ਲਹਿਰਾ ਮੁਹੱਬਤ, 18 ਜੂਨ (ਚਰਨਜੀਤ ਸਿੰਘ)-ਥਰਮਲ ਦੀ ਏਟਕ ਜਥੇਬੰਦੀ ਵਲੋਂ ਥਰਮਲ ਕੰਟਰੈਕਟ ਵਰਕਰਜ਼ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੰਘਰਸ਼ ਜਾਰੀ ਹੈ। 16 ਜੂਨ ਤੋਂ ਹੜ੍ਹਤਾਲ ‘ਤੇ ਪੱਕੇ ਧਰਨੇ ਦਾ ਪ੍ਰੋਗਰਾਮ ਅੱਜ ਤੀਜੇ ਦਿਨ ‘ਚ ਦਾਖ਼ਲ ਹੋ ਗਿਆ। ਕਮੇਟੀ ਦੇ ਕੋ ਕਨਵੀਨਰ ਸੁਖਵਿੰਦਰ ਸਿੰਘ ਬਾਠ ਨੇ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਦੀ ਵਾਅਦਾ ਖਿਲਾਫ਼ੀ ਵਿਰੁੱਧ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਿੱਧੇ ਪਾਵਰਕਾਮ ਅਧੀਨ ਨਿਯੱੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਂਦੇ। ਧਰਨੇ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰੂ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਲ ਸਿੰਘ ਨੇ ਸਮੂਲੀਅਤ ਕਰਦਿਆਂ ਡਟਵੀਂ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਤਕੜੇ ਹੋ ਕੇ ਲੜਾਈ ਲੜੋ ਤੇ ਜਥੇਬੰਦੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ। ਇੰਪਲਾਈਜ਼ ਜੁਆਇੰਟ ਫੋਰਮ ਵਲੋਂ ਧਰਨੇ ਦੀ ਹਮਾਇਤ ‘ਚ ਪਾਵਰਕਾਮ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਲੈਟਰ ਜਾਰੀ ਕੀਤਾ ਹੈ। ਜਿਸ ਵਿਚ ਆਊਟਸੋਰਸ ਮੁਲਾਜ਼ਮਾਂ ਦਾ ਮਸਲਾ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਥਰਮਲ ਦੀ ਏਟਕ ਜਥੇਬੰਦੀ ਦਾ ਪੱਕਾ ਧਰਨਾ ਤੀਜੇ ਦਿਨ ’ਚ ਦਾਖਲ
ਅਜੀਤ ਡੈਸਕ
19-06-2026