ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗ੍ਰੇਟ ਡਿਸਕਵਰੀਅਨਜ਼ ਦਾ ਸੁਨਹਿਰੀ ਪਰਚਮ, ਰਾਜ ਪੱਧਰੀ ਸਪੈਕਟਰਾ ਖੇਡ ਮੁਕਾਬਲੇ ’ਚ ਜਿੱਤੇ ਸੋਨੇ ਦੇ ਤਗ਼ਮੇ

Ad Position 21
No active advertisement
ਅਜੀਤ ਡੈਸਕ 03-07-2026

ਲਹਿਰਾ ਮੁਹੱਬਤ, 2 ਜੁਲਾਈ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ (ਰਾਮਪੁਰਾ ਫੁਲ) ਦੇ ਹੋਣਹਾਰ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਤੀਜੀ ਪੰਜਾਬ ਰਾਜ ਸਪੈਕਟਰਾ ਚੈਂਪੀਅਨਸ਼ਿਪ 2026-27 ਵਿਚ ਸਕੂਲ ਦੇ ਐਥਲੀਟਾਂ ਨੇ ਨਾ ਸਿਰਫ਼ ਜਿੱਤ ਦਾ ਪਰਚਮ ਲਹਿਰਾਇਆ, ਬਲਕਿ ਪੂਰੇ ਰਾਜ ਵਿਚ ਸਕੂਲ ਦੀ ਸਰਵੋਤਮਤਾ ਸਿੱਧ ਕਰਕੇ ਖੇਤਰ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਇਆ। ਇਸ ਰਾਜ ਪੱਧਰੀ ਸਖ਼ਤ ਮੁਕਾਬਲੇ ’ਚ ਪੂਰੇ ਪੰਜਾਬ ’ਚੋਂ ਆਏ ਚੋਣਵੇਂ ਖਿਡਾਰੀਆਂ ਨੂੰ ਪਛਾੜਦਿਆਂ, ਸਰਾਫ਼ ਐਜੂਬੀਕਨਜ਼ ਦੇ ਜਾਂਬਾਜ਼ਾਂ ਨੇ ਖੇਡ ਦੇ ਮੈਦਾਨ ’ਤੇ ਇਤਿਹਾਸਿਕ ਪ੍ਰਦਰਸ਼ਨ ਕੀਤਾ। ਮੁਕਾਬਲੇ ’ਚ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਨੂਰੀਤ ਕੌਰ ਨੇ ਆਪਣੀ ਅਸਾਧਾਰਨ ਖੇਡ ਤਕਨੀਕ ਅਤੇ ਫੁਰਤੀ ਦਾ ਪ੍ਰਦਰਸ਼ਨ ਕਰਦੇ ਹੋਏ ਸਪੈਕਟਰਾਰੇਗੂ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਗਮੇ ’ਤੇ ਕਬਜ਼ਾ ਕੀਤਾ। ਅਨੂਰੀਤ ਇਥੇ ਹੀ ਨਹੀਂ ਰੁਕੀ, ਬਲਕਿ ਉਨੇ ਇੱਕ ਹੋਰ ਸਿੰਗਲਜ਼ ਮੁਕਾਬਲੇ ਵਿਚ ਵੀ ਵਿਰੋਧੀਆਂ ਨੂੰ ਧੂੜ ਚਟਾਉਂਦੇ ਹੋਏ ਦੂਜਾ ਸੋਨੇ ਦਾ ਤਗਮਾ ਆਪਣੇ ਨਾਂ ਕਰਕੇ ਦੋਹਰੀ ਸੁਨਹਿਰੀ ਸਫ਼ਲਤਾ ਦਾ ਇਕ ਨਵਾਂ ਰਿਕਾਰਡ ਕਾਇਮ ਕੀਤਾ। ਬਾਰ੍ਹਵੀਂ ਦੀ ਇਕ ਹੋਰ ਵਿਦਿਆਰਥਣ ਅਨੂਰੀਤ ਕੌਰ ਨੇ ਵੀ ਸਪੈਕਟਰਾ ਵਿਚ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ। ਉਭਰਦੇ ਸਟਾਰ ਖਿਡਾਰੀ ਗੁਰਮਨ ਸਿੰਘ ਨੇ ਸਪੈਕਟਰਾ ਕਵਾਡ ਮੁਕਾਬਲੇ ’ਚ ਸੋਨੇ ਦਾ ਤਗ਼ਮਾ ਸੰਸਥਾ ਦੀ ਝੋਲੀ ਵਿਚ ਪਾਇਆ। ਇਸ ਤੋਂ ਬਾਅਦ ਗੁਰਮਨ ਸਿੰਘ ਨੇ ਸਪੈਕਟਰਾ ਟੀਮ ਈਵੈਂਟ ’ਚ ਵੀ ਖੇਡ ਦੇ ਦਮ ’ਤੇ ਟੀਮ ਨੂੰ ਸੋਨੇ ਦਾ ਤਗਮਾ ਦਿਵਾ ਕੇ ਚੈਂਪੀਅਨਸ਼ਿਪ ਵਿਚ ਸਕੂਲ ਦੀ ਜਿੱਤ ’ਤੇ ਆਖਰੀ ਮੋਹਰ ਲਾਈ। ਇਸ ਮਾਣਮੱਤੀ ਪ੍ਰਾਪਤੀ ’ਤੇ ਮਾਣ ਕਰਦੇ ਹੋਏ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਕਾਵਿਆ ਆਸੀਜਾ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਖੇਡ ਕੋਚਾਂ ਨੂੰ ਸਫ਼ਲਤਾ ਦੀ ਹਾਰਦਿਕ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਭਰਵੇਂ ਮੀਂਹ ਉਪਰੰਤ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਕਈ ਹਿੱਸਿਆਂ ’ਚ ਭਰਿਆ ਪਾਣੀ ਅਗਲੀ ਖ਼ਬਰ ਜ਼ਿਲ੍ਹਾ ਪੱਧਰ ’ਤੇ ਸਬ ਡਵੀਜ਼ਨ ਪੱਧਰ ’ਤੇ ਹੜ੍ਹ ਕੰਟਰੋਲ ਰੂਮ ਸਥਾਪਿਤ : ਡਿਪਟੀ ਕਮਿਸ਼ਨਰ
Ad Position 24
No active advertisement