ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਦਿਨ ਸਮੇਂ ਲਗਾਈਆਂ 2 ਸੋਲਰ ਮੋਟਰਾਂ ਦੀਆਂ ਤਾਰਾਂ ਰਾਤ ਨੂੰ ਚੋਰੀ

Ad Position 21
No active advertisement
ਅਜੀਤ ਡੈਸਕ 26-06-2026

ਤਲਵੰਡੀ ਸਾਬੋ, 25 ਜੂਨ (ਰਣਜੀਤ ਸਿੰਘ ਰਾਜੂ)- ਕਿਸਾਨਾਂ ਦੇ ਖੇਤਾਂ ’ਚੋਂ ਟਰਾਂਸਫ਼ਾਰਮਰਾਂ ਦੇ ਸਾਮਾਨ ਸਮੇਤ ਸਿੰਚਾਈ ਦੀ ਵਰਤੋਂ ’ਚ ਆਉਣ ਵਾਲੇ ਕੀਮਤੀ ਸਾਮਾਨ ਦੀ ਚੋਰੀ ਦੀਆਂ ਖ਼ਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤੇ ਕਿਸਾਨ ਇਨ੍ਹਾਂ ਚੋਰੀਆਂ ਤੋਂ ਅਤੇ ਪ੍ਰਸ਼ਾਸਨ ਵਲੋਂ ਠੋਸ ਕਦਮ ਨਾ ਚੁੱਕੇ ਜਾਣ ਤੋਂ ਹੁਣ ਇੰਨੇ ਅੱਕ ਗਏ ਹਨ ਕਿ ਉਨ੍ਹਾਂ ਨੇ ਅੱਜ ਸਰਕਾਰ ਤੋਂ ਮੰਗ ਕੀਤੀ ਹੈ ਚੋਰਾਂ ਨਾਲ ਨਿਪਟਣ ਦੀ ਉਨ੍ਹਾਂ ਨੂੰ ਹੀ ਖੁੱਲ੍ਹ ਦੇ ਦਿੱਤੀ ਜਾਵੇ ਉਹ ਆਪੇ ਨਿਪਟ ਲੈਣਗੇ । ਪਿੰਡ ਗੁਰੂਸਰ ਜਗਾ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਅੱਜ ਆਪਣੇ ਖੇਤਾਂ ’ਚ ਪੱਤਰਕਾਰਾਂ ਨੂੰ ਮੌਕਾ ਦਿਖਾਉਂਦਿਆਂ ਦੱਸਿਆ ਕਿ ਲੰਘੀ ਕੱਲ੍ਹ ਹੀ ਖੇਤਾਂ ’ਚ ਦੋ ਨਵੀਆਂ ਸੋਲਰ ਮੋਟਰਾਂ ਲਗਾ ਕੇ ਉਹ ਦੇਰ ਸ਼ਾਮ ਘਰੇ ਪੁੱਜੇ ਸਨ ਕਿ ਸਵੇਰ ਹੁੰਦਿਆਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੋਟਰਾਂ ਦੀਆਂ ਕੀਮਤੀ ਤਾਰਾਂ ਵੱਢ ਕੇ ਚੋਰੀ ਕਰ ਲਈਆਂ ਗਈਆਂ ਹਨ । ਖੇਤ ਪਹੁੰਚਣ ’ਤੇ ਪਤਾ ਲੱਗਾ ਕਿ ਕੇਵਲ ਉਨ੍ਹਾਂ ਦੀਆਂ ਹੀ ਨਹੀਂ, ਸਗੋਂ ਕੁੱਲ ਅੱਧੀ ਦਰਜਨ ਮੋਟਰਾਂ ਦੀਆਂ ਤਾਰਾਂ ਚੋਰੀ ਹੋਈਆਂ ਹਨ । ਪੀੜਿਤ ਕਿਸਾਨ ਨੇ ਦੱਸਿਆ ਕਿ ਕਿਸਾਨਾਂ ਦੇ ਖੇਤਾਂ ’ਚੋਂ ਚੋਰੀ ਹੁੰਦੇ ਸਮਾਨ ਦੀ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਹੀ ਹੁੰਦੀ । ਪਿਛਲੇ ਸਮੇਂ ’ਚ ਗੁਰੂਸਰ ਜਗਾ, ਫਤਹਿਗੜ੍ਹ ਨੌਂ ਆਬਾਦ ਅਤੇ ਸੰਗਤ ਪਿੰਡਾਂ ਦੇ ਕਿਸਾਨਾਂ ਨੇ ਚੋਰ ਫੜ ਕੇ ਪੁਲਿਸ ਹਵਾਲੇ ਕੀਤੇ ਤਾਂ ਪੁਲਿਸ ਨੇ ਤਰਕ ਦਿੱਤਾ ਕਿ ਇਨ੍ਹਾਂ ’ਤੇ ਕਾਰਵਾਈ ਬਿਜਲੀ ਮਹਿਕਮਾ ਕਰੇਗਾ । ਪੀੜਿਤ ਕਿਸਾਨ ਮੁਤਾਬਿਕ ਉਸ ਸਮੇਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਉਹ ਖੇਤਾਂ ’ਚੋਂ ਕੀਮਤੀ ਸਾਮਾਨ ਚੋਰੀ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਜਾਂ ਤਾਂ ਚੋਰਾਂ ਨੂੰ ਫੜਨ ਦਾ ਠੋਸ ਉਪਰਾਲੇ ਦੇ ਨਿਰਦੇਸ਼ ਦੇਣ ਜਾਂ ਫਿਰ ਐਲਾਨ ਕਰਨ ਕਿ ਕਿਸਾਨ ਖ਼ੁਦ ਚੋਰਾਂ ਨੂੰ ਫੜ ਸਕਦੇ ਹਨ। ਅਸੀਂ ਦਿਨਾਂ ’ਚ ਹੀ ਚੋਰੀਆਂ ਨੂੰ ਠੱਲ੍ਹ ਪਾ ਲਵਾਂਗੇ। ਉਨ੍ਹਾਂ ਦੱਸਿਆ ਕਿ ਮਾਮਲਾ ਪੁਲਿਸ ਦੇ ਧਿਆਨ ’ਚ ਲਿਆ ਰਹੇ ਹਾਂ।

Ad Position 22
No active advertisement
ਪਿਛਲੀ ਖ਼ਬਰ ਹਰਬੰਸ ਸਿੰਘ ਸਿੱਧੂ ਲਾਡੀ ਯੂਥ ਕਾਂਗਰਸ ਬਲਾਕ ਭੀਖੀ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਫ਼ੀਸਾਂ ਵਿਚ ਵਾਧੇ ਸਬੰਧੀ ਐਸਜੀਪੀਸੀ ਕਾਲਜਾਂ ਦੇ ਵਲੋਂ ਵਾਈਸ ਚਾਂਸਲਰ ਨੂੰ ਮੰਗ-ਪੱਤਰ
Ad Position 24
No active advertisement