18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਮਰ ਹਿੱਲ ਪਬਲਿਕ ਸਕੂਲ ਭਾਈਰੂਪਾ ਵਿਖੇ ਤੀਆਂ ਦਾ ਤਿਉਹਾਰ ਸੰਬੰਧੀ ਮਹਿੰਦੀ ਤੇ ਰੰਗਾਰੰਗ ਸਮਾਗਮ

ਭਾਈਰੂਪਾ, 17 ਅਗਸਤ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਸੁਰਜੀਤ ਸਿੰਘ ਬਾਵਾ ਅਤੇ ਕਿਰਨਦੀਪ ਕੌਰ ਦੀ ਅਗਵਾਈ ਵਿਚ ਹੋਏ ਇਸ ਪ੍ਰੋਗਰਾਮ ’ਚ ਸਟੇਜ ਸੰਚਾਲਨ ਗਿੰਨੀ, ਮਹਿਕ ਸ਼ਰਮਾ ਅਤੇ ਲਖਵਿੰਦਰ ਸ਼ਰਮਾ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

Ad Position 21
No active advertisement
ਸੇਂਟ ਸੋਲਜਰ ਪਬਲਿਕ ਸਕੂਲ ਢਪਾਲੀ ਵਿਖੇ ਕਰਵਾਏ ਗਏ ਤੀਆਂ ਸੰਬੰਧੀ ਸਮਾਗਮ ਦੌਰਾਨ ਪੇਸ਼ਕਾਰੀ ਕਰਦੀਆਂ ਵਿਦਿਆਰਥਣਾਂ। ਤਸਵੀਰ: ਵਰਿੰਦਰ ਲੱਕੀ 18-08-2026
ਭਾਈਰੂਪਾ, 17 ਅਗਸਤ (ਵਰਿੰਦਰ ਲੱਕੀ)-ਸੇਂਟ ਸੋਲਜ਼ਰ ਪਬਲਿਕ ਸਕੂਲ ਢਪਾਲੀ ਵਿਖੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਸੁਰਜੀਤ ਸਿੰਘ ਬਾਵਾ ਅਤੇ ਕਿਰਨਦੀਪ ਕੌਰ ਦੀ ਅਗਵਾਈ ਵਿਚ ਹੋਏ ਇਸ ਪ੍ਰੋਗਰਾਮ ’ਚ ਸਟੇਜ ਸੰਚਾਲਨ ਗਿੰਨੀ, ਮਹਿਕ ਸ਼ਰਮਾ ਅਤੇ ਲਖਵਿੰਦਰ ਸ਼ਰਮਾ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਯੂ ਕੇ ਜੀ ਦੇ ਬੱਚਿਆਂ ਨੇ ਕੀਤੀ ਜਿਨ੍ਹਾਂ ਨੇ ‘ਰਾਮ ਜੀ ਕੀ ਕ੍ਰਿਪਾ ਸੇ’ ਗੀਤ ਤੇ ਡਾਂਸ ਪ੍ਰਦਰਸ਼ਨ ਕੀਤਾ। ਸਮੁੱਚੀਆਂ ਜਮਾਤਾਂ ਦੀਆਂ ਵਿਦਿਆਰਥਣਾਂ ਨੇ ਕੋਰੀਓਗ੍ਰਾਫ਼ੀਆਂ, ਗਿੱਧਾ ਤੇ ਹੋਰ ਪੇਸ਼ਕਾਰੀਆਂ ਨਾਲ ਆਪਣੀ ਕਲਾਂ ਦੇ ਜੌਹਰ ਵਿਖਾਏ। ਨਵਜੋਤ ਕੌਰ ਰੂਬੀ ਵਲੋਂ ਤਿਆਰ ਤਮਾਸ਼ੇ ‘ਸ਼ੌਕਣੇ-ਸ਼ੌਕਣੇ’ ਅਤੇ ‘ਭਈਆਂ ਜੀ ਕੇ ਕੜੀ ਚੌਲ’ ਬੱਚਿਆਂ ਲਈ ਸਭ ਤੋਂ ਮਨੋਰੰਜਕ ਤੇ ਖਿੱਚ ਭਰਪੂਰ ਰਹੇ। ਪ੍ਰੋਗਰਾਮ ਲਈ ਬੱਚਿਆਂ ਨੂੰ ਤਿਆਰੀ ਕਰਵਾਉਣ ’ਚ ਸੋਨਾ ਗੁਪਤਾ, ਜਸ਼ਨ ਰਾਈਆ ਅਤੇ ਮਨਪ੍ਰੀਤ ਕੌਰ ਧਾਲੀਵਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਟੇਜ ਨੂੰ ਚਰਖੇ, ਪੱਖੀਆਂ, ਪੀੜ੍ਹੀਆਂ ਤੇ ਹੋਰ ਪੁਰਾਤਨ ਚੀਜ਼ਾਂ ਵਸਤਾਂ ਨਾਲ ਸ਼ਿੰਗਾਰਣ ਪਰਮਿੰਦਰ ਕੌਰ, ਗੁਰਮੀਤ ਕੌਰ ਅਤੇ ਰਮਨ ਸੰਧੂ ਦਾ ਕੰਮ ਸ਼ਲਾਘਾਯੋਗ ਸੀ। ਲਾਇਟ ਅਤੇ ਸਾਊਂਡ ਦੀ ਦੇਖ-ਰੇਖ ਕਾਲਾ ਫੂਲ ਨੇ ਕੀਤੀ। ਪ੍ਰੋਗਰਾਮ ਦੇ ਅਖ਼ੀਰ ’ਚ ਸੁਖਪਾਲ ਸਿੰਘ ਵਲੋਂ ਵਧੀਆ ਤੇ ਖੂਬਸੂਰਤ ਪੇਸ਼ਕਾਰੀਆਂ ਕਰਨ ਲਈ ਸਾਰੇ ਵਿਦਿਆਰਥੀ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਨੀਤੂ ਰਾਣੀ, ਐਨ ਪੀ ਕੌਰ, ਹੈਪੀ ਨੈਣੇਵਾਲ, ਸਰਬ ਕੌਰ, ਰਣਜੀਤ ਕੌਰ, ਸੁਖਦੀਪ ਕੌਰ, ਗਗਨਦੀਪ ਕੌਰ, ਰਾਵੀ ਕੌਰ, ਸਰਬਜੀਤ ਕੌਰ ਮੀਨਾ ਅਤੇ ਅਮਨਦੀਪ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੇਖਪ੍ਰੀਤ ਸਿੰਘ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਦੀ ਸਿਆਸੀ ਗਲਿਆਰਿਆਂ ਵਿਚ ਹੋਣ ਲੱਗੀ ਚਰਚਾ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਮੁਲਾਜ਼ਮ ਧਿਰਾਂ ਦੇ ‘ਮਹਾਂ-ਬੰਦ’ ਨੂੰ ਸਕੂਲਾਂ ’ਚ ਲਾਗੂ ਕਰਨ ਦਾ ਐਲਾਨ 27 ਨੂੰ ਜ਼ਿਲ੍ਹੇ ਭਰ ਦੇ...
Ad Position 24