ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਾਡਾ ਬਕਾਇਆ ਮਾਣਭੱਤਾ ਵੀ ਜਾਰੀ ਕਰੋ ਮਾਨ ਸਾਹਿਬ- ਸੁਰਜੀਤ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 26-06-2026

ਰਾਮਾਂ ਮੰਡੀ, 25 ਜੂਨ (ਤਰਸੇਮ ਸਿੰਗਲਾ)– ਪਿੰਡ ਰਾਮਸਰਾ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਸਿੱਧੂ, ਜੋ ਸਾਲ 2014 ਤੋਂ 2019 ਤੱਕ ਸਰਪੰਚ ਰਹੇ, ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਪੰਚਾਂ ਦਾ ਮਾਸਿਕ ਮਾਣਭੱਤਾ ਵਧਾਕੇ 10,000 ਰੁਪਏ ਪ੍ਰਤੀ ਮਹੀਨਾ ਕਰਨ ਦੇ ਫੈਸਲੇ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਉਕਤ ਸਾਲ 2014 ਤੋਂ 2019 ਤੱਕ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਸ ਸਮੇਂ ਦੀਆਂ ਸਰਕਾਰਾਂ ਵਲੋਂ ਤਲਵੰਡੀ ਸਾਬੋ ਬਲਾਕ ਦੇ ਸਰਪੰਚਾਂ ਨੂੰ ਇਕ ਵਾਰ ਵੀ ਸਰਪੰਚੀ ਦਾ ਮਾਣਭੱਤਾ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪੰਜ ਸਾਲ ਦੇ ਸਮੇਂ ਦੌਰਾਨ ਪੰਜਾਬ ਵਿਚ ਸਾਲ 2012 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਸਾਲ 2017 ਤੋਂ 2022 ਤੱਕ ਵਿਚ ਕਾਂਗਰਸ ਦੀ ਸਰਕਾਰ ਰਹੀ, ਪਰ ਦੋਵੇਂ ਸਰਕਾਰਾਂ ਵਲੋਂ ਸਰਪੰਚਾਂ ਨੂੰ ਬਣਦਾ ਮਾਣਭੱਤਾ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਦੇ ਮੁਤਾਬਿਕ ਉਨ੍ਹਾਂ ਦਾ ਕਰੀਬ 45,000-45000 ਰੁਪਏ ਬਕਾਇਆ ਅੱਜ ਵੀ ਸਰਕਾਰ ਵੱਲ ਖੜ੍ਹਾ ਹੈ। ਸੁਰਜੀਤ ਸਿੰਘ ਸਿੱਧੂ ਸਾਬਕਾ ਸਰਪੰਚ ਰਾਮਸਰਾ ਨੇ ਕਿਹਾ ਕਿ ਜੇ ਕੋਈ ਆਮ ਨਾਗਰਿਕ ਜਾਂ ਸੰਸਥਾ ਸਰਕਾਰੀ ਬਿੱਲਾਂ ਦੀ ਅਦਾਇਗੀ ਨਾ ਕਰੇ ਤਾਂ ਉਸ ਨੂੰ ਡਿਫ਼ਾਲਟਰ ਕਰਾਰ ਦਿੱਤਾ ਜਾਂਦਾ ਹੈ, ਪਰ ਸਰਕਾਰਾਂ ਵਲੋਂ ਸਾਲਾਂ ਤੋਂ ਸਰਪੰਚਾਂ ਦਾ ਬਕਾਇਆ ਮਾਣਭੱਤਾ ਨਾ ਦੇਣਾ ਵੀ ਗੰਭੀਰ ਮਾਮਲਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਅਜਿਹੀ ਸਥਿਤੀ ਵਿਚ ਸਰਕਾਰਾਂ ਦੀ ਜਵਾਬਦੇਹੀ ਕਿਵੇਂ ਤੈਅ ਕੀਤੀ ਜਾਵੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਸਾਬਕਾ ਸਰਪੰਚਾਂ ਦੇ ਲੰਬੇ ਸਮੇਂ ਤੋਂ ਬਕਾਇਆ ਪਏ ਮਾਣਭੱਤੇ ਜਲਦ ਤੋਂ ਜਲਦ ਜਾਰੀ ਕੀਤੇ ਜਾਣ ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਬੁਢਾਪਾ ਪੈਨਸ਼ਨ ਵਧਾਉਣ ਦੀ ਮੰਗ ਅਗਲੀ ਖ਼ਬਰ ਮੇਰੀ ਰਸੋਈ ਯੋਜਨਾ ਤਹਿਤ ਪਿੰਡ ਮੱਲਵਾਲਾ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਵੰਡੀਆਂ ਗਈਆਂ ਕਿੱਟਾਂ
Ad Position 24
No active advertisement