ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਰੱਫੜ ਵਧਿਆ ਟਿਕਟ ਦੇ ਦਾਅਵੇਦਾਰ ਤੇ ਸਾਥੀਆਂ ਨੇ ਪਾਰਟੀ ਪ੍ਰੋਗਰਾਮਾਂ ਤੋਂ ਬਣਾਈ ਦੂਰੀ
ਤਲਵੰਡੀ ਸਾਬੋ, 14 ਸਤੰਬਰ (ਰਣਜੀਤ ਸਿੰਘ ਰਾਜੂ)- ਪਾਰਟੀ ਦੀ ਮਜ਼ਬੂਤੀ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਲਾਕਮਾਨ ਵਲੋਂ ਮਰਹੂਮ ਆਗੂ ਸੰਦੀਪ ਸਿੰਘ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਮਾਲਵੇ ਦੇ ਮਹੱਤਵਪੂਰਨ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਕਮਾਨ ਸੌਂਪੇ ਜਾਣ ਤੋਂ ਬਾਅਦ ਸਿਆਸੀ ਸਫ਼ਾਂ ‘ਚ ਭਾਵੇਂ ਉੱਥਲ-ਪੁਥਲ ਹੋਈ ਹੋਵੇ ਪਰ ਹਲਕਾ ਇਕਾਈ ਅੰਦਰ ਰੱਫੜ ਵਧਦਾ ਦਿਖਾਈ ਦੇ ਰਿਹੈ ਤੇ ਹਲਕੇ ਤੋਂ ਪਾਰਟੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਤੇ ਸਾਥੀਆਂ ਵਲੋਂ ਪਾਰਟੀ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਜਾਪਦੀ ਹੈ । ਇੱਥੇ ਦੱਸਣਾ ਬਣਦਾ ਹੈ ਕਿ ਲੰਘੀ 8 ਸਤੰਬਰ ਨੂੰ ਅਕਾਲੀ ਦਲ ( ਵਾਰਿਸ ਪੰਜਾਬ ਦੇ) ਵਲੋਂ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਅਚਾਨਕ ਹਲਕਾ ਤਲਵੰਡੀ ਸਾਬੋ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਜਦੋਂਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਹਲਕਾ ਮੌੜ ਤੋਂ ਆਪਣੀਆਂ ਸਿਆਸੀ ਗਤੀਵਿਧੀਆਂ ਚਲਾ ਰਹੇ ਸਨ।
ਤਲਵੰਡੀ ਸਾਬੋ, 14 ਸਤੰਬਰ (ਰਣਜੀਤ ਸਿੰਘ ਰਾਜੂ)- ਪਾਰਟੀ ਦੀ ਮਜ਼ਬੂਤੀ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਲਾਕਮਾਨ ਵਲੋਂ ਮਰਹੂਮ ਆਗੂ ਸੰਦੀਪ ਸਿੰਘ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਮਾਲਵੇ ਦੇ ਮਹੱਤਵਪੂਰਨ ਮੰਨੇ ਜਾਂਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਕਮਾਨ ਸੌਂਪੇ ਜਾਣ ਤੋਂ ਬਾਅਦ ਸਿਆਸੀ ਸਫ਼ਾਂ ‘ਚ ਭਾਵੇਂ ਉੱਥਲ-ਪੁਥਲ ਹੋਈ ਹੋਵੇ ਪਰ ਹਲਕਾ ਇਕਾਈ ਅੰਦਰ ਰੱਫੜ ਵਧਦਾ ਦਿਖਾਈ ਦੇ ਰਿਹੈ ਤੇ ਹਲਕੇ ਤੋਂ ਪਾਰਟੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਤੇ ਸਾਥੀਆਂ ਵਲੋਂ ਪਾਰਟੀ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਜਾਪਦੀ ਹੈ । ਇੱਥੇ ਦੱਸਣਾ ਬਣਦਾ ਹੈ ਕਿ ਲੰਘੀ 8 ਸਤੰਬਰ ਨੂੰ ਅਕਾਲੀ ਦਲ ( ਵਾਰਿਸ ਪੰਜਾਬ ਦੇ) ਵਲੋਂ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਅਚਾਨਕ ਹਲਕਾ ਤਲਵੰਡੀ ਸਾਬੋ ਦਾ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਜਦੋਂਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਹਲਕਾ ਮੌੜ ਤੋਂ ਆਪਣੀਆਂ ਸਿਆਸੀ ਗਤੀਵਿਧੀਆਂ ਚਲਾ ਰਹੇ ਸਨ। ਉਨ੍ਹਾਂ ਦੀ ਨਿਯੁਕਤੀ ਵੇਲੇ ਪਾਰਟੀ ਆਲਾਕਮਾਨ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਦੇ ਰੱਖੇ ਪ੍ਰੋਗਰਾਮ ਸਮੇਂ ਹੀ ਪਾਰਟੀ ਦੀ ਹਲਕਾ ਇਕਾਈ ਦੀ ਗੈਰਮੌਜੂਦਗੀ ਚਰਚਾ ਦਾ ਵਿਸ਼ਾ ਬਣ ਗਈ ਸੀ ਭਾਂਵੇਕਿ ਉਸ ਸਮੇਂ ਆਗੂਆਂ ਨੇ ਪਾਰਟੀ ਅੰਦਰ ਪੂਰਨ ਇਕਜੁਟਤਾ ਦਾ ਦਾਅਵਾ ਕਰਦਿਆਂ ਚਰਚਾ ‘ਤੇ ਵਿਰਾਮ ਲਗਾ ਦਿੱਤਾ ਸੀ । ਪਰ ਅੱਜ ਜਦੋਂ ਮਨਦੀਪ ਸਿੰਘ ਸਿੱਧੂ ਪਾਰਟੀ ਦੇ ਕੁਝ ਨਵ ਨਿਯੁਕਤ ਅਹੁਦੇਦਾਰਾਂ ਨਾਲ ਫਿਰ ਤਖਤ ਸਾਹਿਬ ਨਤਮਸਤਕ ਹੋਣ ਪੁੱਜੇ ਤਾਂ ਹਲਕੇ ਤੋਂ ਪਾਰਟੀ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਰਹੇ ਕੁਲਦੀਪ ਸਿੰਘ ਗੋਸਲ ਸਮੇਤ ਹਲਕਾ ਇਕਾਈ ਦੇ ਬਹੁਤੇ ਆਗੂਆਂ ਦਾ ਨਾ ਪਹੁੰਚਣਾ ਫਿਰ ਚਰਚਾ ਦਾ ਵਿਸ਼ਾ ਬਣ ਗਿਆ। ਇਸ ਸੰਬੰਧੀ ਮਨਦੀਪ ਸਿੰਘ ਸਿੱਧੂ ਨਾਲ ਤਾਂ ਗੱਲ ਨਹੀਂ ਹੋ ਸਕੀ, ਪਰ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ‘ਚ ਸ਼ਾਮਿਲ ਰਹੇ ਕੁਲਦੀਪ ਸਿੰਘ ਗੋਸਲ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਭਾਵੇਂ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ, ਪਰ ਉਨ੍ਹਾਂ ਸਮੇਤ ਸਮੁੱਚੀ ਹਲਕਾ ਇਕਾਈ ਨੂੰ ਇਹ ਮਲਾਲ ਜ਼ਰੂਰ ਹੈ ਕਿ ਪਾਰਟੀ ਆਲਾਕਮਾਨ ਨੇ ਨਵਾਂ ਫ਼ੈਸਲਾ ਲੈਣ ਤੋਂ ਪਹਿਲਾਂ ਹਲਕਾ ਇਕਾਈ ਨਾਲ ਸਲਾਹ ਤੱਕ ਕਰਨੀ ਜ਼ਰੂਰੀ ਨਹੀਂ ਸਮਝੀ । ਉਨ੍ਹਾਂ ਕਿਹਾ ਕਿ ਹਲਕਾ ਇਕਾਈ ਸ਼ੁਰੂ ਤੋਂ ਹੀ ਇਹ ਮੰਗ ਕਰਦੀ ਰਹੀ ਹੈ ਕਿ ਅਗਰ ਹਲਕੇ ਤੋਂ ਬਾਹਰਲਾ ਉਮੀਦਵਾਰ ਦੇਣਾ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਇੱਥੋਂ ਉਮੀਦਵਾਰ ਐਲਾਨਿਆ ਜਾਵੇ, ਪਰ ਅਫ਼ਸੋਸ ਕਿ ਸਾਡੀ ਇਹ ਮੰਗ ਮੰਨੀ ਨਹੀਂ ਗਈ। ਪਾਰਟੀ ਪ੍ਰੋਗਰਾਮਾਂ ਤੋਂ ਦੂਰੀ ਦੇ ਸਵਾਲ ‘ਤੇ ਗੋਸਲ ਨੇ ਭਾਵੇਂ ਇਹ ਕਹਿੰਦਿਆਂ ਜਵਾਬ ਗੋਲ ਕਰ ਦਿੱਤਾ ਕਿ ਪਾਰਟੀ ਦੇ ਪ੍ਰੋਗਰਾਮਾਂ ਤੋਂ ਕੋਈ ਦੂਰੀ ਨਹੀਂ, ਜਿਸ ਦਿਨ ਆਲਾਕਮਾਨ ਹਲਕੇ ‘ਚ ਪ੍ਰੋਗਰਾਮ ਰੱਖੇਗੀ ਸਮੁੱਚੀ ਟੀਮ ਸ਼ਾਮਿਲ ਹੋਵੇਗੀ ਪਰ ਉਨ੍ਹਾਂ ਦਾ ਜਵਾਬ ਇਹ ਦੱਸਣ ਲਈ ਕਾਫ਼ੀ ਸੀ ਕਿ ਫਿਲਹਾਲ ਹਲਕੇ ਅੰਦਰ ਪਾਰਟੀ ‘ਚ ‘ਸਭ ਅੱਛਾ ਨਹੀਂ’।