ਸੀਂਗੋ ਮੰਡੀ, 24 ਜੂਨ (ਪ੍ਰਿੰਸ ਗਰਗ): ਪੰਜਾਬ ਯੂਥ ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਲਈ ਪਿਛਲੇ ਸਮੇਂ ’ਚ ਪਈਆਂ ਵੋਟਾਂ ਦੀ ਬੀਤੇ ਕੱਲ੍ਹ ਗਿਣਤੀ ਉਪਰੰਤ ਐਲਾਨੇ ਨਤੀਜਿਆਂ ਮੁਤਾਬਿਕ ਰਮਨਦੀਪ ਸਿੰਘ ਸੀਂਗੋ ਨੂੰ ਯੂਥ ਕਾਂਗਰਸ ਜ਼ਿਲ੍ਹਾ ਬਠਿੰਡਾ ਦਾ ਉਪ ਪ੍ਰਧਾਨ ਚੁਣਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਰਮਨਦੀਪ ਸਿੰਘ ਸੀਂਗੋ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਹਲਕੇ ’ਚ ਕਾਂਗਰਸ ਵਲੋਂ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਦੀ ਟੀਮ ਦੇ ਮੋਹਰੀ ਆਗੂਆਂ ’ਚ ਗਿਣੇ ਜਾਂਦੇ ਹਨ। ਪ੍ਰੈਸ ਬਿਆਨ ’ਚ ਰਮਨਦੀਪ ਸਿੰਘ ਸੀਂਗੋ ਨੇ ਜਿੱਥੇ ਉਸਨੂੰ ਵੋਟਾਂ ਪਾਉਣ ਵਾਲੇ ਯੂਥ ਕਾਂਗਰਸੀਆਂ ਦਾ ਧੰਨਵਾਦ ਕੀਤਾ, ਉੱਥੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਗੁਰਬਾਜ਼ ਸਿੰਘ ਸਿੱਧੂ ਅਤੇ ਆਲਾ ਕਮਾਨ ਆਗੂਆਂ ਦਾ ਉਨ੍ਹਾਂ ’ਤੇ ਵਿਸ਼ਵਾਸ ਪ੍ਰਗਟਾਉਣ ਲਈ ਵੀ ਸ਼ੁਕਰੀਆ ਅਦਾ ਕੀਤਾ ਹੈ। ਉਸ ਨੇ ਯਕੀਨ ਦਿਵਾਇਆ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜਨ ਲਈ ਮਿਹਨਤ ਕਰੇਗਾ। ਉੱਧਰ ਰਮਨਦੀਪ ਸਿੰਘ ਸੀਂਗੋ ਦੇ ਜ਼ਿਲ੍ਹਾ ਯੂਥ ਕਾਂਗਰਸ ਉਪ ਪ੍ਰਧਾਨ ਚੁਣੇ ਜਾਣ ’ਤੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਨਵਇੰਦਰ ਸਿੰਘ ਨਵੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਾਦਿੱਤਾ ਸਿੰਘ ਸੀਂਗੋ, ਡੂੰਂਗਰ ਸਿੰਘ ਸੀਂਗੋ, ਜ਼ਿਲ੍ਹਾ ਯੂਥ ਕਾਂਗਰਸ ਜਨਰਲ ਸਕੱਤਰ ਸੁਖਵੀਰ ਸਿੰਘ ਸਿੱਧੂ, ਮਨਜੀਤ ਸਿੰਘ ਲਾਲੇਆਣਾ ਹਲਕਾ ਪ੍ਰਧਾਨ ਜੱਟਮਹਾਂ ਸਭਾ, ਜਸਪਾਲ ਸਿੰਘ ਬੰਗੀ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਗੁਰਜੀਵਨ ਸਿੰਘ ਗਾਟਵਾਲੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਭੋਲਾ ਸਿੰਘ ਕਲਾਲਵਾਲਾ, ਭਾਗ ਸਿੰਘ ਕਾਕਾ, ਬਹਾਦਰ ਸਿੰਘ ਲੇਲੇਵਾਲਾ ਤੇ ਹਰਦੇਵ ਸਿੰਘ ਫ਼ੌਜੀ ਨੰਗਲਾ ਤਿੰਨੇ ਸਾਬਕਾ ਸਰਪੰਚ, ਤਰਸੇਮ ਲਾਲੇਆਣਾ, ਡਾ. ਮਲਕੀਤ ਮਿਰਜ਼ੇਆਣਾ, ਸੁਰਜੀਤ ਸ਼ਰਮਾ ਜਗਾ ਰਾਮ ਤੀਰਥ, ਹਰਪਾਲ ਗਿੱਲ ਗਾਟਵਾਲੀ, ਦਰਸ਼ਨ ਗਿੱਲ, ਬਲਵੰਤ ਸਿੰਘ ਲੇਲੇਵਾਲਾ, ਮਨਪ੍ਰੀਤ ਸਿੰਘ ਸ਼ੇਖਪੁਰਾ, ਬਹਾਦਰ ਸਿੰਘ ਲੇਲੇਵਾਲਾ, ਸੁੱਖੀ ਮੈਨੂੰਆਣਾ, ਜੱਗਾ ਸਿੰਘ ਬੰਗੀ, ਗੁਰਵਿੰਦਰ ਦੁੱਨੇਵਾਲਾ, ਸੇਵਕ ਤੰਗਰਾਲੀ, ਗੁਰਮੇਲ ਲਾਲੇਆਣਾ, ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਜਗਤਾਰ ਨੰਬਰਦਾਰ ਭਾਗੀਵਾਂਦਰ, ਰਵਿੰਦਰ ਸਿੰਘ ਸੀਂਗੋ, ਗੁਲਾਬ ਕੈਲੇਵਾਂਦਰ, ਗੁਰਮੀਤ ਸਿੰਘ ਤਿਉਣਾ, ਟਹਿਲ ਸਿੰਘ ਲਹਿਰੀ, ਅੰਗਰੇਜ਼ ਗਾਂਧੀ, ਜਸਪਾਲ ਭਗਵਾਨਪੁਰਾ ਆਦਿ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਨਾਲ ਇਲਾਕੇ ’ਚ ਯੂਥ ਕਾਂਗਰਸ ਹੋਰ ਮਜ਼ਬੂਤ ਹੋਵੇਗੀ।