ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਿੱਜੀ ਸਿੱਖਿਆ ਸਰਕਾਰੀ ਸਿੱਖਿਆ ਵਿਵਸਥਾ ’ਤੇ ਭਾਰੂ

Ad Position 21
No active advertisement
ਅਜੀਤ ਡੈਸਕ 01-07-2026

* ਨਿੱਜੀ ਸਕੂਲਾਂ ਦਾ ਸਿੱਖਿਆ ਬਾਜ਼ਾਰ ਵੀ ਸਿਖ਼ਰਾਂ ਛੂਹਣ ਲੱਗਾ * ਸਾਲ 2023 ਤੋਂ 4.65 ਲੱਖ ਕਰੋੜ ਤੋਂ ਵਧ ਕੇ ਸਾਲ 2025 ਤੱਕ 12 ਲੱਖ ਕਰੋੜ ਤੱਕ ਪੁੱਜਾ
ਬਠਿੰਡਾ, 30 ਜੂਨ (ਵੀਰਪਾਲ ਸਿੰਘ)- ਭਾਰਤ ’ਚ ਫੈਲਿਆ ਹੋਇਆ ਨਿੱਜੀ ਸਿੱਖਿਆ ਬਾਜ਼ਾਰ ਅਤੇ ਨੌਕਰੀਆਂ ਦੀ ਭਰਤੀ ਅਤੇ ਉੱਚ ਸਿੱਖਿਆ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ’ਤੇ ਵੱਡਾ ਆਰਥਿਕ ਬੋਝ ਬਣ ਰਿਹਾ ਹੈ । ਇਸ ਦੇ ਨਾਲ ਸਰਕਾਰੀ ਨੌਕਰੀਆਂ ਦੀ ਭਰਤੀ ਨੀਟ ਅਤੇ ਜੇ.ਈ.ਈ. ਆਦਿ ਦੀਆਂ ਸਿੱਖਿਆ ਵਿਚ ਪੇਪਰ ਲੀਕ ਕਰਵਾਉਣ ਦੇ ਮਾਮਲੇ ਵਿਚ ਦੇਸ਼ ਦੇ ਮਸ਼ਹੂਰ ਕੋਚਿੰਗ ਸੈਂਟਰਾਂ ਦੇ ਹੱਥ ਹੋਣ ਖ਼ੁਲਾਸੇ ਸਾਹਮਣੇ ਆਏ ਹਨ । ਦੇਸ਼ ਵਿਚ ਫੈਲਿਆ ਸਿੱਖਿਆ ਕੋਚਿੰਗ ਸੈਂਟਰਾਂ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ । ਇਸ ਨਾਲ ਦੇਸ਼ ਦੀ ਸਰਕਾਰੀ ਸਿੱਖਿਆ ਵਿਵਸਥਾ ਲਈ ਦੀ ਹੋਂਦ ਲਈ ਖ਼ਤਰੇ ਬੱਦਲ ਮੰਡਰਾਉਂਣ ਲੱਗੇ ਹਨ । ‘ਅਜੀਤ’ ਵਲੋਂ ਪ੍ਰਾਪਤ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ’ਚ ਲੰਘੇ 2 ਦਹਾਕਿਆਂ ’ਚ 60 ਤੋਂ ਵੱਧ ਪੇਪਰ ਲੀਕ ਹੋਣ ਦੇ ਮਾਮਲਿਆਂ ’ਚ ਨਿੱਜੀ ਕੋਚਿੰਗ ਸੈਂਟਰਾਂ ਹੱਥ ਸਾਹਮਣੇ ਆਏ ਹਨ । ਦੇਸ਼ ਵਿਚ ਸਰਕਾਰੀ ਨੌਕਰੀ ਅਤੇ ਨੀਟ ਅਤੇ ਜੇ.ਈ.ਈ. ਦੀ ਪ੍ਰੀਖਿਆ ਦੇ ਹਰ ਸਾਲ ਔਸਤ 2 ਪੇਪਰ ਲੀਕ ਹੋ ਰਹੇ ਹਨ । ਪੇਪਰ ਦੀ ਲੀਕ ਮਾਮਲੇ ਵਿਚ ਦੇਸ਼ ਦੇ ਮਸ਼ਹੂਰ ਕੋਚਿੰਗ ਮਾਫ਼ੀਆ ਦੇ ਸੰਚਾਲਕਾਂ ਦੀ ਵੱਡੀ ਸ਼ਮੂਲੀਅਤ ਪਾਈ ਗਈ ਹੈ। ਇਸ ਮਾਮਲੇ ਵਿਚ ਕਈ ਸਕੂਲ ਟੀਚਰਾਂ ਅਤੇ ਕੋਚਿੰਗ ਸੈਂਟਰ ਸੰਚਾਲਕਾਂ ’ਤੇ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ । ਕੋਚਿੰਗ ਸੈਂਟਰ ਸੰਚਾਲਕਾਂ ਆਪਣੀ ਕਮਾਈ ਲਈ ਦੇਸ਼ ਦੇ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਖ਼ਬਰਾਂ ਚਰਚਾ ਵਿਚ ਹਨ, ਕੋਚਿੰਗ ਸੈਂਟਰਾਂ ਰਾਹੀਂ ਦੇਸ਼ ਦੀਆਂ ਉੱਚ ਪ੍ਰੀਖਿਆ ਅਤੇ ਸਰਕਾਰੀ ਨੌਕਰੀਆਂ ਦੇ ਟੈੱਸਟਾਂ ਦੇ ਤਿਆਰੀ ਕਰਵਾਉਣ ਵਾਲੇ ਦੇਸ਼ ਫੈਲੇ ਕੋਚਿੰਗ ਸੈਂਟਰਾਂ ਦੀ ਕਮਾਈ ਹਰ ਵਰ੍ਹੇ ਵੱਧ ਰਹੀ ਹੈ। ਸਾਲ 2015 ’ਚ ਇਨ੍ਹਾਂ ਦੀ ਸਾਲਾਨਾ ਕਮਾਈ 24 ਲੱਖ ਕਰੋੜ ਸੀ ਅਤੇ ਸਾਲ 2022 ਤੱਕ ਪੁੱਜਦੇ ਇਹ ਕਮਾਈ 58 ਲੱਖ ਕਰੋੜ ਤੱਕ ਪਹੁੰਚ ਗਈ, ਸਾਲ 2028 ਤੱਕ ਇਹ ਕਮਾਈ 1.34 ਲੱਖ ਕਰੋੜ ਤੱਕ ਪੁੱਜਣ ਦੀ ਅਨੁਮਾਨ ਹਨ, ਜੋ ਦੇਸ਼ ਦੇ ਛਿਮਾਹੀ ਸਿੱਖਿਆ ਬਜਟ ਦੇ ਸਮਾਨ ਅੰਤਰ ਪੁੱਜ ਚੁੱਕੀ ਹੈ । ਇਸੇ ਤਰ੍ਹਾਂ ਦੇਸ਼ ਦੇ ਨਿੱਜੀ ਸਕੂਲਾਂ ਦਾ ਸਿੱਖਿਆ ਬਾਜ਼ਾਰ ਵੀ ਸਿਖ਼ਰਾਂ ਛੂਹਣ ਲੱਗਾ ਹੈ। ਸਾਲ 2023 ਵਿਚ ਭਾਰਤ ਦਾ ਨਿੱਜੀ ਸਕੂਲਾਂ ਦਾ ਸਿੱਖਿਆ ਬਾਜ਼ਾਰ 4.65 ਲੱਖ ਕਰੋੜ ਸੀ ਤੇ 2025 ਤੱਕ ਪੁੱਜਦੇ ਹੋਏ ਇਹ 12 ਲੱਖ ਕਰੋੜ ਤੱਕ ਪੁੱਜ ਗਿਆ ਹੈ। ਜਦ ਕਿ ਅਸਿੱਧੇ ਰੂਪ ਵਿਚ ਇਹ ਕਮਾਈ ਇਸ ਤੋਂ ਦੁੱਗਣੀ ਹੋ ਸਕਦੀ ਹੈ । ਦੇਸ਼ ਅੰਦਰ ਤੇਜ਼ੀ ਨਾਲ ਫੈਲ ਰਿਹਾ ਨਿੱਜੀ ਸਿੱਖਿਆ ਬਾਜ਼ਾਰ ਅਤੇ ਕੋਚਿੰਗ ਸੈਂਟਰਾਂ ਨੂੰ ਦਿੱਤੀ ਜਾ ਖੁੱਲ ਦੇਸ਼ ਦੀ ਸਰਕਾਰੀ ਸਿੱਖਿਆ ਵਿਵਸਥਾ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸਰਕਾਰੀ ਸਿੱਖਿਆ ਨੀਤੀ ਤੋਂ ਪੂਰੀ ਤਰ੍ਹਾਂ ਬੇਧਿਆਨ ਹਨ। ਜੇਕਰ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਦੇਸ਼ ਵਿਚ ਚੱਲ ਰਹੇ ਮੌਜੂਦਾ ਸਿੱਖਿਆ ਸਿਸਟਮ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਕੁਝ ਵਰ੍ਹਿਆਂ ਤੱਕ ਦੇਸ਼ ਦੀ ਸਰਕਾਰ ਸਿੱਖਿਆ ਵਿਵਸਥਾ ਨੀਵੇਂ ਪੱਧਰ ਤੱਕ ਡਿੱਗ ਸਕਦੀ ਹੈ। ਦੇਸ਼ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਉੱਚ ਸਿੱਖਿਆ ਤੋਂ ਵਾਂਝੇ ਰਹਿ ਸਕਦੇ ਹਨ । ਦੇਸ਼ ਫੈਲੇ ਕੋਚਿੰਗ ਸੈਂਟਰਾਂ ਕੁਝ ਕੁ ਸੰਚਾਲਕ ਮਾਫ਼ੀਆ ਦੇ ਕਈ ਕਾਲੇ ਚਿੱਠੇ ਸਾਹਮਣੇ ਆਏ ਹਨ । ਆਪਣੀ ਕਮਾਈ ਖ਼ਾਤਰ ਗਲਤ ਇਸ਼ਤਿਹਾਰਬਾਜ਼ੀ ਕਰਕੇ ਦੇਸ਼ ਦੇ ਹੋਣਹਾਰ ਪੀ.ਸੀ.ਐਸ. ਅਤੇ ਆਈ.ਐਸ.ਬਣੇ ਵਿਦਿਆਰਥੀਆਂ ਦੀਆਂ ਤਸਵੀਰਾਂ ਆਪਣੇ ਇਸ਼ਤਿਹਾਰਾਂ ਵਿਚ ਲਗਾ ਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਗੁਮਰਾਹ ਕਰ ਰਹੇ ਹਨ। ਜਦ ਕਿ ਸੱਚ ਇਹ ਸਾਹਮਣੇ ਆਇਆ ਹੈ ਦੇਸ਼ ਦੇ ਜਿਨ੍ਹਾਂ ਹੋਣਹਾਰ ਵਿਦਿਆਰਥੀਆਂ ਦੀਆਂ ਤਸਵੀਰਾਂ ਕੋਚਿੰਗ ਸੈਂਟਰਾਂ ਵਲੋਂ ਆਪਣੇ ਇਸ਼ਤਿਹਾਰਾਂ ਵਿਚ ਲਗਾਈਆਂ ਗਈਆਂ ਸਨ । ਉਨ੍ਹਾਂ ਦਾ ਇਨ੍ਹਾਂ ਕੋਚਿੰਗ ਸੈਂਟਰਾਂ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਰਿਹਾ । ਦੇਸ਼ ਦੇ ਸਿੱਖਿਆ ਮੰਤਰਾਲੇ ਵਲੋਂ ਗਲਤ ਇਸ਼ਤਿਹਾਰਬਾਜ਼ੀ ਕਰਨ ਵਾਲੇ ਕੋਚਿੰਗ ਸੈਂਟਰਾਂ ਤੋਂ 146 ਲੱਖ ਦੇ ਜੁਰਮਾਨੇ ਵਸੂਲੇ ਗਏ ਹਨ ਅਤੇ 60 ਦੇ ਕਰੀਬ ਮਸ਼ਹੂਰ ਕੋਚਿੰਗ ਸੈਂਟਰਾਂ ਨੂੰ ਇਸ ਮਾਮਲੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ । ਇਹ ਕੋਚਿੰਗ ਮਾਫ਼ੀਆ ਦੀ ਚੁਗਲ ਵਿਚ ਫਸ ਚੁੱਕੇ 67039 ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਆਤਮ ਹੱਤਿਆ ਕਰਨ ਵਾਲੇ ਵਿਦਿਆਰਥੀਆਂ ’ਚੋਂ 90 ਫ਼ੀਸਦੀ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਿਤ ਸਨ । ਜਾਣਕਾਰੀ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਆਪਣੇ ਬੱਚਿਆਂ ਦੇ ਭਵਿੱਖ ਲਈ ਬੈਂਕਾਂ ਕਰਜ਼ਿਆਂ ਚੁੱਕਣ ਦੇ ਨਾਲ ਸੋਨੇ ਦੇ ਗਹਿਣੇ ਤੱਕ ਵੇਚ ਕੇ ਕੋਚਿੰਗ ਸੈਂਟਰਾਂ ਦੀਆਂ ਮਹਿੰਗੀਆਂ ਫ਼ੀਸਾਂ ਭਰੇ ਜਾਣ ਦੀਆਂ ਖ਼ਬਰਾਂ ਚਰਚਾ ਵਿਚ ਹਨ।

Ad Position 22
No active advertisement
ਪਿਛਲੀ ਖ਼ਬਰ ਬੱਲ੍ਹੋ ਦੀ ਧੀ ਅਨੁਰੀਤ ਕੌਰ ਨੇ ਰਾਜ ਪੱਧਰੀ ਖੇਡਾਂ ’ਚ ਜਿੱਤੇ ਦੋ ਸੋਨ ਤਗਮੇ ਅਗਲੀ ਖ਼ਬਰ ਅਣਐਲਾਨੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਆ ਰਹੀ ਵੱਡੀ ਮੁਸ਼ਕਿਲ- ਗੁਰਬਾਜ਼ ਸਿੰਘ ਸਿੱਧੂ
Ad Position 24
No active advertisement