23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮਾਤਾ ਚਿੰਤਪੁਰਨੀ ਮੰਦਰ ਵਿਚ ਝੰਡਾ ਲਹਿਰਾਉਣ ਲਈ ਜਾਣ ਵਾਲੀਆਂ ਬੱਸਾਂ ਨੂੰ ਤੋਰਨ ਸਮੇਂ ਝੰਡੀ ਦੇਣ ਤੋਂ ਬਾਅਦ ਸਾਬਕਾ ਮੰਤਰੀ ਜਨਮੇਜਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਮਾਤਾ ਚਿੰਤਪੁਰਨੀ ਮੰਦਰ ’ਚ ਝੰਡਾ ਚੜ੍ਹਾਉਣ ਵਾਲੀਆਂ ਬੱਸਾਂ ਨੂੰ ਜਨਮੇਜਾ ਸਿੰਘ ਸੇਖੋਂ ਨੇ ਝੰਡੀ ਦੇ ਕੇ ਕੀਤਾ ਰਵਾਨਾ

ਮੌੜ ਮੰਡੀ, 22 ਅਗਸਤ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੀ ਪ੍ਰਸਿੱਧ ਧਾਰਮਿਕ ਸੰਸਥਾ ਮਾਂ ਜਵਾਲਾ ਚਿੰਤਪੁਰਨੀ ਸੇਵਾ ਸੰਘ ਵਲੋਂ ਮਾਂ ਚਿੰਤਪੁਰਨੀ ਦੇ ਦਰਬਾਰ ਤੇ 24 ਅਗਸਤ ਨੂੰ ਝੰਡਾ ਚੜ੍ਹਾਉਣ ਲਈ 81ਵੀਂ ਬੱਸ ਯਾਤਰਾ ਅਤੇ ਝੰਡਾ ਯਾਤਰਾ ਮਹਾ ਉਤਸਵ ਲਈ ਬੀਤੀ ਰਾਤ ਕ੍ਰਿਸ਼ਨਾ ਮੰਦਰ ਕੋਲੋਂ ਬੱਸਾਂ ਰਵਾਨਾ ਹੋਈਆਂ। ਬੱਸਾਂ ਨੂੰ ਝੰਡੀ ਦੇਣ ਦੀ ਰਸਮ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਅਦਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 23-08-2026
ਮੌੜ ਮੰਡੀ, 22 ਅਗਸਤ (ਗੁਰਜੀਤ ਸਿੰਘ ਕਮਾਲੂ)- ਮੌੜ ਮੰਡੀ ਦੀ ਪ੍ਰਸਿੱਧ ਧਾਰਮਿਕ ਸੰਸਥਾ ਮਾਂ ਜਵਾਲਾ ਚਿੰਤਪੁਰਨੀ ਸੇਵਾ ਸੰਘ ਵਲੋਂ ਮਾਂ ਚਿੰਤਪੁਰਨੀ ਦੇ ਦਰਬਾਰ ਤੇ 24 ਅਗਸਤ ਨੂੰ ਝੰਡਾ ਚੜ੍ਹਾਉਣ ਲਈ 81ਵੀਂ ਬੱਸ ਯਾਤਰਾ ਅਤੇ ਝੰਡਾ ਯਾਤਰਾ ਮਹਾ ਉਤਸਵ ਲਈ ਬੀਤੀ ਰਾਤ ਕ੍ਰਿਸ਼ਨਾ ਮੰਦਰ ਕੋਲੋਂ ਬੱਸਾਂ ਰਵਾਨਾ ਹੋਈਆਂ। ਬੱਸਾਂ ਨੂੰ ਝੰਡੀ ਦੇਣ ਦੀ ਰਸਮ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵਲੋਂ ਅਦਾ ਕੀਤੀ ਗਈ। ਬੱਸਾਂ ਨੂੰ ਝੰਡੀ ਦੇਣ ਤੋਂ ਪਹਿਲਾਂ ਸੁਰਿੰਦਰ ਬਾਂਸਲ ਦੇ ਪਰਿਵਾਰ ਵਲੋਂ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਪੂਜਾ ਅਰਚਨਾ ਕੀਤੀ ਗਈ। ਸੰਸਥਾ ਦੀ ਪ੍ਰਬੰਧਕੀ ਕਮੇਟੀ ਵਲੋਂ ਜਨਮੇਜਾ ਸਿੰਘ ਸੇਖੋਂ ਅਤੇ ਸੁਰਿੰਦਰ ਬਾਂਸਲ ਅਤੇ ਤੇਜਿੰਦਰ ਬਾਂਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਡਲ ਦੇ ਪ੍ਰਧਾਨ ਬੀਟੀ ਮੌੜ, ਕੈਸ਼ੀਅਰ ਭੋਲੂਰਾਮ, ਪ੍ਰੋਜੈਕਟ ਚੇਅਰਮੈਨ ਮੱਖਣ ਲਾਲ, ਸ਼ਰਮਾ ਗੋਪਾਲ ਦਾਸ ਪੀ.ਆਰ.ਟੀ.ਸੀ. ਵਾਲੇ, ਪ੍ਰੇਮ ਬਾਂਸਲ ਆਦਿ ਨੇ ਦੱਸਿਆ ਕਿ ਮਾਤਾ ਦੇ ਦਰਸ਼ਨ ਕਰਨ ਵਾਲੇ ਭਗਤਾਂ ਦੀਆਂ ਬੱਸਾਂ ਸਵੇਰੇ 22 ਅਗਸਤ ਨੂੰ ਮਾਂ ਜਵਾਲਾ ਦੇਵੀ ਦੇ ਦਰਬਾਰ ‘ਤੇ ਪਹੁੰਚ ਕੇ ਮਾਂ ਜਵਾਲਾ ਦੇਵੀ ਦੇ ਦਰਸ਼ਨ ਕਰਨਗੇ ਅਤੇ ਰਾਤ ਨੂੰ ਇਹ ਸ਼ਰਧਾਲੂ ਚਮੁੰਡਾ ਦੇਵੀ ਪਹੁੰਚ ਕੇ ਮਾਂ ਚਮੁੰਡਾ ਦੇਵੀ ਦੇ ਦਰਸ਼ਨ ਕਰਨਗੇ। ਉਨ੍ਹਾਂ ਦੱਸਿਆ 23 ਅਗਸਤ ਨੂੰ ਭਗਤਾਂ ਵਲੋਂ ਮਾਂ ਕਾਂਗੜਾ ਦੇਵੀ ਅਤੇ ਬਗਲਾ ਮੁਖੀ ਦੇ ਦਰਸ਼ਨ ਕਰਕੇ ਚਿੰਤਪੁਰਨੀ ਵਿਚ ਰਾਤ ਨੂੰ ਮਹਾਮਾਈ ਦਾ ਜਾਗਰਣ ਕਰਨਗੇ ਅਤੇ 24 ਅਗਸਤ ਨੂੰ ਸਵੇਰੇ ਮਾਂ ਚਿੰਤਾਪੁਰਨੀ ਦੇ ਮੰਦਰ ’ਤੇ ਝੰਡਾ ਚੜ੍ਹਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸੁਰੇਸ਼ ਕੁਮਾਰ ਜੱਗਾ ਵਲੋਂ ਸੰਸਥਾ ਨੂੰ 500 ਬੂਟਿਆਂ ਦਾ ਸਹਿਯੋਗ ਅਗਲੀ ਖ਼ਬਰ ਬ੍ਰਹਮਾ ਕੁਮਾਰੀ ਸੈਂਟਰ ਰਾਮਾਂ ਵਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਕੌਂਸਲਰ ਪ੍ਰਿੰਸੀਪਲ ਸ਼ਿਵਾਨੀ ਗੋਇਲ ਨੇ ਕੀਤਾ ਕੈਂਪ ਦਾ...
Ad Position 24