- ਮਾਮਲਾ ਪਾਵਰਕਾਮ ’ ਚ ਪੱਕਾ ਕਰਨ ਦੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਰੋਕਣ ਦਾ - ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮਾਂ ਵਲੋਂ ਮੁਕੰਮਲ ਹੜਤਾਲ ਦੌਰਾਨ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਲਹਿਰਾ ਮੁਹੱਬਤ, 11 ਅਗਸਤ (ਸੁਖਪਾਲ ਸਿੰਘ ਸੁੱਖੀ)-ਸਾਂਝੀ ਥਰਮਲਜ਼ ਕੰਟਰੈਕਟਰ ਵਰਕਰ ਸਘੰਰਸ਼ ਕਮੇਟੀ ਏਟਕ ਪੰਜਾਬ ਦੇ ਸੱਦੇ ਤਹਿਤ ਅੱਜ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ ਜੀ. ਐਚ.
ਲਹਿਰਾ ਮੁਹੱਬਤ, 11 ਅਗਸਤ (ਸੁਖਪਾਲ ਸਿੰਘ ਸੁੱਖੀ)-ਸਾਂਝੀ ਥਰਮਲਜ਼ ਕੰਟਰੈਕਟਰ ਵਰਕਰ ਸਘੰਰਸ਼ ਕਮੇਟੀ ਏਟਕ ਪੰਜਾਬ ਦੇ ਸੱਦੇ ਤਹਿਤ ਅੱਜ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੇ ਬੈਨਰ ਹੇਠ 30 ਜੁਲਾਈ ਤੋਂ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ ਹੜਤਾਲ ਦੇ 13ਵੇਂ ਦਿਨ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਬਲਵਿੰਦਰ ਸਿੰਘ ਬੱਲੀ ਸੀ ਐਂਡ ਆਈ ਸਰਕਲ, ਤੇ ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ ਨੇ ਕਿਹਾ ਕਿ ਪਾਵਰਕਾਮ ਵਿਚ ਸ਼ਾਮਿਲ ਕਰਨ ਲਈ 30 ਜੂਨ ਦੇ ਜਾਰੀ ਨੋਟੀਫਿਕੇਸ਼ਨ ਤਹਿਤ ਠੇਕਾ ਪ੍ਰਣਾਲੀ ਬੰਦ ਕਰਕੇ ਸਿੱਧੇ ਵਿਭਾਗ ਵਿਚ ਲੈਣ ਲਈ ਨਿਯੁੱਕਤੀ ਪੱਤਰ ਸਰਕਾਰ ਵਲੋਂ ਰੋਕੇ ਗਏ ਸਨ, ਜਿਸ ਦੇ ਰੋਸ ਵਜੋਂ ਮੁਕੰਮਲ ਹੜ੍ਹਤਾਲ ਜਾਰੀ ਹੈ ਤੇ ਪਾਵਰਕਾਮ ਨੂੰ ਆਰਥਿਕ ਨੁਕਸਾਨ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਝੱਲਣਾ ਪੈ ਰਿਹਾ ਹੈ। ਕਿਉਂਕਿ ਘੱਟ ਤਨਖਾਹਾਂ ’ਤੇ ਠੇਕਾ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਠੇਕਾ ਪ੍ਰਣਾਲੀ ਤਹਿਤ ਲੁੱਟਿਆ ਜਾ ਰਿਹਾ ਹੈ। ਪਿਛਲੇ ਦਿਨਾਂ ’ਚ ਤਿੱਖੇ ਸਘੰਰਸ਼ ਕਰਕੇ ਠੇਕਾ ਮੁਲਾਜ਼ਮ ਜਥੇਬੰਦੀ ਨਾਲ 13 ਅਗਸਤ ਨੂੰ ਮਸਲਿਆਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਨਾਲ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ 24 ਮਈ 26 ਨੂੰ ਬਿਜਲੀ ਮੰਤਰੀ ਤੁਰਨਪ੍ਰੀਤ ਸਿੰਘ ਸੌਂਦ ਨਾਲ ਹੋਈਆਂ ਸਹਿਮਤੀਆਂ ਨੂੰ ਸਰਕਾਰ ਲਾਗੂ ਕਰੇ ਨਹੀਂ ਤਾਂ ਵਾਅਦੇ ਕਰਕੇ ਮੁੱਕਰਨ ਦੇ ਨਤੀਜੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭੁਗਤਣ ਲਈ ਤਿਆਰ ਰਹੇ। ਜਲਦ ਤੋਂ ਜਲਦ ਠੇਕਾ ਮੁਲਾਜ਼ਮਾਂ ਨੂੰ ਨਿਯੁੱਕਤੀ ਪੱਤਰ ਜਾਰੀ ਕੀਤੇ ਜਾਣ ਤੇ ਜਦੋਂ ਤੱਕ ਮਸਲੇ ਦਾ ਪੱਕਾ ਹੱਲ ਨਹੀਂ ਹੁੰਦਾ ਤਦ ਤੱਕ ਹੜ੍ਹਤਾਲ ਜਾਰੀ ਰਹੇਗੀ। ਇਸ ਮੌਕੇ ਸੋਮਜੀਤ ਸਿੰਘ ਲਹਿਰਾ, ਰਣਜੀਤ ਸਿੰਘ ਬੱਗਾ ਸੀਨੀਅਰ ਮੀਤ ਪ੍ਰਧਾਨ ਏਟਕ, ਪਾਲ ਸਿੰਘ ਚੱਕ, ਰਾਜਿੰਦਰ ਸਿੰਘ ਨਿੰਮਾ ਜਰਨਲ ਸਕੱਤਰ, ਰਘਬੀਰ ਸਿੰਘ ਸੈਣੀ ਆਗੂ ਇੰਪਲਾਇਜ਼ ਫੈਡਰੇਸ਼ਨ ਚਾਹਲ, ਇਕਬਾਲ ਸਿੰਘ ਖਾਲਸਾ, ਹਰਪਾਲ ਸਿੰਘ ਆਲੀਕੇ ਸਮੇਤ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ।