ਕੌਂਸਲਰ ਸ਼ਿਵਾਨੀ ਗੋਇਲ ਨੇ ਵਾਰਡ ਵਿਚ ਕਰਵਾਇਆ ਸਫ਼ਾਈ ਦਾ ਕੰਮ ਸ਼ੁਰੂ ਐਕਸ਼ਨ ਕਮੇਟੀ ਵਲੋਂ ਬਕਾਇਆ ਪਏ ਟਿਊਬਵੈੱਲ ਕੁਨੈਕਸ਼ਨ ਜਾਰੀ ਕਰਨ ਦੀ ਮੰਗ
ਬਰੇਟਾ, 5 ਅਗਸਤ (ਪਾਲ ਸਿੰਘ ਮੰਡੇਰ)- ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਪੀੜਤ ਕਿਸਾਨ ਐਕਸ਼ਨ ਕਮੇਟੀ ਦੇ ਮਾਲਵਿੰਦਰ ਸਿੰਘ ਮੰਘਾਣੀਆਂ ਅਤੇ ਸਤਨਾਮ ਸਿੰਘ ਖੁਡਾਲ ਕਲਾਂ ਨੇ ਕਿਹਾ ਕਿ ਸੂਬੇ ‘ਚ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਦੇਣ ‘ਤੇ ਕੋਈ ਰੋਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੰਜਾਬ ਵਿਧਾਨ ਸਭਾ ਦੇ ਇਜਲਾਸ ‘ਚ ਕੁਨੈਕਸ਼ਨ ਜਾਰੀ ਕਰਵਾਉਣ ਲਈ ਵਿਧਾਇਕਾਂ ਨੂੰ ਆਨਲਾਈਨ ਮੰਗ ਪੱਤਰ ਭੇਜੇ ਗਏ ਕਿਉਂਕਿ ਇਸ ਤੋਂ ਪਹਿਲਾਂ ਇਹ ਮੰਗ ਪੱਤਰ ਪੰਜਾਬ ਸਰਕਾਰ ਵਲੋਂ ਜ਼ਿਲ੍ਹਿਆਂ ‘ਚ ਚੱਲ ਰਹੇ ਲੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਤਲਵੰਡੀ ਸਾਬੋ ਝੁਨੀਰ, ਬਹਿਣੀਵਾਲ, ਮਾਨਸਾ, ਸਤੌਜ ਅਤੇ ਧਰਮਪੁਰਾ ਵਿਖੇ ਦਿੱਤੇ ਜਾ ਚੁਕੇ ਹਨ ਪ੍ਰੰਤੂ ਹਾਲੇ ਤੱਕ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਰਾਮਾਂ ਮੰਡੀ ਦੇ ਰੇਲਵੇ ਚੌਕ ਵਿਖੇ ਸਫ਼ਾਈ ਕਰਦੇ ਹੋਏ ਸਫ਼ਾਈ ਸੇਵਕ। ਤਸਵੀਰ: ਗੁਰਪ੍ਰੀਤ ਸਿੰਘ ਅਰੋੜਾ
06-08-2026