ਅਜੀਤ, ਜਲੰਧਰ
ਮੇਲਾ ਤੀਆਂ ਦਾ ਸਮਾਗਮ ਵਿਚ ਸੱਭਿਆਚਾਰਕ ਪੇਸ਼ਕਾਰੀਆਂ ਨੇ ਬੰਨ੍ਹਿਆ ਰੰਗ
ਰਾਮਾਂ ਮੰਡੀ, 19 ਅਗਸਤ (ਤਰਸੇਮ ਸਿੰਗਲਾ)-ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਵਿਖੇ ਸਕੂਲ ਕਮੇਟੀ ਅਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਐਮ ਸੀ ਦੀ ਅਗਵਾਈ ਹੇਠ ਕੀਤੇ ਗਏ ਹਰਿਆਲੀ ਤੀਜ ‘ਮੇਲਾ ਤੀਆਂ ਦਾ’ ਸਮਾਗਮ ਵਿਚ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁਟਿਆਰਾਂ ਨਾਲ ਪ੍ਰਸਿੱਧ ਪੰਜਾਬੀ ਗੀਤ ਉੱਤੇ ਨੱਚ ਕੇ ਮੇਲੇ ਵਿਚ ਤੀਆਂ ਲਾ ਦਿੱਤੀਆਂ। ਸਕੂਲ ਕਮੇਟੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਸ
ਸਨਿਚਰਵਾਰ, 1 ਅਗਸਤ, 2026
20-08-2026
ਰਾਮਾਂ ਮੰਡੀ, 19 ਅਗਸਤ (ਤਰਸੇਮ ਸਿੰਗਲਾ)-ਹਿੰਦੂ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਵਿਖੇ ਸਕੂਲ ਕਮੇਟੀ ਅਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਐਮ ਸੀ ਦੀ ਅਗਵਾਈ ਹੇਠ ਕੀਤੇ ਗਏ ਹਰਿਆਲੀ ਤੀਜ ‘ਮੇਲਾ ਤੀਆਂ ਦਾ’ ਸਮਾਗਮ ਵਿਚ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮੁਟਿਆਰਾਂ ਨਾਲ ਪ੍ਰਸਿੱਧ ਪੰਜਾਬੀ ਗੀਤ ਉੱਤੇ ਨੱਚ ਕੇ ਮੇਲੇ ਵਿਚ ਤੀਆਂ ਲਾ ਦਿੱਤੀਆਂ। ਸਕੂਲ ਕਮੇਟੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਵਿਧਾਇਕਾ ਦੇ ਨਾਲ ਰੁਚਿਕਾ ਗੋਇਲ ਪ੍ਰਧਾਨ ਨਗਰ ਕੌਂਸਲ, ਗੁਰਪ੍ਰੀਤ ਕੌਰ ਸਿੱਧੂ ਚੇਅਰਪਰਸਨ ਮਾਰਕੀਟ ਕਮੇਟੀ, ਪਰਮਪ੍ਰੀਤ ਕੌਰ ਸਿੱਧੂ ਕੌਂਸਲਰ, ਸਰਿਤਾ ਕੁਮਾਰੀ ਲੈਕਚਰਾਰ, ਨਿਸ਼ਾ ਗੋਇਲ, ਬੰਟੀ ਗਰਗ ਸ਼ਹਿਰੀ ਪ੍ਰਧਾਨ ਆਪ, ਨਰੇਸ਼ ਕੁਮਾਰ ਠੂਨੀਆ ਪ੍ਰਧਾਨ ਐਮ ਐਸ ਡੀ ਸ ਸ ਸਕੂਲ, ਪ੍ਰਵੀਨ ਕੁਮਾਰ ਪੱਕਾ ਸਾਬਕਾ ਕੌਂਸਲਰ, ਅਰੁਣ ਕੁਮਾਰ ਕਾਦੀ ਚੱਠਾ ਪ੍ਰਧਾਨ ਏ. ਏ., ਜੈਪਾਲ ਬਖਤੂ ਕਾਰਜਕਾਰੀ ਮੈਂਬਰ ਜ਼ੇਵੀਅਰ ਸਕੂਲ ਜੱਜਲ, ਕਪਿਲ ਚਲਾਣਾ ਸਟੂਡੀਓ, ਆਸ਼ੂ ਗਿਆਨਾ ਮੌਜੂਦ ਰਹੇ। ਸਮਾਗਮ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚਿਆਂ ਅਤੇ ਮਹਿਲਾਵਾਂ ਨੇ ਸ਼ਮੂਲੀਅਤ ਕੀਤੀ। ਬੱਚਿਆਂ ਵਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਗਿੱਧਾ ਤੇ ਭੰਗੜਾ ਮੁੱਖ ਖਿੱਚ ਦਾ ਕੇਂਦਰ ਰਹੇ। ਸਕੂਲ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਵਿਧਾਇਕਾ ਨੇ ਮੁਟਿਆਰਾਂ ਨਾਲ ਨੱਚ ਕੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ ਹੈ। ਜਦੋਂਕਿ ਪਿਛਲੀਆਂ ਸਰਕਾਰਾਂ ਦੇ ਵਿਧਾਇਕਾ ਨੇ ਹਮੇਸ਼ਾ ਪੰਜ ਸਾਲ ਲੋਕਾਂ ਤੋਂ ਦੂਰੀ ਹੀ ਬਣਾਕੇ ਰੱਖੀ ਹੈ। ਸਕੂਲ ਵਲੋਂ ਮਹਿਲਾਵਾਂ ਲਈ ਖਾਣ-ਪੀਣ ਦੀਆਂ ਵੱਖ-ਵੱਖ ਸਟਾਲਾਂ ਵੀ ਲਗਾਈਆਂ ਗਈਆਂ। ਦਰਸ਼ਕ ਮਹਿਲਾਵਾਂ ਨੇ ਮੇਲੇ ਦੇ ਸ਼ਾਨਦਾਰ ਆਯੋਜਨ ਅਤੇ ਪ੍ਰਬੰਧਾਂ ਲਈ ਸਕੂਲ ਕਮੇਟੀ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਸਕੂਲ ਸਟਾਫ਼, ਵਿਦਿਆਰਥਣਾਂ, ਦਰਸ਼ਕ ਮਹਿਲਾਵਾਂ ਤੋਂ ਇਲਾਵਾ ਸਕੂਲ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ, ਰਾਕੇਸ਼ ਮਹਾਜਨ ਪ੍ਰੋਜੈਕਟ ਚੇਅਰਮੈਨ, ਯਸ਼ਪਾਲ ਗਰਗ ਮੀਤ ਪ੍ਰਧਾਨ, ਹੇਮੰਤ ਜੈਨ ਕੈਸ਼ੀਅਰ, ਧੀਰਜ ਵਰਮਾ, ਸਤੀਸ਼ ਗੋਇਲ, ਰਵਿੰਦਰ ਮਾਹੀਨੰਗਲ, ਵਿੱਕੀ ਮਹੇਸ਼ਵਰੀ, ਗੋਲਡੀ ਮਹੇਸ਼ਵਰੀ, ਸੂਰਜ ਮਹੇਸ਼ਵਰੀ, ਲਿਮਕਾ ਗੋਇਲ ਸਮੇਤ ਸਮੂਹ ਸਟਾਫ਼ ਅਤੇ ਮੈਂਬਰ ਹਾਜ਼ਰ ਰਹੇ।