02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਭੁੱਚੋ ਮੰਡੀ ਵਿਚ ਜਲਦੀ ਹੀ ਰੇਲਵੇ ਅੰਡਰਬ੍ਰਿਜ ਬਣਾਇਆ ਜਾਵੇਗਾ ਲੈਵਲ ਕਰਾਸਿੰਗ ’ ਤੇ ਟਰੈਫਿਕ ਜਾਮ ਤੋਂ ਰਾਹਤ ਦੀ ਉਮੀਦ : ਵਿਨੋਦ ਬਿੰਟਾ

ਭੁੱਚੋ ਮੰਡੀ, 1 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਮੰਡੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕ ਜੋ ਲੰਬੇ ਸਮੇਂ ਤੋਂ ਰੇਲਵੇ ਲੈਵਲ ਕਰਾਸਿੰਗ ’ਤੇ ਗੰਭੀਰ ਟਰੈਫਿਕ ਜਾਮ ਨਾਲ ਜੂਝ ਰਹੇ ਹਨ, ਜਲਦੀ ਹੀ ਰਾਹਤ ਦੀ ਉਮੀਦ ਕਰ ਸਕਦੇ ਹਨ। ਭਾਜਪਾ ਦੇ ਸੂਬਾ ਕਾਰਜਕਾਰੀ ਕਮੇਟੀ ਮੈਂਬਰ ਵਿਨੋਦ ਬਿੰਟਾ ਨੇ ਕਿਹਾ ਕਿ ਰੇਲਵੇ ਬੋਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭੁੱਚੋ ਮੰਡੀ ਵਿਚ ਚੱਕਾਂ ਵਾਲਾ ਰੇਲਵੇ ਕਰਾਸਿੰਗ ਦੇ ਨੇੜੇ ਇਕ ਰੇਲਵੇ ਅੰਡਰਬ੍ਰਿਜ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ।

Ad Position 21
No active advertisement
ਅਜੀਤ ਡੈਸਕ 02-08-2026
ਭੁੱਚੋ ਮੰਡੀ, 1 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਮੰਡੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕ ਜੋ ਲੰਬੇ ਸਮੇਂ ਤੋਂ ਰੇਲਵੇ ਲੈਵਲ ਕਰਾਸਿੰਗ ’ਤੇ ਗੰਭੀਰ ਟਰੈਫਿਕ ਜਾਮ ਨਾਲ ਜੂਝ ਰਹੇ ਹਨ, ਜਲਦੀ ਹੀ ਰਾਹਤ ਦੀ ਉਮੀਦ ਕਰ ਸਕਦੇ ਹਨ। ਭਾਜਪਾ ਦੇ ਸੂਬਾ ਕਾਰਜਕਾਰੀ ਕਮੇਟੀ ਮੈਂਬਰ ਵਿਨੋਦ ਬਿੰਟਾ ਨੇ ਕਿਹਾ ਕਿ ਰੇਲਵੇ ਬੋਰਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭੁੱਚੋ ਮੰਡੀ ਵਿਚ ਚੱਕਾਂ ਵਾਲਾ ਰੇਲਵੇ ਕਰਾਸਿੰਗ ਦੇ ਨੇੜੇ ਇਕ ਰੇਲਵੇ ਅੰਡਰਬ੍ਰਿਜ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਬਿੰਟਾ ਨੇ ਦੱਸਿਆ ਕਿ ਚੱਕਾਂ ਵਾਲਾ ਕਰਾਸਿੰਗ ਦਿਨ ਵਿਚ ਕਈ ਵਾਰ ਲੰਬੇ ਸਮੇਂ ਲਈ ਬੰਦ ਰਹਿੰਦਾ ਹੈ। ਇਸ ਨਾਲ ਭੁੱਚੋ ਮੰਡੀ ਅਤੇ ਗੁਰੂ ਅਰਜਨ ਦੇਵ ਨਗਰ, ਚੱਕ ਰਾਮ ਸਿੰਘ ਵਾਲਾ, ਚੱਕ ਫਤਿਹ ਸਿੰਘ ਵਾਲਾ, ਚੱਕ ਬਖਤੂ, ਝੰਡੂਕੇ, ਮਾਨਸਾ ਖੁਰਦ, ਗਿੱਲ, ਗੋਸਲ, ਰਾਏਖਾਨਾ, ਧੰਨ ਸਿੰਘ ਖਾਨਾ ਅਤੇ ਕੋਟਫੱਤਾ, ਬਾਲਿਆਂ ਵਾਲੀ ਸਮੇਤ ਕਈ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਰੋਜ਼ਾਨਾ ਭਾਰੀ ਦਿੱਕਤ ਹੁੰਦੀ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ, ਉਨ੍ਹਾਂ ਨੇ ਕੌਂਸਲਰਾਂ ਸੰਤੋਖ ਸਿੰਘ ਜੁਗਨੂੰ ਅਤੇ ਆਤਮਾ ਸਿੰਘ ਦੇ ਨਾਲ ਰੇਲਵੇ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਜਨਤਾ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਹੈ। ਬਿੰਟਾ ਦੇ ਅਨੁਸਾਰ, ਰੇਲਵੇ ਬੋਰਡ ਦੇ ਐਸਐਸਈ ਨਰੇਸ਼ ਕਟਾਰੀਆ ਅਤੇ ਸੁਪਰਡੈਂਟ ਅਨਿਲ ਕੁਮਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭੁੱਚੋ ਮੰਡੀ ਕਰਾਸਿੰਗ ਦੇ ਨੇੜੇ ਇਕ ਰੇਲਵੇ ਅੰਡਰਬ੍ਰਿਜ ਬਣਾਉਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ। 01 ਬੀਟੀਡੀ06 ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਵਿਨੋਦ ਬਿੰਟਾ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖਾਲਸਾ ਮਾਰਚ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ ਸੰਬੰਧੀ ਪਿੰਡ ਘੁੱਦਾ ਵਿਖੇ ਮੀਟਿੰਗ ਅਗਲੀ ਖ਼ਬਰ ਮੈਗਾ ਸਿਹਤ ਕੈਂਪ ਵਿਚ 147 ਮਰੀਜ਼ਾਂ ਦੀ ਜਾਂਚ ਮੁਫ਼ਤ ਅੱਖਾਂ ਅਤੇ ਦੰਦਾਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ
Ad Position 24
No active advertisement