02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

‘ਆਪ’ ਵਲੋਂ ਸੇਵਾ ਮੁਕਤ ਐਸ.ਡੀ.ਐਮ. ਗੋਪਾਲ ਸਿੰਘ ਕੋਟਫੱਤਾ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਨਿਯੁਕਤ

Ad Position 21
No active advertisement
ਅਜੀਤ ਡੈਸਕ 16-07-2026

ਬਠਿੰਡਾ, 15 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਵਲੋਂ ਸੇਵਾਮੁਕਤ ਐਸਡੀਐਮ ਗੋਪਾਲ ਸਿੰਘ ਕੋਟਫੱਤਾ ਨੂੰ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ (ਰਾਖਵਾਂ) ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਸਬੰਧੀ ‘ਆਪ’ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਬਕਾਇਦਾ ਤੌਰ ‘ਤੇ ਪੱਤਰ ਜਾਰੀ ਕੀਤਾ ਗਿਆ। ਗੋਪਾਲ ਸਿੰਘ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਕੋਟਫੱਤਾ ਦੇ ਵਸਨੀਕ ਹਨ, ਜਿਨ੍ਹਾਂ ਨੇ ਇਕ ਮਿਹਨਤਕਸ਼ ਪਰਿਵਾਰ ‘ਚੋਂ ਉੱਠ ਕੇ ਵਿੱਦਿਆ ਦੇ ਸਹਾਰੇ ਆਪਣੀ ਬੇਲਦਾਰ ਦੀ ਆਰਜ਼ੀ ਨੌਕਰੀ ਤੋਂ ਪੰਜਾਬ ਸਿਵਲ ਸੇਵਾਵਾਂ (ਪੀਸੀਐੱਸ) ਤੱਕ ਦਾ ਸਫ਼ਰ ਤੈਅ ਕੀਤਾ ਤੇ ਐਸਡੀਐਮ ਦੀ ਸਨਮਾਨਜਨਕ ਪਦਵੀ ਪ੍ਰਾਪਤ ਕੀਤੀ। ਉਨ੍ਹਾਂ ਬਠਿੰਡਾ ਪ੍ਰਸ਼ਾਸਨ ਵਿਚ ਵੱਖ-ਵੱਖ ਅਹੁਦਿਆਂ ਉਪਰ ਸੇਵਾਵਾਂ ਨਿਭਾਈਆਂ ਅਤੇ ਤਰੱਕੀ ਕੋਟੇ ਰਾਹੀਂ ਪੀਸੀਐਸ ਗ੍ਰੇਡ-2 ਦੀ ਤਰੱਕੀ ਹਾਸਲ ਕੀਤੀ ਤੇ ਮਲੋਟ ਦੇ ਐਸਡੀਐਮ ਨਿਯੁਕਤ ਹੋਏ, ਜਿੱਥੋਂ ਉਹ 2024 ਵਿਚ ਸੇਵਾਮੁਕਤ ਹੋ ਗਏ ਸਨ। ਸੇਵਾਮੁਕਤੀ ਉਪਰੰਤ ਸਿਆਸਤ ਪਿੜ ਵਿਚ ਕੁੱਦਣ ਲਈ ਉਨ੍ਹਾਂ ਤੱਕ ਪੰਜਾਬ ਦੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਪਹੁੰਚ ਕੀਤੀ ਤੇ ਆਖ਼ਰ ਅੱਜ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਲੋਂ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਉਨ੍ਹਾਂ ਦੀ ਨਿਯੁਕਤੀ ਨਾਲ ਉਨ੍ਹਾਂ ਦੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਇਸ ਮੌਕੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਅਤੇ ਮਾਲਵਾ ਜੋਨ ਇੰਚਾਰਜ ਪਰਮਜੀਤ ਸਿੰਘ ਕੋਟਫੱਤਾ ਦੀ ਅਗਵਾਈ ਵਿਚ ਵਰਕਰਾਂ ਵਲੋਂ ਗੋਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਗੋਪਾਲ ਸਿੰਘ ਦੇ ਹਲਕਾ ਇੰਚਾਰਜ ਲੱਗਣ ਨਾਲ ਜਿਥੇ ਪਾਰਟੀ ਨੂੰ ਬਲ ਮਿਲੇਗਾ, ਉਥੇ ਵਰਕਰਾਂ ਵਿਚ ਵੀ ਭਾਰੀ ਉਤਸ਼ਾਹ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਦਿਹਾਤੀ ਦੀ ਸੀਟ ਜਿੱਤ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ ਪਾਈ ਜਾਵੇਗੀ। ਇਸ ਮੌਕੇ ਗੋਪਾਲ ਸਿੰਘ ਨੇ ਜਿਥੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ, ਉਥੇ ਹੀ ਮਾਣ ਸਨਮਾਨ ਦੇਣ ਲਈ ਵਰਕਰਾਂ ਦਾ ਵੀ ਧੰਨਵਾਦ ਕੀਤਾ ਹੈ।
ਮੌਜੂਦਾ ਹਲਕਾ ਇੰਚਾਰਜ ਲਗਾਏ ਨੁਕਰੇ-
ਆਮ ਆਦਮੀ ਪਾਰਟੀ ਵਲੋਂ ਕੁਝ ਸਮਾਂ ਪਹਿਲਾਂ ਪਾਰਟੀ ਵਲੰਟੀਅਰ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਨੂੰ ਹਲਕੇ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਜਗ੍ਹਾ ‘ਤੇ ਬਠਿੰਡਾ ਦਿਹਾਤੀ ਦਾ ਹਲਕਾ ਇੰਚਾਰਜ ਲਗਾਇਆ ਗਿਆ ਸੀ, ਜੋ ਹੁਣ ਤੱਕ ਬਤੌਰ ਇੰਚਾਰਜ ਵਿਚਰ ਰਹੇ ਸਨ ਪਰ ਅੱਜ ਉਸ ਨੂੰ ਪਾਰਟੀ ਨੇ ਨੁਕਰੇ ਲਗਾਉਂਦੇ ਹੋਏ, ਉਸ ਦੀ ਜਗਾ ਗੋਪਾਲ ਸਿੰਘ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਅਕਾਲੀ ਆਗੂ ਮਨਜੀਤ ਸਿੰਘ ਧੁੰਨਾ ਨੂੰ ਪਾਰਟੀ ’ਚੋਂ ਕੱਢਿਆ ਅਗਲੀ ਖ਼ਬਰ ‘ਦੇਸ਼ ਬਚਾਓ ਮੋਰਚਾ’ ਦੇ ਸੱਦੇ ’ਤੇ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵਲੋਂ ਡੀ.ਸੀ. ਦਫ਼ਤਰ ਤੱਕ ਮੋਟਰਸਾਈਕਲ ਮਾਰਚ
Ad Position 24
No active advertisement