ਲਾਂਘਾ ਬੰਦ ਕਰਨ ਆਏ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਦੁਕਾਨਦਾਰਾਂ ਦੇ ਵਿਰੋਧ ਕਾਰਨ ਮੁੜਨਾ ਪਿਆ ਵਾਪਸ
ਭੁੱਚੋ ਮੰਡੀ, 11 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਕੈਂਚੀਆਂ ਨੇੜੇ ਬਣੀ ਮਾਰਬਲ ਮਾਰਕੀਟ ਵਿਚ ਉਸ ਸਮੇਂ ਰੌਲਾ ਪੈ ਗਿਆ ਜਦ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਮਾਰਬਲ ਵਾਲੀਆਂ ਦੁਕਾਨਾਂ ਦਾ ਰਸਤਾ ਬੰਦ ਕਰਨ ਲਈ ਜੇ ਸੀ ਬੀ ਨਾਲ ਪਰਦੀਪ ਮਾਰਬਲ ਦੇ ਸਾਹਮਣੇ ਖੱਡਾ ਪੁੱਟਣਾ ਸ਼ੁਰੂ ਕਰ ਦਿੱਤਾ। ਜਦ ਦੁਕਾਨਦਾਰਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੁਕਾਨਦਾਰਾਂ ਨੇ ਲਾਘਾਂ ਲੈਣ ਲਈ ਨੈਸ਼ਨਲ ਹਾਈਵੇ ਅਥਾਰਟੀ ਤੋਂ ਇਜ਼ਾਜ਼ਤ ਨਹੀਂ ਲਈ ਗਈ।
ਦ
ਦੁਕਾਨਾਂ ਦਾ ਲਾਂਘਾ ਬੰਦ ਕਰਨ ਆਏ ਅਧਿਕਾਰੀ ਨਾਲ ਗੱਲਬਾਤ ਕਰਦੇ ਹੋਏ ਦੁਕਾਨਦਾਰ। ਤਸਵੀਰ: ਬਿੱਕਰ ਸਿੰਘ ਸਿੱਧੂ
12-08-2026
ਭੁੱਚੋ ਮੰਡੀ, 11 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਕੈਂਚੀਆਂ ਨੇੜੇ ਬਣੀ ਮਾਰਬਲ ਮਾਰਕੀਟ ਵਿਚ ਉਸ ਸਮੇਂ ਰੌਲਾ ਪੈ ਗਿਆ ਜਦ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਮਾਰਬਲ ਵਾਲੀਆਂ ਦੁਕਾਨਾਂ ਦਾ ਰਸਤਾ ਬੰਦ ਕਰਨ ਲਈ ਜੇ ਸੀ ਬੀ ਨਾਲ ਪਰਦੀਪ ਮਾਰਬਲ ਦੇ ਸਾਹਮਣੇ ਖੱਡਾ ਪੁੱਟਣਾ ਸ਼ੁਰੂ ਕਰ ਦਿੱਤਾ। ਜਦ ਦੁਕਾਨਦਾਰਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੁਕਾਨਦਾਰਾਂ ਨੇ ਲਾਘਾਂ ਲੈਣ ਲਈ ਨੈਸ਼ਨਲ ਹਾਈਵੇ ਅਥਾਰਟੀ ਤੋਂ ਇਜ਼ਾਜ਼ਤ ਨਹੀਂ ਲਈ ਗਈ। ਇਕਦਮ ਆਈ ਇਸ ਸਮੱਸਿਆ ਨੂੰ ਲੈ ਕੇ ਦੁਕਾਨਦਾਰਾਂ ਵਿਚ ਹੜਕੰਪ ਜਿਹਾ ਮੱਚ ਗਿਆ। ਦੁਕਾਨਦਾਰਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਜ਼ਾਜ਼ਤ ਲੈਣ ਦਾ ਕੰਮ ਬਹੁਤ ਹੀ ਪੇਚੀਦਾ ਤੇ ਸਮਾਂ ਲੱਗਣ ਵਾਲਾ ਹੈ। ਇਸ ਲਈ ਦੁਕਾਨਾਂ ਦਾ ਲਾਂਘਾ ਬੰਦ ਕਰਨਾ ਜਾਇਜ਼ ਨਹੀਂ ਹੈ। ਰੌਲਾ ਵੱਧਦਾ ਦੇਖ ਅਧਿਕਾਰੀਆਂ ਨੂੰ ਖੱਡਾ ਪੁੱਟਣ ਦਾ ਕੰਮ ਰੋਕਣਾ ਪਿਆ ਜਿਸ ਤੋਂ ਬਾਅਦ ਭਾਜਪਾ ਪ੍ਰਦੇਸ਼ ਕਾਰਜਕਾਰਨੀ ਮੈਂਬਰ ਵਿਨੋਦ ਬਿੰਟਾ ਅਤੇ ਹਲਕਾ ਵਿਧਾਇਕ ਦੇ ਬੇਟੇ ਹਰਸਿਮਰਨ ਦੇ ਕਹਿਣ ਤੇ ਅਧਿਕਾਰੀ ਇਸ ਗੱਲ ਲਈ ਰਾਜ਼ੀ ਹੋ ਗਏ ਕਿ ਦੁਕਾਨਦਾਰਾਂ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਕੇ ਇਸ ਮਸਲੇ ਦਾ ਪੱਕਾ ਹੱਲ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਇਕ ਹਫ਼ਤੇ ਦਾ ਸਮਾਂ ਦਿੰਦੇ ਹੋਏ ਪੁੱਟਿਆ ਖੱਡਾ ਪੂਰ ਦਿੱਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇੰਨ੍ਹਾਂ ਅਧਿਕਾਰੀਆਂ ਨੂੰ ਬੰਦ ਪਈਆਂ ਸਟਰੀਟ ਲਾਈਟਾਂ ਅਤੇ ਵੱਡੇ ਪੱਧਰ ’ਤੇ ਸੜਕ ਉੱਪਰ ਖੜੇ ਮੀਂਹ ਦੇ ਪਾਣੀ ਦਾ ਚੇਤਾ ਨਹੀਂ ਆਇਆ।