ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ 7 ਅਗਸਤ ਨੂੰ ਪੋਸਟ ਗ੍ਰੈਜੂਏਟ ਕੋਰਸਾਂ ਲਈ ਸਪਾਟ ਐਡਮਿਸ਼ਨ ਕਾਊਂਸਲਿੰਗ
ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਅਕਾਦਮਿਕ ਸੈਸ਼ਨ 2026–27 ਲਈ ਵੱਖ-ਵੱਖ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖਲੇ ਲਈ ਡਾਇਰੈਕਟ/ਆਨ-ਦ-ਸਪਾਟ ਐਡਮਿਸ਼ਨ ਕਾਊਂਸਲਿੰਗ 7 ਅਗਸਤ, 2026 ਨੂੰ ਸਵੇਰੇ 10 ਵਜੇ ਆਰੀਆਭੱਟ ਅਕਾਦਮਿਕ ਬਲਾਕ ’ਚ ਕਰਵਾਈ ਜਾਵੇਗੀ। ਇਸ ਕਾਊਂਸਲਿੰਗ ਰਾਹੀਂ ਸੀਯੂਈਟੀ (ਪੀ.
ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਅਕਾਦਮਿਕ ਸੈਸ਼ਨ 2026–27 ਲਈ ਵੱਖ-ਵੱਖ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖਲੇ ਲਈ ਡਾਇਰੈਕਟ/ਆਨ-ਦ-ਸਪਾਟ ਐਡਮਿਸ਼ਨ ਕਾਊਂਸਲਿੰਗ 7 ਅਗਸਤ, 2026 ਨੂੰ ਸਵੇਰੇ 10 ਵਜੇ ਆਰੀਆਭੱਟ ਅਕਾਦਮਿਕ ਬਲਾਕ ’ਚ ਕਰਵਾਈ ਜਾਵੇਗੀ। ਇਸ ਕਾਊਂਸਲਿੰਗ ਰਾਹੀਂ ਸੀਯੂਈਟੀ (ਪੀ.ਜੀ.)-2026 ਸਕੋਰ ਵਾਲੇ ਅਤੇ ਬਿਨਾਂ ਸੀਯੂਈਟੀ (ਪੀ.ਜੀ.)-2026 ਸਕੋਰ ਵਾਲੇ ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਉਪਲਬਧ ਖਾਲੀ ਸੀਟਾਂ ’ਤੇ ਦਾਖਲਾ ਲੈਣ ਦਾ ਮੌਕਾ ਮਿਲੇਗਾ। ਇੱਛੁਕ ਉਮੀਦਵਾਰਾਂ ਨੂੰ ਨਿਰਧਾਰਤ ਰਜਿਸਟਰੇਸ਼ਨ ਫੀਸ ਦੇ ਨਾਲ ਕਾਊਂਸਲਿੰਗ ਸਥਾਨ ’ਤੇ ਖੁਦ ਹਾਜ਼ਰ ਹੋਣਾ ਹੋਵੇਗਾ। ਸੀਯੂਈਟੀ (ਪੀ.ਜੀ.)-2026 ਵਿੱਚ ਸ਼ਾਮਲ ਹੋਏ ਉਮੀਦਵਾਰਾਂ ਨੂੰ ਉਨ੍ਹਾਂ ਦੇ ਸੀਯੂਈਟੀ (ਪੀ.ਜੀ.)-2026 ਸਕੋਰ ਦੇ ਆਧਾਰ ’ਤੇ ਦਾਖਲਾ ਦਿੱਤਾ ਜਾਵੇਗਾ, ਜਦਕਿ ਸੀਯੂਈਟੀ (ਪੀ.ਜੀ.)-2026 ਵਿਚ ਸ਼ਾਮਲ ਨਾ ਹੋਏ ਉਮੀਦਵਾਰਾਂ ਨੂੰ ਗ੍ਰੈਜੂਏਸ਼ਨ ਵਿਚ ਪ੍ਰਾਪਤ ਅੰਕਾਂ ਅਤੇ ਸੀਟਾਂ ਦੀ ਉਪਲਬਧਤਾ ਦੇ ਆਧਾਰ ’ਤੇ ਦਾਖਲਾ ਦਿੱਤਾ ਜਾਵੇਗਾ। ਪ੍ਰੀਖਿਆ ਨਿਯੰਤਰਕ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 42 ਪੋਸਟ ਗ੍ਰੈਜੂਏਟ ਕੋਰਸਾਂ ਵਿਚ ਸੀਮਤ ਖਾਲੀ ਸੀਟਾਂ ਉਪਲਬਧ ਹਨ। ਉਮੀਦਵਾਰ ਖਾਲੀ ਸੀਟਾਂ ਦੀ ਸੂਚੀ ਦੇਖਣ ਲਈ ਯੂਨੀਵਰਸਿਟੀ ਦੀ ਵੈਬਸਾਈਟ ਦੇਖਣ। ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਣਾ ਵੁਸਿਰਿਕਾ ਨੇ ਕਿਹਾ ਕਿ ਇਹ ਕਾਊਂਸਲਿੰਗ ਦੇਸ਼ ਭਰ, ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ ਘੱਟ ਫੀਸ ’ਤੇ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਇਕ ਸੁਨਹਿਰਾ ਮੌਕਾ ਹੈ।