ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਅੱਗ ਨਾਲ ਨੁਕਸਾਨੇ ਘਰ ਦੇ ਪਰਿਵਾਰਿਕ ਮੈਂਬਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ

Ad Position 21
No active advertisement
ਅਜੀਤ ਡੈਸਕ 09-07-2026
ਤਲਵੰਡੀ ਸਾਬੋ, 8 ਜੁਲਾਈ (ਰਣਜੀਤ ਸਿੰਘ ਰਾਜੂ)- ਪਿਛਲੇ ਦਿਨੀਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਦਾ ਸਾਰਾ ਸਮਾਨ ਸੜ ਜਾਣ ਕਾਰਨ ਕਾਫੀ ਆਰਥਿਕ ਨੁਕਸਾਨ ਸਹਿ ਚੁੱਕੇ ਉੱਪ ਮੰਡਲ ਦੇ ਪਿੰਡ ਜਗਾ ਰਾਮ ਤੀਰਥ ਦੇ ਇਕ ਮਹਿਰਾ ਸਿੱਖ ਪਰਿਵਾਰ ਦੀ ਮਦਦ ਲਈ ਪਿੰਡ ਦੇ ਚੜ੍ਹਦੀ ਕਲਾ ਵੈੱਲਫੇਅਰ ਦੇ ਮੈਂਬਰ ਅੱਗੇ ਆਏ ਤੇ ਉਨ੍ਹਾਂ ਨੇ ਪਿੰਡ ਵਾਸੀਆਂ, ਸਮਾਜ ਸੇਵੀਆਂ ਦੇ ਨਾਲ-ਨਾਲ ਪ੍ਰਸਿੱਧ ਧਾਰਮਿਕ ਸੰਸਥਾ ਡੇਰਾ ਬਾਬਾ ਸੰਧਿਆ ਦਾਸ ਦੇ ਮੁਖੀ ਬਾਬਾ ਹਰਬੰਸ ਦਾਸ ਦੇ ਸਹਿਯੋਗ ਨਾਲ ਗਰੀਬ ਪਰਿਵਾਰ ਨੂੰ ਲੋੜੀਂਦੀਆਂ ਘਰੇਲੂ ਵਸਤਾਂ ਦੇ ਕੇ ਪਰਿਵਾਰ ਦੀ ਮਦਦ ਕੀਤੀ ਹੈ।ਕਲੱਬ ਪ੍ਰਬੰਧਕਾਂ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਆਰਥਿਕ ਪੱਖੋਂ ਕਮਜ਼ੋਰ ਉਕਤ ਪਰਿਵਾਰ ਨੂੰ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਪੇਟੀ, ਫ਼ਰਿਜ, ਭਾਂਡੇ, ਕੱਪੜੇ, ਮੰਜੇ, ਕੁਰਸੀਆਂ ਅਤੇ ਰਾਸ਼ਨ ਦੇ ਕੇ ਮਦਦ ਕੀਤੀ ਗਈ। ਉਕਤ ਨਗਰ ਨਾਲ ਸਬੰਧਿਤ ਸਮਾਜ ਸੇਵੀ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਰਿਵਾਰ ਆਰਥਿਕ ਪੱਖੋਂ ਬਹੁਤ ਹੀ ਕਮਜ਼ੋਰ ਹੈ ਤੇ ਪਿਛਲੇ ਦਿਨੀਂ ਅੱਗ ਲੱਗਣ ਨਾਲ ਇਨ੍ਹਾਂ ਦਾ ਵੱਡੀ ਪੱਧਰ ‘ਤੇ ਆਰਥਿਕ ਨੁਕਸਾਨ ਹੋਇਆ ਹੈ ਇਸ ਲਈ ਸਭਨਾਂ ਨੇ ਪੀੜਿਤ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਕੀਤਾ ਸੀ। ਮਾਸਟਰ ਬਲਦੇਵ ਸਿੰਘ ਡੀ.ਪੀ.ਈ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਉੱਦਮ ਨਾਲ ਅਤੇ ਡੇਰਾ ਬਾਬਾ ਸੰਧਿਆ ਦਾਸ ਜੀ ਦੇ ਮਹੰਤ ਬਾਬਾ ਹਰਬੰਸ ਦਾਸ ਦੇ ਸਹਿਯੋਗ ਨਾਲ ਪੀੜਤ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਈ ਗਈ ਹੈ। ਮੋਹਰੀ ਸਮਾਜ ਸੇਵੀ ਸੰਸਥਾ ਚੜ੍ਹਦੀ ਕਲਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਜੱਗਾ ਸਿੰਘ ਸਿੱਧੂ ਨੇ ਇਸ ਨੇਕ ਕਾਰਜ ‘ਚ ਹਿੱਸਾ ਪਾਉਣ ਵਾਲੇ ਸਾਰੇ ਹੀ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਅਵਤਾਰ ਸਿੰਘ ਬਿੱਟੂ, ਪਾਲਾ ਸਿੰਘ ਮੈਂਬਰ, ਬੀਰਾ ਸਿੰਘ, ਦਿਲਪ੍ਰੀਤ ਸਿੰਘ ਚਹਿਲ ਕਾਂਗਰਸੀ ਆਗੂ, ਜਗਤਾਰ ਸਿੰਘ ਡੇਅਰੀ ਵਾਲਾ, ਗੁਰਦੀਪ ਸਿੰਘ ਸੋਨੀ ਭਗਤ, ਗੇਲ ਸਿੰਘ ਸਿੱਧੂ, ਪੱਤਰਕਾਰ ਰਾਮ ਕੁਮਾਰ ਜਿੰਦਲ, ਸ਼ਿੰਗਾਰਾ ਸਿੰਘ, ਹੈਪੀ ਸੇਠ ਆਦਿ ਮੁਹਤਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 17 ਸਾਲਾ ਧੀ ਬਣੀ ਹਜ਼ਾਰਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਟੇਟ ਐਵਾਰਡੀ ਅਪੇਕਸ਼ਾ ਨੇ ਵੈਦਿਕ ਮੈਥ ਰਾਹੀਂ ਸਰਕਾਰੀ ਸਕੂਲ ਦੇ ਵਿ... ਅਗਲੀ ਖ਼ਬਰ ਸਰਦਾਰਗੜ੍ਹ ਟੇਲਾਂ ‘ਤੇ ਨਹਿਰੀ ਪਾਣੀ ਦੀ ਕਿੱਲਤ ਖ਼ਿਲਾਫ਼ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਨਾਅਰੇਬਾਜ਼ੀ
Ad Position 24
No active advertisement