ਪੰਜਾਬ ਬੇਲਰ ਯੂਨੀਅਨ ਬੀ.ਸੀ.ਐਲ. ਪਲਾਂਟ ਯੂਨੀਅਨ ਦੀ ਚੋਣ ’ਚ ਹਰਮਨ ਸਿੰਘ ਨਰੂਆਣਾ ਬਣੇ ਜ਼ਿਲ੍ਹਾ ਪ੍ਰਧਾਨ
ਸੰਗਤ ਮੰਡੀ, 5 ਅਗਸਤ (ਸੁਖਤੇਜ ਧਾਲੀਵਾਲ)-ਪੰਜਾਬ ਵਿਚ ਪਰਾਲੀ ਪ੍ਰਬੰਧਨ ਨਾਲ ਜੁੜੇ ਬੇਲਰ ਮਾਲਕਾਂ ਅਤੇ ਅਪਰੇਟਰਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦੇ ਮਕਸਦ ਨਾਲ ਪੰਜਾਬ ਬੇਲਰ ਯੂਨੀਅਨ ਵਲੋਂ ਪਿੰਡ ਘੁੱਦਾ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪੰਜਾਬ ਬੇਲਰ ਯੂਨੀਅਨ ਦੇ ਸੂਬਾ ਪ੍ਰਧਾਨ ਤਲਵਿੰਦਰ ਸਿੰਘ ਕਿੰਦਾ ਮੌੜ ਦੀ ਅਗਵਾਹੀ ਹੇਠ ਹੋਈ, ਜਿਸ ਵਿਚ ਸੂਬੇ ਦੇ ਕਈ ਖਿੱਤਿਆਂ ਦੇ ਬੇਲਰ ਮਾਲਕਾਂ ਆਪਰੇਟਰਾਂ, ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ।
ਸੰਗਤ ਮੰਡੀ, 5 ਅਗਸਤ (ਸੁਖਤੇਜ ਧਾਲੀਵਾਲ)-ਪੰਜਾਬ ਵਿਚ ਪਰਾਲੀ ਪ੍ਰਬੰਧਨ ਨਾਲ ਜੁੜੇ ਬੇਲਰ ਮਾਲਕਾਂ ਅਤੇ ਅਪਰੇਟਰਾਂ ਨੂੰ ਇਕ ਮੰਚ ’ਤੇ ਇਕੱਠਾ ਕਰਨ ਦੇ ਮਕਸਦ ਨਾਲ ਪੰਜਾਬ ਬੇਲਰ ਯੂਨੀਅਨ ਵਲੋਂ ਪਿੰਡ ਘੁੱਦਾ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪੰਜਾਬ ਬੇਲਰ ਯੂਨੀਅਨ ਦੇ ਸੂਬਾ ਪ੍ਰਧਾਨ ਤਲਵਿੰਦਰ ਸਿੰਘ ਕਿੰਦਾ ਮੌੜ ਦੀ ਅਗਵਾਹੀ ਹੇਠ ਹੋਈ, ਜਿਸ ਵਿਚ ਸੂਬੇ ਦੇ ਕਈ ਖਿੱਤਿਆਂ ਦੇ ਬੇਲਰ ਮਾਲਕਾਂ ਆਪਰੇਟਰਾਂ, ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸੰਗਤ ਕੈਂਚੀਆਂ ਵਿਖੇ ਸਥਿਤ ਬੀਸੀਐਲ ਪਲਾਂਟ ਯੂਨੀਅਨ ਦੀ ਨਵੀਂ ਕਾਰਜਕਾਰਨੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ। ਜਿਸ ਵਿਚ ਹਰਮਨ ਸਿੰਘ ਨਰੂਆਣਾ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਇਸ ਤੋਂ ਇਲਾਵਾ ਬਰਿੰਦਰ ਸਿੰਘ ਨੂੰ ਮੀਤ ਪ੍ਰਧਾਨ ਸੰਦੀਪ ਸਿੰਘ ਨੂੰ ਸਕੱਤਰ ਜਗਜੀਤ ਸਿੰਘ ਮਾਨ ਨੂੰ ਪ੍ਰੈਸ ਸਕੱਤਰ ਅੰਮ੍ਰਿਤਪਾਲ ਸਿੰਘ ਅਤੇ ਅਰਪਣ ਸਿੰਘ ਮੱਲਵਾਲਾ ਨੂੰ ਸਲਾਹਕਾਰ ਜਦੋਂਕਿ ਨਵਜੀਤ ਸਿੰਘ, ਗੁਰਤੇਜ ਸਿੰਘ, ਰਾਜਵਿੰਦਰ ਸਿੰਘ, ਲਖਬੀਰ ਸਿੰਘ ਲੱਖੀ ਅਤੇ ਬਸੰਤ ਸਿੰਘ ਨੂੰ ਮੈਂਬਰ ਵਜੋਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਨਵ ਨਿਯੁੱਕਤ ਜ਼ਿਲ੍ਹਾ ਪ੍ਰਧਾਨ ਹਰਮਨ ਸਿੰਘ ਨਰੂਆਣਾ ਨੇ ਕਿਹਾ ਕਿ ਯੂਨੀਅਨ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਇਹ ਵੱਡੀ ਜਿੰਮੇਵਾਰੀ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀਆਂ ਗੱਠਾਂ ਤਿਆਰ ਕਰਨ ਦੀ ਲਾਗਤ ਲਗਾਤਾਰ ਵੱਧ ਰਹੀ ਹੈ ਜਦੋਂ ਕਿ ਬਾਇਓਮਾਸ ਪਲਾਂਟਾਂ ਵਲੋਂ ਦਿੱਤਾ ਜਾ ਰਿਹਾ ਭਾਅ ਬਹੁਤ ਘੱਟ ਹੈ ਇਸ ਲਈ ਸਰਕਾਰ ਅਤੇ ਪਲਾਂਟ ਪ੍ਰਬੰਧਕਾਂ ਨੂੰ ਤੁਰੰਤ ਝੋਨੇ ਦੀਆਂ ਗੱਠਾਂ ਦਾ ਮੁੱਲ 170 ਰੁਪਏ ਪ੍ਰਤੀ ਕੁਇੰਟਲ ਤੋਂ ਵਧਾਕੇ ਘੱਟੋ ਘੱਟ 250 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਸਰਪ੍ਰਸਤ ਲਖਬੀਰ ਸਿੰਘ ਲੱਖੀ, ਸੀਨੀਅਰ ਮੀਤ ਪ੍ਰਧਾਨ ਗੁਰਸ਼ਮਿੰਦਰ ਸਿੰਘ ਖ਼ਜ਼ਾਨਚੀ, ਸਰਪੰਚ ਗੁਰਦੀਪ ਸਿੰਘ, ਸਾਰਜ ਸਿੰਘ ਜਗਦੀਸ਼ ਸਿੰਘ ਵਾੜਾ, ਨੰਬਰਦਾਰ ਗੁਰਤੇਜ ਸਿੰਘ, ਰਮਨਦੀਪ ਸਿੰਘ, ਨਿੰਦਰ ਸਿੰਘ, ਦਰਸ਼ਨ ਸਿੰਘ ਰਤਨ, ਬੂਟਾ ਸਿੰਘ ਮਾਨ ਆਦਿ ਵੱਡੀ ਗਿਣਤੀ ਵਿਚ ਬੈਲਰ ਮਾਲਕ ਹਾਜ਼ਰ ਸਨ।