ਬ੍ਰਹਮਾ ਕੁਮਾਰੀ ਸੈਂਟਰ ਰਾਮਾਂ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ
ਕੌਂਸਲਰ ਪ੍ਰਿੰਸੀਪਲ ਸ਼ਿਵਾਨੀ ਗੋਇਲ ਨੇ ਕੀਤਾ ਕੈਂਪ ਦਾ ਰਸਮੀ ਉਦਘਾਟਨ
ਰਾਮਾ ਮੰਡੀ, 22 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)-ਬ੍ਰਹਮਾ ਕੁਮਾਰੀ ਸੈਂਟਰ ਵਲੋ ਵਿਸ਼ਾਲ ਖੂਨ ਦਾਨ ਕੈਂਪ ਸਰਕਾਰੀ ਹਸਪਤਾਲ ਰਾਮਾਂ ਵਿਚ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਕੌਂਸਲਰ ਪ੍ਰਿੰਸੀਪਲ ਸ਼ਿਵਾਨੀ ਗੋਇਲ ਵਲੋਂ ਰੀਬਨ ਕੱਟ ਕੇ ਅਤੇ ਐਡਵੋਕੇਟ ਵਿਕਰਾਂਤ ਗੋਇਲ ਚੇਅਰਮੈਨ ਪੰਜਾਬ ਟਰੇਡ ਕਮਿਸ਼ਨ ਵਲੋਂ ਖੂਨਦਾਨ ਦੀ ਸ਼ੁਰੂਆਤ ਕਰਕੇ ਸ਼ੁਰੂ ਕੀਤਾ ਗਿਆ। ਇਸ ਮੌਕੇ 40 ਦੇ ਕਰੀਬ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ।
ਰਾਮਾ ਮੰਡੀ, 22 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)-ਬ੍ਰਹਮਾ ਕੁਮਾਰੀ ਸੈਂਟਰ ਵਲੋ ਵਿਸ਼ਾਲ ਖੂਨ ਦਾਨ ਕੈਂਪ ਸਰਕਾਰੀ ਹਸਪਤਾਲ ਰਾਮਾਂ ਵਿਚ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਕੌਂਸਲਰ ਪ੍ਰਿੰਸੀਪਲ ਸ਼ਿਵਾਨੀ ਗੋਇਲ ਵਲੋਂ ਰੀਬਨ ਕੱਟ ਕੇ ਅਤੇ ਐਡਵੋਕੇਟ ਵਿਕਰਾਂਤ ਗੋਇਲ ਚੇਅਰਮੈਨ ਪੰਜਾਬ ਟਰੇਡ ਕਮਿਸ਼ਨ ਵਲੋਂ ਖੂਨਦਾਨ ਦੀ ਸ਼ੁਰੂਆਤ ਕਰਕੇ ਸ਼ੁਰੂ ਕੀਤਾ ਗਿਆ। ਇਸ ਮੌਕੇ 40 ਦੇ ਕਰੀਬ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਵਿਕਰਾਂਤ ਗੋਇਲ ਐਡਵੋਕੇਟ ਵਲੋਂ 26ਵੀਂ ਵਾਰ ਖ਼ੂਨਦਾਨ ਕੀਤਾ। ਸੈਂਟਰ ਇੰਚਾਰਜ ਬੀ ਕੇ ਮਧੂ ਦੀਦੀ ਨੇ ਕਿਹਾ ਕਿ ਪੂਰੇ ਭਾਰਤ ਵਿਚ ਅੱਜ ਸਮੂਹਿਕ ਵਿਸ਼ਾਲ ਖ਼ੂਨਦਾਨ ਕੈਂਪ ਸੰਸਥਾ ਦੇ ਪਹਿਲੇ ਮੁਖੀ ਦਾਦੀ ਪ੍ਰਕਾਸ਼ ਮਨੀ ਜੀ ਦੀ ਯਾਦ ਨੂੰ ਸਮਰਪਿਤ ਸੀ। ਖ਼ੂਨਦਾਨ ਕਰਨ ਲਏ ਸਰਕਾਰੀ ਹਸਪਤਾਲ ਬਠਿੰਡਾ ਤੋਂ ਟੀਮ ਆਏ ਸੀ। ਖੂਨਦਾਨੀ ਨੂੰ ਰਿਫ਼ਰੈਸ਼ਮੈਂਟ ਅਤੇ ਸਰਟੀਫ਼ਿਕੇਟ ਵੰਡੇ ਗਏ। ਇਸ ਮੌਕੇ ਐਸ ਐਮ ਓ ਸਤਪਾਲ, ਡਾ: ਸ਼ਿਵਾਲੀ ਗੋਇਲ, ਡਾਕਟਰ ਰਿਸ਼ੂ, ਡਾਕਟਰ ਤੇਜ ਰਾਮ, ਅਸ਼ੋਕ ਗੋਇਲ, ਜਗਦੀਸ਼ ਰਾਏ ਕੋਟਬਖਤੂ ਆਦਿ ਤੋਂ ਇਲਾਵਾ ਸੰਸਥਾ ਦੇ ਸ਼ਰਧਾਲੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।