04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰਿਤੂ ਸਵੇਰਾ ਵਲੋਂ ਜ਼ਰੂਰਤਮੰਦ ਔਰਤਾਂ ਲਈ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ

ਸੰਗਤ ਮੰਡੀ, 3 ਸਤੰਬਰ (ਅੰਮ੍ਰਿਤ ਸ਼ਰਮਾ)-ਪਿੰਡ ਮਹਿਤਾ ਵਿਖੇ ਜ਼ਰੂਰਤਮੰਦ ਔਰਤਾਂ ਅਤੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਮੁਫ਼ਤ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ । ਇਸ ਸਿਲਾਈ ਸੈਂਟਰ ਦਾ ਉਦਘਾਟਨ ਮਰਹੂਮ ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਸੰਗਤ ਮੰਡੀ, 3 ਸਤੰਬਰ (ਅੰਮ੍ਰਿਤ ਸ਼ਰਮਾ)-ਪਿੰਡ ਮਹਿਤਾ ਵਿਖੇ ਜ਼ਰੂਰਤਮੰਦ ਔਰਤਾਂ ਅਤੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਮੁਫ਼ਤ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ । ਇਸ ਸਿਲਾਈ ਸੈਂਟਰ ਦਾ ਉਦਘਾਟਨ ਮਰਹੂਮ ਐਮ.ਐਲ.ਏ. ਮੱਖਣ ਸਿੰਘ ਦੀ ਨੂੰਹ ਰਿਤੂ ਸਵੇਰਾ ਵਲੋਂ ਕੀਤਾ ਗਿਆ । ਪਿੰਡ ਵਿਚ ਸ਼ੁਰੂ ਕੀਤਾ ਗਿਆ ਇਹ ਦੂਜਾ ਮੁਫ਼ਤ ਸਿਲਾਈ ਸੈਂਟਰ ਹੈ । ਪਿੰਡ ਵਾਸੀ ਸਮਾਜਸੇਵੀ ਪਿੰਟੂ ਸ਼ਰਮਾ ਨੇ ਦੱਸਿਆ ਗਿਆ ਕਿ ਸਿਲਾਈ ਸੈਂਟਰ ਵਿਖੇ ਇੱਕ ਮਹੀਨੇ ਦਾ ਸਿਲਾਈ-ਕਢਾਈ ਕੋਰਸ ਕਰਵਾਇਆ ਜਾਵੇਗਾ, ਜਿਸ ਲਈ ਜ਼ਰੂਰਤਮੰਦ ਔਰਤਾਂ ਅਤੇ ਲੜਕੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਸ ਉਪਰਾਲੇ ਦਾ ਮੁੱਖ ਉਦੇਸ਼ ਪੇਂਡੂ ਖੇਤਰ ਦੀਆਂ ਧੀਆਂ-ਭੈਣਾਂ ਨੂੰ ਹੁਨਰਮੰਦ ਬਣਾਉਣਾ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਯੋਗ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕਰੀਬ 30 ਬੱਚੀਆਂ, ਔਰਤਾਂ ਅਤੇ ਭੈਣਾਂ ਦੇ ਰਜਿਸਟਰੇਸ਼ਨ ਫਾਰਮ ਭਰੇ ਗਏ। ਰਜਿਸਟਰੇਸ਼ਨ ਤੋਂ ਬਾਅਦ ਇਹ ਸਿਖਿਆਰਥਣਾਂ ਜਲਦ ਹੀ ਸਿਖਲਾਈ ਸ਼ੁਰੂ ਕਰਨਗੀਆਂ । ਸਮਾਗਮ ਦੌਰਾਨ ਪਿੰਟੂ ਸ਼ਰਮਾ ਮਹਿਤਾ, ਰਜਿੰਦਰ ਕੌਰ, ਡਾ. ਕਿਰਨਾ, ਮੈਡਮ ਪ੍ਰਦੀਪ ਕੌਰ ਪਿੰਡ ਧੁਨੀਕੇ ਸਮੇਤ ਸੋਸਾਇਟੀ ਦੇ ਮੈਂਬਰ ਅਤੇ ਸਿਲਾਈ ਸਿੱਖਣ ਵਾਲੀਆਂ ਲੜਕੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਇਕ ਏ. ਸੀ. ਅਤੇ ਤਿੰਨ ਪੱਖੇ ਦਾਨ ਅਗਲੀ ਖ਼ਬਰ ਲਹਿਰਾ ਬੇਗਾ ਵਿਖੇ 9 ਅਤੇ ਬਠਿੰਡਾ ਵਿਖੇ 10 ਨੂੰ ਹੋਵੇਗਾ ਵਿਸ਼ਾਲ ਡਰੋਨ ਸ਼ੋਅ- ਉਪ ਮੰਡਲ ਮੈਜਿਸਟਰੇਟ ਬਠਿੰਡਾ
Ad Position 24