26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਵਿਦੇਸ਼ ਰਹਿੰਦੇ ਨੌਜਵਾਨ ਦੀ ਮੌਤ, ਅੰਤਿਮ ਰਸਮਾਂ ਲਈ ਦੋ ਹਫ਼ਤਿਆਂ ਬਾਅਦ ਪਿੰਡ ਪੁੱਜੀ ਲਾਸ਼

ਸੰਗਤ ਮੰਡੀ, 26 ਅਗਸਤ (ਸੁਖਤੇਜ ਧਾਲੀਵਾਲ)- ਪਿੰਡ ਕੋਟਗੁਰੂ ਦੇ ਲਗਾਤਾਰ ਤਿੰਨ ਵਾਰ ਸਰਪੰਚ ਰਹੇ ਸਵ. ਜਲੰਧਰ ਸਿੰਘ ਦੇ ਵੱਡੇ ਭਰਾ ਸਵ.

Ad Position 21
No active advertisement
ਅਜੀਤ ਡੈਸਕ 27-08-2026
ਸੰਗਤ ਮੰਡੀ, 26 ਅਗਸਤ (ਸੁਖਤੇਜ ਧਾਲੀਵਾਲ)- ਪਿੰਡ ਕੋਟਗੁਰੂ ਦੇ ਲਗਾਤਾਰ ਤਿੰਨ ਵਾਰ ਸਰਪੰਚ ਰਹੇ ਸਵ.ਜਲੰਧਰ ਸਿੰਘ ਦੇ ਵੱਡੇ ਭਰਾ ਸਵ.ਗੁਰਜੰਟ ਸਿੰਘ ਦੇ ਪੋਤੇ ਨੌਜਵਾਨ ਕਮਲਦੀਪ ਸਿੰਘ ਦੀ 13 ਅਗਸਤ ਨੂੰ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੱਜ 15 ਦਿਨ ਬੀਤਣ ਤੋਂ ਬਾਅਦ ਜਦੋਂ ਕਮਲਦੀਪ ਸਿੰਘ ਦੀ ਲਾਸ਼ ਕੈਨੇਡਾ ਤੋਂ ਇੱਕ ਬੰਦ ਬਕਸੇ ਵਿਚ ਪਿੰਡ ਪੁੱਜੀ ਤਾਂ ਮਾਪਿਆਂ ਦਾ ਰੌਣਾ ਝੱਲ ਨਹੀਂ ਸੀ ਹੁੰਦਾ ਜਿਨ੍ਹਾਂ ਨੂੰ ਦੇਖ ਕੇ ਉਥੇ ਮੌਜੂਦ ਹਰ ਇਕ ਦੀ ਅੱਖ ‘ਚੋਂ ਆਪ ਮੁਹਾਰੇ ਅੱਥਰੂ ਵਹਿ ਰਹੇ ਸਨ। ਆਪਣੇ ਭਾਵੁਕ ਪਲ ਸਾਂਝੇ ਕਰਦਿਆਂ ਕਮਲਦੀਪ ਦੇ ਪਿਤਾ ਕੁਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਉਸ ਦੇ ਪੁੱਤਰ ਕਮਲਦੀਪ ਸਿੰਘ ਦਾ 26 ਵਾਂ ਜਨਮ ਦਿਨ ਸੀ ਤੇ ਘਰ ਲਾਸ਼ ਪੁੱਜ ਗਈ ਜੋ ਇਹ ਦੁੱਖ ਕਦੇ ਭੁਲਾਇਆ ਨਹੀਂ ਜਾਣਾ। ਉਨ੍ਹਾਂ ਦੱਸਿਆ ਕਿ ਕਮਲਦੀਪ ਸਿੰਘ ਬਚਪਨ ਤੋਂ ਹੀ ਵਾਲੀਬਾਲ ਖੇਡਣ ਦਾ ਸ਼ੌਕ ਰੱਖਦਾ ਸੀ ਅਤੇ ਮੌਤ ਤੋਂ ਇਕ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਖੇਡ ਕੇ ਰਾਤ ਸਮੇਂ ਆਪਣੇ ਘਰ ਵਿਚ ਸੁੱਤਾ ਹੋਇਆ ਸੀ ਜਿਸ ਦੀ ਅਚਾਨਕ ਮੌਤ ਹੋ ਗਈ । ਜਿਸ ਦੀਆਂ ਅੰਤਿਮ ਰਸਮਾਂ ਲਈ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ ਹੈ। ਕਮਲਦੀਪ ਦੀਆਂ ਛੋਟੀਆਂ ਭੈਣਾਂ ਵਲੋਂ ਆਪਣੇ ਭਰਾ ਦੇ ਗੁੱਟ ਤੇ ਆਖ਼ਰੀ ਰੱਖੜੀ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ ਤਾਂ ਇਹ ਦੇਖ ਕੇ ਸਭ ਦੀਆਂ ਭੁੱਬਾਂ ਨਿਕਲ ਗਈਆਂ। ਅੱਜ ਵੱਡੀ ਗਿਣਤੀ ਵਿਚ ਇਲਾਕੇ ਦੇ ਪਿੰਡਾਂ ‘ਚੋਂ ਇਕੱਤ ਰ ਹੋਏ ਲੋਕਾਂ ਨੇ ਮ੍ਰਿਤਕ ਦੇਹ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਤੇ ਪਿੰਡ ਕੋਟਗੁਰੂ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ, ਸੀਨੀਅਰ ਕਾਂਗਰਸੀ ਆਗੂ ਡਾ ਜੀਵਨਜੋਤ ਕੌਰ ਭੱਟੀ, ਸਾਬਕਾ ਵਿਧਾਇਕਾਂ ਰੁਪਿੰਦਰ ਕੌਰ ਰੂਬੀ, ਕਿਸਾਨ ਆਗੂ ਰਾਮ ਸਿੰਘ ਕੋਟਗੁਰੂ, ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ, ਜਥੇਦਾਰ ਨੱਥਾ ਸਿੰਘ ਗਿੱਲ ਪੱਤੀ, ਜ਼ੈਲਦਾਰ ਬਲਜੀਤ ਸਿੰਘ ਭਗਵਾਨਗੜ੍ਹ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਧੁਨੀਕੇ, ਜਸਵੰਤ ਸਿੰਘ ਦੁਨੇਵਾਲਾ, ਸਮਾਜ ਸੇਵੀ ਵੈਦ ਜਗਦੇਵ ਸਿੰਘ, ਪ੍ਰੈੱਸ ਕਲੱਬ ਸੰਗਤ ਦੇ ਪ੍ਰਧਾਨ ਧਰਮਪਾਲ ਸਿੰਘ ਗੁਰਥੜੀ, ਪੱਤਰਕਾਰ ਅੰਮ੍ਰਿਤਪਾਲ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਕਾਂਗਰਸ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ,ਆਪ ਆਗੂ ਬਹਾਦਰ ਸਿੰਘ ਸਿੱਧੂ, ਕਾਂਗਰਸੀ ਆਗੂ ਜਗਤਾਰ ਸਿੰਘ ਪਥਰਾਲਾ, ਐਡਵੋਕੇਟ ਰਕੇਸ਼ ਸ਼ਰਮਾ,ਜਗਸੀਰ ਸਿੰਘ ਪਥਰਾਲਾ ਆਦਿ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਐਨ.ਆਰ.ਆਈ. ਮਿਲਣੀ ਦੌਰਾਨ ਸੱਤ ਜ਼ਿਲ੍ਹਿਆਂ ਦੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਬਾਕਸਿੰਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24