02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲੋਕਾਂ ਨੂੰ ਡੇਂਗੂ ਤੇ ਮਲੇਰੀਏ ਤੋਂ ਬਚਾਉਣ ਲਈ ਸਹਾਰਾ ਵੈਲਫ਼ੇਅਰ ਕਲੱਬ ਵਲੋਂ ਫੌਗਿੰਗ ਮੁਹਿੰਮ ਦੀ ਸ਼ੁਰੂਆਤ

ਰਾਮਾਂ ਮੰਡੀ, 1 ਅਗਸਤ (ਤਰਸੇਮ ਸਿੰਗਲਾ)-ਸਹਾਰਾ ਵੈਲਫੇਅਰ ਕਲੱਬ, ਰਾਮਾਂ ਵਲੋਂ ਸ਼ਹਿਰ ਵਾਸੀਆਂ ਨੂੰ ਡੇਂਗੂ ਅਤੇ ਮਲੇਰੀਏ ਵਰਗੀਆਂ ਮੱਛਰ-ਜਨਿਤ ਬਿਮਾਰੀਆਂ ਤੋਂ ਬਚਾਉਣ ਲਈ ਫੋਗਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਉਦੇਸ਼ ਲਈ ਕੌਂਸਲਰ ਸੁਖਵੰਤ ਸਿੰਘ ਕਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਮੱਛਰ ਮਾਰਨ ਵਾਲੀ ਨਵੀਂ ਫੋਗਿੰਗ ਮਸ਼ੀਨ ਖਰੀਦੀ ਗਈ ਹੈ, ਜਿਸ ਦੀ ਰਸਮੀ ਸ਼ੁਰੂਆਤ ਸੁਖਵੰਤ ਸਿੰਘ ਕਾਲਾ ਕੌਂਸਲਰ ਨੇ ਬੀਤੀ ਦੇਰ ਸ਼ਾਮ ਕੀਤੀ।

Ad Position 21
No active advertisement
ਅਜੀਤ ਡੈਸਕ 02-08-2026
ਰਾਮਾਂ ਮੰਡੀ, 1 ਅਗਸਤ (ਤਰਸੇਮ ਸਿੰਗਲਾ)-ਸਹਾਰਾ ਵੈਲਫੇਅਰ ਕਲੱਬ, ਰਾਮਾਂ ਵਲੋਂ ਸ਼ਹਿਰ ਵਾਸੀਆਂ ਨੂੰ ਡੇਂਗੂ ਅਤੇ ਮਲੇਰੀਏ ਵਰਗੀਆਂ ਮੱਛਰ-ਜਨਿਤ ਬਿਮਾਰੀਆਂ ਤੋਂ ਬਚਾਉਣ ਲਈ ਫੋਗਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਉਦੇਸ਼ ਲਈ ਕੌਂਸਲਰ ਸੁਖਵੰਤ ਸਿੰਘ ਕਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਮੱਛਰ ਮਾਰਨ ਵਾਲੀ ਨਵੀਂ ਫੋਗਿੰਗ ਮਸ਼ੀਨ ਖਰੀਦੀ ਗਈ ਹੈ, ਜਿਸ ਦੀ ਰਸਮੀ ਸ਼ੁਰੂਆਤ ਸੁਖਵੰਤ ਸਿੰਘ ਕਾਲਾ ਕੌਂਸਲਰ ਨੇ ਬੀਤੀ ਦੇਰ ਸ਼ਾਮ ਕੀਤੀ। ਇਸ ਮੌਕੇ ਸੁਖਵੰਤ ਸਿੰਘ ਕਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਡੇਂਗੂ ਅਤੇ ਮਲੇਰੀਏ ਦਾ ਖਤਰਾ ਵੱਧ ਜਾਂਦਾ ਹੈ, ਜਿਸ ਨੂੰ ਰੋਕਣ ਲਈ ਸਮੇਂ ਸਿਰ ਫੋਗਿੰਗ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ ਦੀ ਅਪੀਲ ਕੀਤੀ। ਕਲੱਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਕਾਂਸਲ ਨੇ ਕੌਂਸਲਰ ਸੁਖਵੰਤ ਸਿੰਘ ਕਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਕੋਈ ਵੀ ਨਾਗਰਿਕ ਜਾਂ ਨਿੱਜੀ ਸੰਸਥਾਵਾਂ ਵੀ ਕਲੱਬ ਤੋਂ ਫੋਗਿੰਗ ਸਪਰੇਅ ਕਰਵਾਉਣ ਦਾ ਸਹਿਯੋਗ ਲੈ ਸਕਦੇ ਹਨ। ਇਸ ਮੌਕੇ ਕਲੱਬ ਪ੍ਰਧਾਨ ਐਡਵੋਕੇਟ ਸੁਰੇਸ਼ ਕਾਂਸਲ, ਸਕੱਤਰ ਵਿਕਰਾਂਤ ਗੋਇਲ, ਵਿਨੋਦ ਸਿੰਗਲਾ, ਅਸ਼ੋਕ ਕੁਮਾਰ, ਸਤੀਸ਼ ਗਰਗ, ਰਮੇਸ਼ ਬਾਂਸਲ, ਗਗਨ ਅਸੀਜਾ, ਲਵਲੀ ਖਾਲਸਾ, ਬੂਟਾ ਸਿੰਘ, ਸ਼ੇਰੂ ਅਤੇ ਜੈਅੰਤ ਮਿੱਤਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸਮਾਰਟ ਲਾਇਬ੍ਰੇਰੀ ਦਾ ਉਦਘਾਟਨ ਅਗਲੀ ਖ਼ਬਰ 29 ਸਾਲਾਂ ਦੀ ਮਾਣਮੱਤੀ ਸੇਵਾ ਤੋਂ ਬਾਅਦ ਪੰਜਾਬੀ ਲੈਕਚਰਾਰ ਦਰਸ਼ਨ ਕੌਰ ਬਰਾੜ ਹੋਏ ਸੇਵਾ ਮੁਕਤ
Ad Position 24
No active advertisement