02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਐੱਸ.ਐੱਸ.ਡੀ. ਕਾਲਜ ਭੋਖੜਾ ਵਿਖੇ ਵਿਸ਼ਵ ਸਕਾਊਟ ਸਕਾਰਫ਼ ਦਿਵਸ ਮਨਾਇਆ

ਗੋਨਿਆਣਾ, 1 ਅਗਸਤ (ਲਛਮਣ ਦਾਸ ਗਰਗ)-ਐਸ. ਐਸ.

Ad Position 21
No active advertisement
ਅਜੀਤ ਡੈਸਕ 02-08-2026
ਗੋਨਿਆਣਾ, 1 ਅਗਸਤ (ਲਛਮਣ ਦਾਸ ਗਰਗ)-ਐਸ.ਐਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼, ਭੋਖੜਾ ਵਿਖੇ ਵਿਸ਼ਵ ਸਕਾਊਟ ਸਕਾਰਫ਼ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਸਕਾਊਟਸ, ਗਾਈਡਜ਼, ਰੇਂਜਰਜ਼, ਰੋਵਰਜ਼, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਸਕਾਊਟ ਸਕਾਰਫ਼ ਧਾਰਨ ਕਰਕੇ ਸਕਾਊਟਿੰਗ ਦੇ ਆਦਰਸ਼ਾਂ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ, 1 ਅਗਸਤ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਸਕਾਊਟ ਸਕਾਰਫ਼ ਦਿਵਸ ਸਕਾਊਟਿੰਗ ਅੰਦੋਲਨ ਦੀ ਸ਼ੁਰੂਆਤ ਦੀ ਯਾਦ ਨੂੰ ਸਮਰਪਿਤ ਹੈ।ਸੰਨ 1907 ਵਿਚ ਸਕਾਊਟਿੰਗ ਦੇ ਸੰਸਥਾਪਕ ਲਾਰਡ ਬੇਡਨ ਪਾਵਲ ਵੱਲੋਂ ਇੰਗਲੈਂਡ ਦੇ ਬਰਾਊਨਸੀ ਟਾਪੂ ਵਿਖੇ ਲਗਾਏ ਗਏ ਪਹਿਲੇ ਪ੍ਰਯੋਗਾਤਮਿਕ ਸਕਾਊਟ ਕੈਂਪ ਦੀ ਸਫਲਤਾ ਦੀ ਯਾਦ ਵਿਚ ਇਹ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਕਾਲਜ ਵਿਖੇ ‘ਰੁੱਖ ਲਗਾਓ ਮੁਹਿੰਮ’ ਤਹਿਤ ਪੌਦੇ ਲਗਾਏ ਗਏ। ਸਕਾਊਟ ਐਂਡ ਗਾਈਡ ਯੂਨਿਟ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ਵੱਖ-ਵੱਖ ਕਿਸਮ ਦੇ ਪੌਦੇ ਲਗਾ ਕੇ ਵਾਤਾਵਰਨ ਸੰਭਾਲ ਅਤੇ ਹਰਿਆਲੀ ਵਧਾਉਣ ਦਾ ਸੰਦੇਸ਼ ਦਿੱਤਾ ਗਿਆ। ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ, ਉਨ੍ਹਾਂ ਦੀ ਸੰਭਾਲ ਕਰਨ ਅਤੇ ਵਾਤਾਵਰਨ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉੱਪ ਪ੍ਰਿੰਸੀਪਲ ਅਤੇ ਰੇਂਜਰ ਲੀਡਰ ਅੰਸ਼ਦੀਪ ਕੌਰ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕਾਊਟ ਸਕਾਰਫ਼ ਕੇਵਲ ਵਰਦੀ ਦਾ ਹਿੱਸਾ ਨਹੀਂ, ਸਗੋਂ ਸੇਵਾ, ਸਮਰਪਣ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਕਾਊਟਿੰਗ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ, ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪਰਵੀਨ ਪੁਰੀ ਨੇ ਸਕਾਊਟਸ, ਗਾਈਡਸ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਸਕਾਊਟਿੰਗ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਸਕਾਊਟ ਐਂਡ ਗਾਈਡ ਯੂਨਿਟ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼, ਸਕਾਊਟ ਐਂਡ ਗਾਈਡ ਯੂਨਿਟ ਦੇ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। 01 ਬੀਟੀਡੀ24 ਐੱਸ.ਐੱਸ.ਡੀ. ਕਾਲਜ ਭੋਖੜਾ ਵਿਖੇ ਵਿਸ਼ਵ ਸਕਾਊਟ ਸਕਾਰਫ਼ ਦਿਵਸ ਮੌਕੇ ਪੌਦੇ ਲਗਾਉਂਦੇ ਹੋਏ ਪ੍ਰਬੰਧਕ ਅਤੇ ਵਿਦਿਆਰਥੀ। ਤਸਵੀਰ: ਲਛਮਣ ਦਾਸ ਗਰਗ
Ad Position 22
No active advertisement
ਪਿਛਲੀ ਖ਼ਬਰ ‘ ਹਰ ਬੂਥ ’ਤੇ ਕਾਂਗਰਸ ਮਜ਼ਬੂਤ’ ਮਿਸ਼ਨ ਤਹਿਤ 3 ਅਗਸਤ ਨੂੰ ਗੋਨਿਆਣਾ ’ਚ ਹੋਵੇਗੀ ਜ਼ਿਲ੍ਹਾ ਪੱਧਰੀ ਰੈਲੀ- ਰਾਜਨ ਗਰਗ ਅਗਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਧਨੇਰ ਬਲਾਕ ਰਾਮਪੁਰਾ ਦੀ ਹੋਈ ਵਿਸ਼ੇਸ਼ ਮੀਟਿੰਗ
Ad Position 24
No active advertisement