ਬਰਨਾਲਾ ’ਚ 23 ਅਗਸਤ ਤੱਕ ਲੱਗੇਗਾ ਤਰਕਸ਼ੀਲ ਪੁਸਤਕ ਮੇਲਾ ਉਸਾਰੂ ਸਾਹਿਤ , ਵਿਗਿਆਨਕ ਸੋਚ ਤੇ ਸਿਹਤ ਸੰਬੰਧੀ ਹੋਣਗੇ ਵਿਸ਼ੇਸ਼ ਸੈਮੀਨਾਰ
ਭੁੱਚੋ ਮੰਡੀ, 21 ਅਗਸਤ (ਪਰਵਿੰਦਰ ਸਿੰਘ ਜੌੜਾ)- ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਭੁੱਚੋ ਮੰਡੀ ਦੀ ਮੀਟਿੰਗ ਹੋਈ, ਵਿਚ ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਦੌਰਾਨ ਦੱਸਿਆ ਗਿਆ ਕਿ ਡਾ.
ਭ
ਭੁੱਚੋ ਮੰਡੀ ਵਿਖੇ ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਦੌਰਾਨ ਪੁਸਤਕ ਮੇਲੇ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦੇ ਹੋਏ ਆਗੂ ਤੇ ਮੈਂਬਰ। ਤਸਵੀਰ: ਪਰਵਿੰਦਰ ਸਿੰਘ ਜੌੜਾ
22-08-2026
ਭੁੱਚੋ ਮੰਡੀ, 21 ਅਗਸਤ (ਪਰਵਿੰਦਰ ਸਿੰਘ ਜੌੜਾ)- ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਭੁੱਚੋ ਮੰਡੀ ਦੀ ਮੀਟਿੰਗ ਹੋਈ, ਵਿਚ ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਦੌਰਾਨ ਦੱਸਿਆ ਗਿਆ ਕਿ ਡਾ. ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਤੱਕ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। 21 ਅਗਸਤ ਨੂੰ ਡਾ. ਨਰਿੰਦਰ ਦਾਭੋਲਕਰ ਦੀ ਬੇਟੀ ਡਾ. ਮੁਕਤਾ ਦਾਭੋਲਕਰ ਪੁਸਤਕ ਮੇਲੇ ਦਾ ਉਦਘਾਟਨ ਕਰਨਗੇ। ਸਿਹਤ ਮਾਹਿਰ ਡਾ. ਅੰਮ੍ਰਿਤਪਾਲ ਸਿੰਘ, ਡਾ. ਜਗਰੂਪ ਸਿੰਘ ਅਤੇ ਡਾ. ਜਸ਼ਨਪ੍ਰੀਤ ਸਿੰਘ ਆਮ ਬਿਮਾਰੀਆਂ ਨਾਲ ਜੁੜੇ ਮਿੱਥਾਂ ਅਤੇ ਉਨ੍ਹਾਂ ਦੇ ਵਿਗਿਆਨਕ ਸੱਚ ਬਾਰੇ ਵਿਚਾਰ-ਵਟਾਂਦਰਾ ਕਰਨਗੇ। 22 ਅਗਸਤ ਨੂੰ ‘ਪੰਜਾਬੀ ਸਾਹਿਤ ਅਤੇ ਵਿਗਿਆਨਕ ਚੇਤਨਾ’ ਵਿਸ਼ੇ ‘ਤੇ ਡਾ. ਰਾਜਿੰਦਰਪਾਲ ਸਿੰਘ ਸੰਬੋਧਨ ਕਰਨਗੇ ਅਤੇ ਡਾ. ਕੁਲਦੀਪ ਦੀਪ ਪ੍ਰਧਾਨਗੀ ਕਰਨਗੇ। ਇਸੇ ਦਿਨ ਪੱਤਰਕਾਰ ਗੌਰੀ ਲੰਕੇਸ਼ ਨੂੰ ਸਮਰਪਿਤ ‘ਮੀਡੀਆ ਅਤੇ ਫਿਰਕਾਪ੍ਰਸਤੀ’ ਵਿਸ਼ੇ ‘ਤੇ ਨਾਮਵਰ ਪੱਤਰਕਾਰਾਂ ਵਲੋਂ ਵਿਚਾਰ-ਚਰਚਾ ਕੀਤੀ ਜਾਵੇਗੀ। ਤੀਜੇ ਸੈਸ਼ਨ ਵਿਚ ਪ੍ਰੋ. ਹਰਵਿੰਦਰ ਸਿੰਘ ਭੱਟੀ ਨੌਜਵਾਨ ਪੀੜ੍ਹੀ ਦੇ ਪਰਵਾਸ ਅਤੇ ਮਾਪਿਆਂ ਦੇ ਸੰਕਟ ਬਾਰੇ ਵਿਚਾਰ ਸਾਂਝੇ ਕਰਨਗੇ। 23 ਅਗਸਤ ਨੂੰ ਪ੍ਰਸਿੱਧ ਚਿੰਤਕ ਤੇ ਫ਼ਿਲਮਸਾਜ਼ ਪ੍ਰੋ. ਗੌਹਰ ਰਜ਼ਾ ਮੌਜੂਦਾ ਦੌਰ ਵਿਚ ਵਿਗਿਆਨਕ ਸੋਚ ਨੂੰ ਦਰਪੇਸ਼ ਚੁਣੌਤੀਆਂ ਅਤੇ ਸਾਡੇ ਕਾਰਜ ਵਿਸ਼ੇ ‘ਤੇ ਸੰਬੋਧਨ ਕਰਨਗੇ। ਸਮਾਗਮ ਦੇ ਆਖ਼ਰੀ ਸੈਸ਼ਨ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨਾਟਕ ‘ਸੁਕਰਾਤ’ ਪੇਸ਼ ਕੀਤਾ ਜਾਵੇਗਾ। ਪੁਸਤਕ ਮੇਲੇ ਦੌਰਾਨ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਅਤੇ ਪੋਸਟਰ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਗਾਇਕੀ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਅਤੇ ਤਰਕਸ਼ੀਲ ਕਿਤਾਬਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਤਰਕਸ਼ੀਲ ਸੁਸਾਇਟੀ ਦੇ ਆਗੂਆਂ ਨੇ ਵਿਦਿਆਰਥੀਆਂ, ਲੇਖਕਾਂ, ਪਾਠਕਾਂ, ਅਧਿਆਪਕਾਂ, ਨੌਜਵਾਨਾਂ, ਰੰਗਕਰਮੀਆਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਸਮਾਜ ਦੇ ਸਮੂਹ ਵਰਗਾਂ ਨੂੰ ਪਰਿਵਾਰਾਂ ਸਮੇਤ ਪੁਸਤਕ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।