05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

7 ਸਾਲਾਂ ਤੋਂ ਅਧੂਰਾ ਅਮਰਪੁਰਾ ਰੇਲਵੇ ਓਵਰਬ੍ਰਿਜ ਦੀਵਾਲੀ ਤੇ ਹੋਵੇਗਾ ਸ਼ੁਰੂ 7 ਸਾਲਾਂ ਤੋਂ ਅਧੂਰਾ ਅਮਰਪੁਰਾ ਰੇਲਵੇ ਓਵਰਬ੍ਰਿਜ ਦੀਵਾਲੀ ’ ਤੇ ਹੋਵੇਗਾ ਸ਼ੁਰੂ

ਬਠਿੰਡਾ, 5 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਦੀਵਾਲੀ ਤੋਂ ਪਹਿਲਾਂ ਬਠਿੰਡਾ ਵਾਸੀਆਂ ਨੂੰ ਵਿਕਾਸ ਦੇ ਖੇਤਰ ਵਿਚ ਤਿੰਨ ਵੱਡੀਆਂ ਸੌਗਾਤਾਂ ਮਿਲਣ ਜਾ ਰਹੀਆਂ ਹਨ। ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਲੋਂ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਸ਼ਹਿਰ ਵਿਚ ਤਿੰਨ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਲਟਕੇ ਵਿਕਾਸ ਕਾਰਜ ਹੁਣ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 06-08-2026
ਬਠਿੰਡਾ, 5 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)-ਦੀਵਾਲੀ ਤੋਂ ਪਹਿਲਾਂ ਬਠਿੰਡਾ ਵਾਸੀਆਂ ਨੂੰ ਵਿਕਾਸ ਦੇ ਖੇਤਰ ਵਿਚ ਤਿੰਨ ਵੱਡੀਆਂ ਸੌਗਾਤਾਂ ਮਿਲਣ ਜਾ ਰਹੀਆਂ ਹਨ। ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਲੋਂ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਸ਼ਹਿਰ ਵਿਚ ਤਿੰਨ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਲਟਕੇ ਵਿਕਾਸ ਕਾਰਜ ਹੁਣ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੇਲਵੇ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰੀਬ 250 ਤੋਂ 300 ਕਰੋੜ ਰੁਪਏ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਨੂੰ ਗਤੀ ਮਿਲੀ ਹੈ, ਜਿਨ੍ਹਾਂ ਦਾ ਸਿੱਧਾ ਲਾਭ ਸ਼ਹਿਰ ਦੀ ਲੱਖਾਂ ਦੀ ਆਬਾਦੀ ਨੂੰ ਮਿਲੇਗਾ। ਦੀਵਾਲੀ ਤੋਂ ਪਹਿਲਾ ਖੁੱਲੇ੍ਹਗਾ ਅਮਰਪੁਰਾ ਰੇਲਵੇ ਓਵਰਬ੍ਰਿਜ ਮੇਅਰ ਮਹਿਤਾ ਨੇ ਕਿਹਾ ਕਿ ਕਰੀਬ ਸੱਤ ਸਾਲਾਂ ਤੋਂ ਅਧੂਰਾ ਪਿਆ ਅਮਰਪੁਰਾ ਬਸਤੀ ਰੇਲਵੇ ਓਵਰਬ੍ਰਿਜ ਹੁਣ ਅੰਤਿਮ ਪੜਾਅ ਵਿਚ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਵਿਚ ਰੇਲਵੇ ਮੰਤਰਾਲੇ ਨਾਲ ਸੰਬੰਧਿਤ ਤਕਨੀਕੀ ਅਤੇ ਪ੍ਰਸ਼ਾਸਕੀ ਰੁਕਾਵਟਾਂ ਆ ਰਹੀਆਂ ਸਨ, ਪਰ ਤਾਲਮੇਲ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਲਿਆ ਗਿਆ ਹੈ। ਹੁਣ ਅਮਰਪੁਰਾ ਰੇਲਵੇ ਓਵਰਬ੍ਰਿਜ ਸਿਰਫ਼ ਇੱਕ ਨਿਰਮਾਣ ਪ੍ਰੋਜੈਕਟ ਨਹੀਂ, ਸਗੋਂ ਹਜ਼ਾਰਾਂ ਪਰਿਵਾਰਾਂ ਦੀ ਸਾਲਾਂ ਪੁਰਾਣੀ ਮੰਗ ਹੈ। ਲਗਭਗ 116 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਓਵਰਬ੍ਰਿਜ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਫ਼ਿਰੋਜ਼ਪੁਰ ਅਤੇ ਸ਼੍ਰੀ ਗੰਗਾਨਗਰ ਆਰਓਬੀ ਨੂੰ ਮਿਲੀ ਮਨਜ਼ੂਰੀ ਮੇਅਰ ਨੇ ਕਿਹਾ ਕਿ ਫ਼ਿਰੋਜ਼ਪੁਰ ਅਤੇ ਸ਼੍ਰੀਗੰਗਾਨਗਰ ਆਰਓਬੀ ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਜਨਤਾ ਨਗਰ, ਅਰਜੁਨ ਨਗਰ, ਪ੍ਰਤਾਪ ਨਗਰ, ਪਰਸਰਾਮ ਨਗਰ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਰੇਲਵੇ ਲਾਈਨ ਪਾਰ ਕਰਨ ਵਿਚ ਆਉਣ ਵਾਲੀ ਦਿੱਕਤ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਬਠਿੰਡਾ–ਫ਼ਿਰੋਜ਼ਪੁਰ ਰੇਲਵੇ ਓਵਰਬ੍ਰਿਜ ’ਤੇ ਲਗਭਗ 51 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਦੀ ਟੈਂਡਰ ਪ੍ਰਕਿਰਿਆ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਸ਼ੁਰੂ ਕਰ ਦਿੱਤੀ ਜਾਵੇਗੀ। ਸਰਕਟ ਹਾਊਸ ਦਾ ਹੋਵੇਗਾ ਨਵੀਨੀਕਰਨ ਮੇਅਰ ਮਹਿਤਾ ਨੇ ਦੱਸਿਆ ਕਿ ਬਠਿੰਡਾ ਦੇ ਇਤਿਹਾਸਕ ਸਰਕਿਟ ਹਾਊਸ ਦਾ ਵਿਆਪਕ ਸੁੰਦਰੀਕਰਨ ਅਤੇ ਨਵੀਨੀਕਰਨ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਇਸ ਇਮਾਰਤ ਨੂੰ ਆਧੁਨਿਕ ਸੁਵਿਧਾਵਾਂ ਅਨੁਸਾਰ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਬਠਿੰਡਾ ਦੇ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੱਤੀ ਹੈ। ਸਰਕਿਟ ਹਾਊਸ ਦੇ ਨਵੀਨੀਕਰਨ ਤੋਂ ਬਾਅਦ ਇਹ ਸ਼ਹਿਰ ਦੀ ਸ਼ਾਨ ਦੇ ਅਨੁਕੂਲ ਇੱਕ ਆਧੁਨਿਕ ਅਤੇ ਆਕਰਸ਼ਕ ਇਮਾਰਤ ਵਜੋਂ ਸਾਹਮਣੇ ਆਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੇਲਰ ਯੂਨੀਅਨ ਬੀ.ਸੀ.ਐਲ. ਪਲਾਂਟ ਯੂਨੀਅਨ ਦੀ ਚੋਣ ’ਚ ਹਰਮਨ ਸਿੰਘ ਨਰੂਆਣਾ ਬਣੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਕੌਂਸਲਰ ਸ਼ਿਵਾਨੀ ਗੋਇਲ ਨੇ ਵਾਰਡ ਵਿਚ ਕਰਵਾਇਆ ਸਫ਼ਾਈ ਦਾ ਕੰਮ ਸ਼ੁਰੂ ਐਕਸ਼ਨ ਕਮੇਟੀ ਵਲੋਂ ਬਕਾਇਆ ਪਏ ਟਿਊਬਵੈੱਲ ਕੁਨੈਕਸ਼ਨ ਜਾ...
Ad Position 24
No active advertisement