ਗੁਰੂ ਰਾਮਦਾਸ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ 70ਵੀਂਆਂ ਅੰਤਰ ਜ਼ੋਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਲਹਿਰਾ ਮੁਹੱਬਤ, 19 ਅਗਸਤ (ਸੁਖਪਾਲ ਸਿੰਘ ਸੁੱਖੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 70ਵੀਂ ਅੰਤਰ ਜ਼ੋਨਲ ਖੇਡਾਂ ਦੌਰਾਨ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੌਰਾਨ ਅੱਵਲ ਰਹਿਣ ਵਾਲੇ ਵਿਦਿਆਰਥੀ ਤੇਜਸ ਪਾਂਡੇ ਕਲਾਸ ਨੌਵੀਂ ਅਤੇ ਰਵਿੰਦਰ ਸਿੰਘ ਕਲਾਸ ਸੱਤਵੀਂ ਅੰਡਰ-14 ਖੇਡ ਕੁਸ਼ਤੀ ਚੋਂ ਗੋਲਡ ਮੈਡਲ ਹਾਸਿਲ ਕਰਕੇ ਪੰਜਾਬ ਪੱਧਰੇ ਮੁਕਾਬਲੇ ਲਈ ਚੁਣੇ ਗਏ।
ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਅੰਤਰ ਜ਼ੋਨਲ ਖੇਡਾਂ ’ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ ਤੇ ਪ੍ਰਿੰਸੀਪਲ ਹਰਦੀਪ ਕੌਰ, ਪ੍ਰਬੰਧਕ ਗੁਰਜੋਤ ਸਿੰਘ ਨਾਲ ਕੋਚ ਤੇ ਸਟਾਫ਼। ਤਸਵੀਰ-ਸੁਖਪਾਲ ਸਿੰਘ ਸੁੱਖੀ
20-08-2026