ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ
ਭਗਤਾ ਭਾਈਕਾ, 16 ਅਗਸਤ (ਸੁਖਪਾਲ ਸਿੰਘ ਸੋਨੀ)- ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ‘ਚ ਬੱਚਿਆਂ ਨੂੰ ਪੁਰਾਤਨ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੀ ਲੜੀ ਤਹਿਤ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿਚ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ, ਜਿਸ ਵਿਚ ਲੜਕੀਆਂ ਨੇ ਸੱਭਿਆਚਾਰ ਬੋਲੀਆਂ ਪਾ ਕੇ ਪੁਰਾਣੇ ਵਿਰਸੇ ਨੂੰ ਯਾਦ ਕੀਤਾ।
ਨ
ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ਵਿਖੇ ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ। ਤਸਵੀਰ: ਸੁਖਪਾਲ ਸਿੰਘ ਸੋਨੀ
17-08-2026
ਭਗਤਾ ਭਾਈਕਾ, 16 ਅਗਸਤ (ਸੁਖਪਾਲ ਸਿੰਘ ਸੋਨੀ)- ਨਛੱਤਰ ਸਿੰਘ ਮੈਮੋਰੀਅਲ ਪਬਲਿਕ ਹਾਈ ਸਕੂਲ ਹਾਕਮ ਸਿੰਘ ਵਾਲਾ ‘ਚ ਬੱਚਿਆਂ ਨੂੰ ਪੁਰਾਤਨ ਵਿਰਸੇ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੀ ਲੜੀ ਤਹਿਤ ਤੀਆਂ ਤੀਜ ਦੀਆਂ ਦਾ ਤਿਉਹਾਰ ਮਨਾਇਆ ਗਿਆ। ਸਮਾਗਮ ਵਿਚ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ, ਜਿਸ ਵਿਚ ਲੜਕੀਆਂ ਨੇ ਸੱਭਿਆਚਾਰ ਬੋਲੀਆਂ ਪਾ ਕੇ ਪੁਰਾਣੇ ਵਿਰਸੇ ਨੂੰ ਯਾਦ ਕੀਤਾ। ਇਸ ਤਹਿਤ ਵਿਦਿਆਰਥਣਾਂ ਨੇ ਗਿੱਧਾ ਪਾਇਆ, ਸੱਭਿਆਚਾਰਕ ਗੀਤ ਗਾਏ ਅਤੇ ਸੱਭਿਆਚਾਰਕ ਗੀਤਾਂ ਉੱਤੇ ਕੋਰੀਓਗ੍ਰਾਫ਼ੀ ਕੀਤੀ, ਛੋਟੇ ਬੱਚਿਆਂ ਵਲੋਂ ਕੈਂਠਾ ਸਜਾ ਕੇ ਭੰਗੜਾ ਵੀ ਪਾਇਆ ਗਿਆ। ਬੱਚੀਆਂ ਪੁਰਾਤਨ ਵਿਰਸੇ ਦੇ ਮੁਤਾਬਿਕ ਘੱਗਰੇ ਪਾਕੇ ਆਈਆਂ, ਜਿਨ੍ਹਾਂ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰ ਦਿੱਤੀ। ਇਸ ਦੌਰਾਨ ਪ੍ਰਿੰਸੀਪਲ ਜਗਦੀਪ ਸਿੰਘ ਨੇ ਤੀਆਂ ਦੇ ਤਿਉਹਾਰ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਕਿ ਸਾਡਾ ਪੰਜਾਬੀ ਵਿਰਸਾ ਬਹੁਤ ਹੀ ਅਮੀਰ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਵਿਰਸੇ ਨਾਲ ਸਾਂਝ ਪਾਉਣੀ ਚਾਹੀਦੀ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਹਨਾਂ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜੀਏ ਤਾਂ ਜੋ ਸਾਡੇ ਸਮਾਜ ਦੀਆਂ ਕਦਰਾਂ-ਕੀਮਤਾਂ ਬਣੀਆਂ ਰਹਿਣ। ਬੱਚਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਟੀਚਰ ਜਗਦੀਪ ਸਿੰਘ, ਚੇਅਰਪਰਸਨ ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਸੁਖਪਾਲ ਕੌਰ, ਵੀਰਪਾਲ ਕੌਰ, ਸੁਖਦੀਪ ਕੌਰ, ਨਵਦੀਪ ਕੌਰ ਅਤੇ ਕੁਲਵੀਰ ਕੌਰ ਆਦਿ ਹਾਜ਼ਰ ਸਨ।