ਮੌੜ ਮੰਡੀ ਵਿਖੇ ਪਾਬੰਦੀਸ਼ੁਦਾ ਕੀੜੇਮਾਰ ਦਵਾਈਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਸਟੋਰ ਕਰਨ ਤੇ ਇਕ ਫ਼ਰਮ ਵਿਰੁੱਧ ਮਾਮਲਾ ਦਰਜ
ਮੌੜ ਮੰਡੀ, 16 ਅਗਸਤ (ਗੁਰਜੀਤ ਸਿੰਘ ਕਮਾਲੂ)- ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੌੜ ਮੰਡੀ ਦੀ ਇਕ ਫ਼ਰਮ ਦੇ ਗੁਦਾਮ ਤੇ ਛਾਪੇਮਾਰੀ ਕਰਕੇ ਉਸ ਗੁਦਾਮ ਵਿਚ ਅਣਅਧਿਕਾਰਤ ਤਰੀਕੇ ਨਾਲ ਮਿਆਦ ਲੰਘ ਚੁੱਕੀਆਂ ਖਾਦਾਂ ਅਤੇ ਸਰਕਾਰ ਵਲੋਂ ਬੰਦ ਕੀਤੀ ਗਈ ਦਵਾਈ ਨੂੰ ਰੱਖਣ ਦੇ ਜੁਰਮ ਵਿਚ ਮਾਮਲਾ ਦਰਜ਼ ਕੀਤਾ ਹੈ। ਮੌੜ ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੰਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਕਮ ਇਨਸੈਕਟੀਸਾਈਡ ਇੰਸਪੈਕਟਰ ਮੌੜ ਦੇ ਬਿਆਨਾਂ ਤੇ ਨਾਹਿਲ ਟਰੇਡਿੰਗ ਕੰਪਨੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ।
ਮੌੜ ਮੰਡੀ, 16 ਅਗਸਤ (ਗੁਰਜੀਤ ਸਿੰਘ ਕਮਾਲੂ)- ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੌੜ ਮੰਡੀ ਦੀ ਇਕ ਫ਼ਰਮ ਦੇ ਗੁਦਾਮ ਤੇ ਛਾਪੇਮਾਰੀ ਕਰਕੇ ਉਸ ਗੁਦਾਮ ਵਿਚ ਅਣਅਧਿਕਾਰਤ ਤਰੀਕੇ ਨਾਲ ਮਿਆਦ ਲੰਘ ਚੁੱਕੀਆਂ ਖਾਦਾਂ ਅਤੇ ਸਰਕਾਰ ਵਲੋਂ ਬੰਦ ਕੀਤੀ ਗਈ ਦਵਾਈ ਨੂੰ ਰੱਖਣ ਦੇ ਜੁਰਮ ਵਿਚ ਮਾਮਲਾ ਦਰਜ਼ ਕੀਤਾ ਹੈ। ਮੌੜ ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੰਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਕਮ ਇਨਸੈਕਟੀਸਾਈਡ ਇੰਸਪੈਕਟਰ ਮੌੜ ਦੇ ਬਿਆਨਾਂ ਤੇ ਨਾਹਿਲ ਟਰੇਡਿੰਗ ਕੰਪਨੀ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਬਿਆਨਾਂ ਮੁਤਾਬਿਕ ਨਾਹਿਲ ਟਰੇਡਿੰਗ ਕੰਪਨੀ ਨਾਲ ਸਬੰਧਿਤ ਇਕ ਅਣ ਅਧਿਕਾਰਿਤ ਗੋਦਾਮ ਦੀ ਚੈਕਿੰਗ ਕੀਤੀ ਗਈ ਇਸ ਗੁਦਾਮ ਵਿਚ ਅਣ ਅਧਿਕਾਰਤ ਤੌਰ ਰੱਖੀ ਗਈ ਦਵਾਈ ਗਲਾਈਫੋਸੇਟ 41 ਫ਼ੀਸਦੀ ਐੱਸ ਐੱਲ ਜੋ ਕਿ 2018 ਦੇ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਗਈ ਹੈ ਰੱਖੀ ਹੋਈ ਮਿਲੀ ਇਸ ਤੋਂ ਇਲਾਵਾ ਕੈਮੀਕਲ ਖਾਦਾਂ ਜਿੰਨਾਂ ਦੀ ਮਿਆਦ ਪੁੱਗ ਚੁੱਕੀ ਹੋਈ ਸੀ ਉਹ ਵੀ ਬਰਾਮਦ ਹੋਈਆਂ ਹਨ ਇਸ ਤੋਂ ਇਲਾਵਾ ਕੀੜੇਮਾਰ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਖੇਤੀਬਾੜੀ ਵਿਕਾਸ ਅਫ਼ਸਰ ਦੇ ਬਿਆਨਾਂ ਤੇ ਜਸਵਿੰਦਰ ਸਿੰਘ ਵਾਸੀ ਮੌੜ ਖ਼ਿਲਾਫ਼ ਮੁਕੱਦਮਾ ਨੰ: 154 ਇਨਸੈਕਟੀਸਾਈਡ ਐਕਟ 1968 13, 29 (1) (ਸੀ ) ਫਰਟੀਲਾਈਜ਼ਰ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1995 3,7 ਤਹਿਤ ਮਾਮਲਾ ਦਰਜ਼ ਕੀਤਾ ਹੈ। ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ।