ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਡੇਢ ਦਹਾਕੇ ਤੋਂ ਨਹਿਰੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਭੁੱਚੋ ਖ਼ੁਰਦ ਦੇ ਖੇਤ

Ad Position 21
No active advertisement
ਅਜੀਤ ਡੈਸਕ 26-06-2026

ਭੁੱਚੋ ਮੰਡੀ, 25 ਜੂਨ (ਪਰਵਿੰਦਰ ਸਿੰਘ ਜੌੜਾ)- ਜ਼ਿਲ੍ਹਾ ਬਠਿੰਡਾ ਦਾ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ-ਮਾਰਗ ਨੰਬਰ-7 ‘ਤੇ ਸਥਿਤ ਪਿੰਡ ਭੁੱਚੋ ਖ਼ੁਰਦ ਉਹ ਮੰਦਭਾਗਾ ਪਿੰਡ ਹੈ, ਜਿੱਥੇ ਪਿਛਲੇ ਡੇਢ ਦਹਾਕੇ ਤੋਂ ਨਹਿਰੀ ਪਾਣੀ ਦੀ ਇਕ ਬੂੰਦ ਵੀ ਨਸੀਬ ਨਹੀਂ ਹੋਈ। ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਵੇਲੇ ਕਿਸਾਨੀ ਲਈ ਇਹ ਸਭ ਤੋਂ ਵੱਡਾ ਦਮਗਜਾ ਮਾਰਿਆ ਸੀ ਕਿ ‘ਆਪ’ ਸਰਕਾਰ ਪਿੰਡ-ਪਿੰਡ ਤੇ ਖੇਤ-ਖੇਤ ਟੇਲਾਂ ਤੱਕ ਪਾਣੀ ਪਹੁੰਚਾਵੇਗੀ ਅਤੇ ਪੰਜਾਬ ਦਾ ਕੋਈ ਵੀ ਖੇਤ ਨਹਿਰੀ ਪਾਣੀ ਤੋਂ ਸੱਖਣਾ ਨਹੀਂ ਰਹੇਗਾ । ਅਜਿਹਾ ਕਰਕੇ ਸਰਕਾਰ ਬਿਜਲੀ ਦੀ ਬੱਚਤ ਵੀ ਕਰ ਸਕੇਗੀ। ਸਰਕਾਰ ਦੇ ਮੌਜੂਦਾ ਕਾਰਜਕਾਲ ਦੇ ਕੁਝ ਹੀ ਮਹੀਨੇ ਬਾਕੀ ਬਚੇ ਹਨ, ਪ੍ਰੰਤੂ ਪਿੰਡ ਭੁੱਚੋ ਖ਼ੁਰਦ ਦੇ ਕਿਸੇ ਵੀ ਖੇਤ ਨੂੰ ਨਹਿਰੀ ਪਾਣੀ ਦੀ ਬੂੰਦ ਤੱਕ ਨਹੀਂ ਮਿਲੀ । ਇੱਥੋਂ ਤੱਕ ਕਿ ਨਹਿਰੀ ਪਾਣੀ ਦੀ ਅਣਹੋਂਦ ਕਾਰਨ ਪਿੰਡ ਦੇ ਖੇਤਾਂ ਨੂੰ ਜਾਂਦੇ ਸਾਰੇ ਖਾਲ ਢਹਿ-ਢੇਰੀ ਹੋ ਚੁੱਕੇ ਹਨ ਅਤੇ ਬਹੁਤੀਆਂ ਥਾਵਾਂ ’ਤੇ ਤਾਂ ਨਹਿਰੀ ਖਾਲਾਂ ਦਾ ਨਾਮ-ਓ-ਨਿਸ਼ਾਨ ਹੀ ਖ਼ਤਮ ਹੋ ਚੁੱਕਾ ਹੈ । ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਕਈ ਵਾਰ ਸਰਕਾਰੀ ਨੁਮਾਇੰਦਿਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਮੱਸਿਆ ਦਾ ਹੱਲ ਕਰਨ ਦੀਆਂ ਬੇਨਤੀਆਂ ਕੀਤੀਆਂ, ਪ੍ਰੰਤੂ ਸਿਵਾਏ ਫੋਕੇ ਲਾਰਿਆਂ ਦੇ ਕਿਤੇ ਵੀ ਕੋਈ ਸਾਰਥਿਕ ਸੁਣਵਾਈ ਨਹੀਂ ਹੋਈ। ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤ ਸਿੰਜਣੇ ਪੈਂਦੇ ਹਨ। ਪਿੰਡ ਦੇ ਛੋਟੇ ਕਿਸਾਨਾਂ ਦੇ ਖੇਤਾਂ ਵਿਚ ਮੋਟਰਾਂ ਨਹੀਂ ਲੱਗੀਆਂ ਹਨ, ਨੂੰ ਪਾਣੀ ਲਾਉਣ ਵਾਸਤੇ ਦੂਜੇ ਕਿਸਾਨਾਂ ’ਤੇ ਨਿਰਭਰ ਹੋਣਾ ਪੈਂਦਾ ਹੈ। 2022 ਦੀਆਂ ਚੋਣਾਂ ਵੇਲੇ ਪਿੰਡ ਨੇ ‘ਆਪ’ ਨੂੰ ਹੁੰਮ-ਹੁਮਾ ਕੇ ਵੋਟਾਂ ਪਾਈਆਂ ਸਨ, ਪ੍ਰੰਤੂ ਹੁਣ ਪਿੰਡ ਵਾਸੀ ਇਸ ਸਰਕਾਰ ਨੂੰ ਬਿਨਾਂ ਪਾਣੀ ਪੀਤਿਆਂ ਹੀ ਕੋਸ ਰਹੇ ਹਨ । ਪਿੰਡ ਵਾਸੀਆਂ ਦੀ ਮੰਗ ਹੈ ਕਿ ਸੂਬਾ ਸਰਕਾਰ ਅਤੇ ਨਹਿਰੀ ਵਿਭਾਗ ਇੱਥੇ ਨਵੇਂ ਸਿਰੇ ਤੋਂ ਨਹਿਰੀ ਖਾਲਾਂ ਬਣਾਵੇ ਅਤੇ ਪਿੰਡ ਦੇ ਸਮੁੱਚੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਨਹੀਂ ਤਾਂ ਪਿੰਡ ਵਾਸੀਆਂ ਨੂੰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ ।

Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤੀ ਅਭਿਆਨ ਤਹਿਤ ਖਾਲਸਾ ਕਾਲਜ ਵਿਖੇ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਹਰਬੰਸ ਸਿੰਘ ਸਿੱਧੂ ਲਾਡੀ ਯੂਥ ਕਾਂਗਰਸ ਬਲਾਕ ਭੀਖੀ ਦੇ ਪ੍ਰਧਾਨ ਚੁਣੇ
Ad Position 24
No active advertisement