ਲੜਕਿਆਂ ਦੇ ਅੰਡਰ-17 ਸਾਲ ਵਰਗ ਦੇ ਬੈਡਮਿੰਟਨ ਮੁਕਾਬਲਿਆਂ ’ਚ ਬਠਿੰਡਾ-1 ਜ਼ੋਨ ਅੱਵਲ
ਬਠਿੰਡਾ, 26 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਸਕੂਲ ਖੇਡਾਂ ਵਿਚ ਲੜਕਿਆਂ ਦੇ ਬੈਡਮਿੰਟਨ ਅੰਡਰ-17 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿਚ ਬਠਿੰਡਾ-1 ਜ਼ੋਨ ਅੱਵਲ ਰਿਹਾ ਹੈ, ਜਦਕਿ ਬਠਿੰਡਾ-2 ਜ਼ੋਨ ਦੂਜੇ ਅਤੇ ਤਲਵੰਡੀ ਸਾਬੋ ਜ਼ੋਨ ਤੀਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਅੰਡਰ-19 ਵਿਚ ਮੰਡੀ ਫੂਲ ਜ਼ੋਨ ਨੇ ਪਹਿਲਾ, ਬਠਿੰਡਾ-1 ਜ਼ੋਨ ਨੇ ਦੂਜਾ ਅਤੇ ਭਗਤਾ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਬਠਿੰਡਾ, 26 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਸਕੂਲ ਖੇਡਾਂ ਵਿਚ ਲੜਕਿਆਂ ਦੇ ਬੈਡਮਿੰਟਨ ਅੰਡਰ-17 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿਚ ਬਠਿੰਡਾ-1 ਜ਼ੋਨ ਅੱਵਲ ਰਿਹਾ ਹੈ, ਜਦਕਿ ਬਠਿੰਡਾ-2 ਜ਼ੋਨ ਦੂਜੇ ਅਤੇ ਤਲਵੰਡੀ ਸਾਬੋ ਜ਼ੋਨ ਤੀਜੇ ਸਥਾਨ ‘ਤੇ ਰਿਹਾ। ਇਸੇ ਤਰ੍ਹਾਂ ਅੰਡਰ-19 ਵਿਚ ਮੰਡੀ ਫੂਲ ਜ਼ੋਨ ਨੇ ਪਹਿਲਾ, ਬਠਿੰਡਾ-1 ਜ਼ੋਨ ਨੇ ਦੂਜਾ ਅਤੇ ਭਗਤਾ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ ਖੇਡਾਂ ਦੇ ਚੌਥੇ ਪੜਾਅ ਦੇ ਤੀਜੇ ਦਿਨ ਸਕੇਟਿੰਗ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਜਾਇਜ਼ਾ ਲੈਂਦਿਆਂ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸਕੇਟਿੰਗ ਵਿਚ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।ਵਾਲੀਬਾਲ ਅੰਡਰ-19 ਲੜਕਿਆਂ ਵਿਚ ਗੋਨਿਆਣਾ ਜ਼ੋਨ ਨੇ ਸੰਗਤ ਜ਼ੋਨ ਨੂੰ 25-10, 25-14 ਨਾਲ, ਮੰਡੀ ਕਲਾਂ ਜ਼ੋਨ ਨੇ ਮੰਡੀ ਫੂਲ ਜ਼ੋਨ ਨੂੰ 25-11, 25-13 ਨਾਲ ਅਤੇ ਬਠਿੰਡਾ-2 ਜ਼ੋਨ ਨੇ ਤਲਵੰਡੀ ਸਾਬੋ ਜ਼ੋਨ ਨੂੰ 25-12, 25-15 ਨਾਲ ਸਿੱਧੇ ਸੈੱਟਾਂ ਵਿਚ ਹਰਾਇਆ। ਇਸ ਮੌਕੇ ਹੈੱਡ ਮਿਸਟ੍ਰੈਸ ਡਾ. ਗੁਰਪ੍ਰੀਤ ਕੌਰ, ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ, ਰਮਨਦੀਪ ਸਿੰਘ ਡੀਪੀਈ ਆਦਰਸ਼ ਸਕੂਲ, ਜਗਮੋਹਨ ਸਿੰਘ ਡੀਪੀਈ, ਰੇਸ਼ਮ ਸਿੰਘ ਡੀਪੀਈ ਅਤੇ ਨਿਰਮਲ ਸਿੰਘ ਡੀਪੀਈ ਪੂਹਲੀ ਸਮੇਤ ਹੋਰ ਅਧਿਕਾਰੀ ਤੇ ਖੇਡ ਅਧਿਆਪਕ ਹਾਜ਼ਰ ਸਨ।