। ਉੱਧਰ ਬਾਅਦ ਦੁਪਹਿਰ ਮੌਕੇ ‘ਤੇ ਪੁੱਜੇ ਡੀ.ਐੱਸ.ਪੀ ਜਸਜੋਯਤ ਸਿੰਘ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਜਲਦ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਦਿਵਾਏ ਭਰੋਸੇ ਉਪਰੰਤ ਫਿਲਹਾਲ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਜੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਬਠਿੰਡਾ ਬੱਸ ਅੱਡਾ ਬੰਦ ਕਰਾਂਗੇ ਤੇ ਲੋੜ ਪੈਣ ‘ਤੇ ਪੰਜਾਬ ਬੰਦ ਦਾ ਸੱਦਾ ਵੀ ਦੇ ਸਕਦੇ ਹਾਂ।
ਮਾਮਲਾ ਸਰਕਾਰੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਦਾ-ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕਰਨ ਦੇ ਰੋਸ ‘ਚ ਬੱਸਾਂ ਨਾਲ ਹਾਈਵੇ ਜਾਮ ਕਰਕੇ ਕੀਤਾ ਪ੍ਰਦਰਸ਼ਨ
ਅਜੀਤ ਡੈਸਕ
19-06-2026