20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਠਿੰਡਾ ’ਚ ਚੋਰਾਂ ਦੇ ਹੌਂਸਲੇ ਬੁਲੰਦ... ਭਾਰਤ ਨਗਰ ਸਥਿਤ ਘਰ ’ ਚੋਂ ਲੰਘੀ ਰਾਤ ਚੋਰਾਂ ਵਲੋਂ ਕਰੋੜਾਂ ਰੁਪਏ ਸੋਨੇ ਦੇ ਗਹਿਣੇ ਉਡਾਏ

ਬਠਿੰਡਾ, 20 ਅਗਸਤ (ਵੀਰਪਾਲ ਸਿੰਘ)-ਬਠਿੰਡਾ ਸ਼ਹਿਰ ਵਿਚ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਲੰਘੀ ਰਾਤ ਚੋਰਾਂ ਵਲੋਂ ਭਾਰਤ ਨਗਰ ਸਥਿਤ ਇਕ ਘਰ ਵਿਚੋਂ ਕਰੋੜਾਂ ਰੁਪੲੈ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ।

Ad Position 21
No active advertisement
ਅਜੀਤ ਡੈਸਕ 21-08-2026
ਬਠਿੰਡਾ, 20 ਅਗਸਤ (ਵੀਰਪਾਲ ਸਿੰਘ)-ਬਠਿੰਡਾ ਸ਼ਹਿਰ ਵਿਚ ਚੋਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਲੰਘੀ ਰਾਤ ਚੋਰਾਂ ਵਲੋਂ ਭਾਰਤ ਨਗਰ ਸਥਿਤ ਇਕ ਘਰ ਵਿਚੋਂ ਕਰੋੜਾਂ ਰੁਪੲੈ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੇ ਸਬੰਧ ਵਿਚ ਡੀ ਐਸ ਪੀ ਸਿਟੀ-2 ਅਰੁਣ ਮੰਡਲ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਭਾਰਤ ਨਗਰ ਵਾਸੀ ਭੂਸ਼ਣ ਕੁਮਾਰ ਪਰਿਵਾਰ ਸਮੇਤ ਵਿਆਹ ਵਿਚ ਗਿਆ ਹੋਇਆ ਸੀ। ਲੰਘੀ ਰਾਤ 11.45 ਦਰਮਿਆਨ ਭੂਸ਼ਣ ਕੁਮਾਰ ਦੇ ਭਾਰਤ ਨਗਰ ਘਰ ਵਿਚੋਂ ਚੋਰ ਦਰਵਾਜ਼ੇ ਤੋੜ ਕੇ ਚੋਰਾਂ ਵਲੋਂ ਘਰ ਵਿਚ ਦਾਖ਼ਲ ਹੋ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ । ਭੂਸ਼ਣ ਕੁਮਾਰ ਵਲੋਂ ਥਾਣਾ ਕੈਂਟ ਵਿਖੇ ਦਿੱਤੀ ਗਈ ਇਤਲਾਹ ਵਿਚ ਜ਼ਿਕਰ ਕੀਤਾ ਕਿ ਚੋਰਾਂ ਵਲੋਂ ਮੇਰੇ ਘਰ ਵਿਚ ਪਏ ਸੋਨੇ ਦੇ ਗਹਿਣਿਆਂ ਨਾਲ ਰਿਸ਼ਤੇਦਾਰਾਂ ਦੇ ਸੋਨੇ ਦੇ ਗਹਿਣੇ ਵੀ ਘਰ ਵਿਚ ਪਏ ਸਨ, ਜੋ ਚੋਰਾਂ ਵਲੋਂ ਚੋਰੀ ਕਰ ਲਏ ਗਏ ਹਨ। ਥਾਣਾ ਕੈਂਟ ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਨਾਮਾਲੂਮ ਵਿਅਕਤੀ ’ਤੇ ਮੁਕੱਦਮਾ ਦਰਜ ਕਰ ਲਿਆ। ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਦੀ ਫੌਰੈਂਸਿਕ ਟੀਮ ਨੂੰ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਰ ਨੇੜਲੇ ਏਰੀਏ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਘਾਲਿਆ ਜਾ ਰਿਹਾ ਤਾਂ ਜੋ ਚੋਰਾਂ ਦੀ ਪੈਰ ਨੱਪੀ ਜਾ ਸਕੇ। ਥਾਣਾ ਕੈਂਟ ਬਠਿੰਡਾ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਭੂਸ਼ਨ ਕੁਮਾਰ ਦੇ ਘਰੋਂ 2 ਕਿੱਲੋ 600 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਕਿਸਾਨੀ ਮਸਲਿਆਂ ਨੂੰ ਲੈ ਕੇ ਕਾਰਗਿਲ ਫੀਡ ਫੈਕਟਰੀ ਮੂਹਰੇ ਰੋਸ ਪ੍ਰਦਰਸ਼ਨ 30 ਅਗਸਤ ਤੋਂ ਜ਼ਿਲ੍ਹਾ ਦ... ਅਗਲੀ ਖ਼ਬਰ ਸੜਕ ਹਾਦਸਿਆਂ ਕਾਰਨ ਚਾਰ ਨੌਜਵਾਨ ਗੰਭੀਰ ਜ਼ਖ਼ਮੀ
Ad Position 24