29 ਸਾਲਾਂ ਦੀ ਮਾਣਮੱਤੀ ਸੇਵਾ ਤੋਂ ਬਾਅਦ ਪੰਜਾਬੀ ਲੈਕਚਰਾਰ ਦਰਸ਼ਨ ਕੌਰ ਬਰਾੜ ਹੋਏ ਸੇਵਾ ਮੁਕਤ
ਭਾਈ ਰੂਪਾ, 1 ਅਗਸਤ (ਵਰਿੰਦਰ ਲੱਕੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਭਾਈ ਰੂਪਾ ਦੀ ਸੀਨੀਅਰ ਪੰਜਾਬੀ ਲੈਕਚਰਾਰ ਸ੍ਰੀਮਤੀ ਦਰਸ਼ਨ ਕੌਰ ਬਰਾੜ ਆਪਣੀ ਲਗਭਗ 29 ਸਾਲਾਂ ਦੀ ਮਾਣਮੱਤੀ, ਬੇਦਾਗ਼ ਅਤੇ ਸਮਰਪਿਤ ਸਰਕਾਰੀ ਸੇਵਾ ਪੂਰੀ ਕਰਕੇ ਸੇਵਾਮੁਕਤ ਹੋ ਗਏ। ਇਸ ਮੌਕੇ ਸਕੂਲ ਵਿਖੇ ਕਰਵਾਏ ਗਏ ਵਿਦਾਇਗੀ ਸਮਾਗਮ ਵਿਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਪ੍ਰਿੰਸੀਪਲਾਂ, ਅਧਿਆਪਕਾਂ, ਸਾਬਕਾ ਸਹਿਕਰਮੀਆਂ, ਵਿਦਿਆਰਥੀਆਂ, ਸਮਾਜਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਨੂੰ ਸਨਮਾਨ ਸਹਿਤ ਯਾਦ ਕੀਤਾ।
ਦ
ਦਰਸ਼ਨ ਕੌਰ ਬਰਾੜ।
02-08-2026
ਭਾਈ ਰੂਪਾ, 1 ਅਗਸਤ (ਵਰਿੰਦਰ ਲੱਕੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਭਾਈ ਰੂਪਾ ਦੀ ਸੀਨੀਅਰ ਪੰਜਾਬੀ ਲੈਕਚਰਾਰ ਸ੍ਰੀਮਤੀ ਦਰਸ਼ਨ ਕੌਰ ਬਰਾੜ ਆਪਣੀ ਲਗਭਗ 29 ਸਾਲਾਂ ਦੀ ਮਾਣਮੱਤੀ, ਬੇਦਾਗ਼ ਅਤੇ ਸਮਰਪਿਤ ਸਰਕਾਰੀ ਸੇਵਾ ਪੂਰੀ ਕਰਕੇ ਸੇਵਾਮੁਕਤ ਹੋ ਗਏ। ਇਸ ਮੌਕੇ ਸਕੂਲ ਵਿਖੇ ਕਰਵਾਏ ਗਏ ਵਿਦਾਇਗੀ ਸਮਾਗਮ ਵਿਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਪ੍ਰਿੰਸੀਪਲਾਂ, ਅਧਿਆਪਕਾਂ, ਸਾਬਕਾ ਸਹਿਕਰਮੀਆਂ, ਵਿਦਿਆਰਥੀਆਂ, ਸਮਾਜਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਨੂੰ ਸਨਮਾਨ ਸਹਿਤ ਯਾਦ ਕੀਤਾ। ਸ੍ਰੀਮਤੀ ਦਰਸ਼ਨ ਕੌਰ ਬਰਾੜ ਨੇ 19 ਸਤੰਬਰ 1997 ਨੂੰ ਸਿੱਖਿਆ ਵਿਭਾਗ ਵਿਚ ਆਪਣੀ ਸੇਵਾ ਸ਼ੁਰੂ ਕੀਤੀ ਅਤੇ ਆਪਣੇ ਲੰਮੇ ਸੇਵਾ-ਕਾਲ ਦੌਰਾਨ ਸਰਕਾਰੀ ਮਿਡਲ ਸਕੂਲ ਮੋਫ਼ਰ (ਜ਼ਿਲ੍ਹਾ ਮਾਨਸਾ), ਸਰਕਾਰੀ ਮਿਡਲ ਸਕੂਲ ਨੰਦਗੜ੍ਹ ਕੋਟੜਾ, ਸਰਕਾਰੀ ਹਾਈ ਸਕੂਲ (ਕੰਨਿਆ) ਭੁੱਚੋ ਅਤੇ ਅੰਤ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਭਾਈ ਰੂਪਾ ਵਿਖੇ ਆਪਣੀਆਂ ਸੇਵਾਵਾਂ ਨਿਭਾਈਆਂ। ਹਰ ਥਾਂ ਉਨ੍ਹਾਂ ਨੇ ਮਿਹਨਤ, ਇਮਾਨਦਾਰੀ, ਅਨੁਸ਼ਾਸਨ ਅਤੇ ਵਿਦਿਆਰਥੀ-ਕੇਂਦਰਿਤ ਸੋਚ ਨਾਲ ਇਕ ਆਦਰਸ਼ ਅਧਿਆਪਕਾ ਵਜੋਂ ਆਪਣੀ ਵੱਖਰੀ ਪਛਾਣ ਬਣਾਈ। ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਉਨ੍ਹਾਂ ਨੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਵਿਲੱਖਣ ਯੋਗਦਾਨ ਪਾਇਆ। ਉਹ ਲੰਮੇ ਸਮੇਂ ਤੱਕ ਜ਼ਿਲ੍ਹਾ ਗਿੱਧਾ ਇੰਚਾਰਜ ਰਹੇ ਅਤੇ 15 ਅਗਸਤ ਅਤੇ 26 ਜਨਵਰੀ ਦੇ ਜ਼ਿਲ੍ਹਾ ਪੱਧਰੀ ਰਾਜ ਸਮਾਗਮਾਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਤਿਆਰੀ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਸਿੱਖਿਆ ਵਿਭਾਗ ਦਾ ਨਾਮ ਰੌਸ਼ਨ ਕੀਤਾ। ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀਮਤੀ ਦਰਸ਼ਨ ਕੌਰ ਬਰਾੜ ਨੇ ਸਿੱਖਿਆ ਨੂੰ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਰੱਖਿਆ, ਸਗੋਂ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ, ਸੱਭਿਆਚਾਰ, ਨੈਤਿਕ ਕਦਰਾਂ-ਕੀਮਤਾਂ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਪ੍ਰਫੁੱਲਿਤ ਕੀਤੀ। ਉਨ੍ਹਾਂ ਦਾ ਸੋਮਿਆਂ ਸੁਭਾਅ, ਕਰਤੱਵ-ਨਿਸ਼ਠਾ, ਸਿਰਜਣਾਤਮਿਕ ਸੋਚ ਅਤੇ ਸੇਵਾ ਪ੍ਰਤੀ ਸਮਰਪਣ ਸਿੱਖਿਆ ਜਗਤ ਲਈ ਸਦਾ ਪ੍ਰੇਰਣਾਦਾਇਕ ਰਹੇਗਾ। ਸਮਾਗਮ ਦੌਰਾਨ ਸ੍ਰੀਮਤੀ ਦਰਸ਼ਨ ਕੌਰ ਬਰਾੜ ਨੂੰ ਸਨਮਾਨ ਚਿੰਨ੍ਹ ਅਤੇ ਯਾਦਗਾਰੀ ਭੇਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸਮੂਹ ਹਾਜ਼ਰੀਨ ਨੇ ਉਨ੍ਹਾਂ ਦੇ ਸਿਹਤਮੰਦ, ਖ਼ੁਸ਼ਹਾਲ ਅਤੇ ਚੜ੍ਹਦੀ ਕਲਾ ਭਰੇ ਸੇਵਾਮੁਕਤ ਜੀਵਨ ਲਈ ਦਿਲੋਂ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਅਤੇ ਕਿਹਾ ਕਿ ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।