ਭੋਗ ’ਤੇ ਵਿਸ਼ੇਸ਼- ਸ. ਲਖਵੀਰ ਸਿੰਘ ਸਿੱਧੂ (ਐਮ.ਡੀ. ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਕਾਲਜ)
ਲਹਿਰਾ ਮੁਹੱਬਤ- ਲਖਵੀਰ ਸਿੰਘ ਸਿੱਧੂ ਦਾ ਜਨਮ ਮਾਤਾ ਬਲਜੀਤ ਕੌਰ ਦੇ ਕੁੱਖੋਂ ਪਿਤਾ ਹਰਮੰਦਰ ਸਿੰਘ ਦੇ ਘਰ 2 ਅਪ੍ਰੈਲ 1974 ਨੂੰ ਪਿੰਡ ਲਹਿਰਾ ਮੁਹੱਬਤ ਵਿਖ਼ੇ ਹੋਇਆ। ਰਾਜਨੀਤੀ, ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ ’ਚ ਬਹੁਤ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਆਪਣਾ ਵੱਡਾ ਨਾਮ ਕਮਾਇਆ ।
ਲਹਿਰਾ ਮੁਹੱਬਤ- ਲਖਵੀਰ ਸਿੰਘ ਸਿੱਧੂ ਦਾ ਜਨਮ ਮਾਤਾ ਬਲਜੀਤ ਕੌਰ ਦੇ ਕੁੱਖੋਂ ਪਿਤਾ ਹਰਮੰਦਰ ਸਿੰਘ ਦੇ ਘਰ 2 ਅਪ੍ਰੈਲ 1974 ਨੂੰ ਪਿੰਡ ਲਹਿਰਾ ਮੁਹੱਬਤ ਵਿਖ਼ੇ ਹੋਇਆ। ਰਾਜਨੀਤੀ, ਵਿੱਦਿਆ ਅਤੇ ਸਮਾਜ ਸੇਵਾ ਦੇ ਖੇਤਰ ’ਚ ਬਹੁਤ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਆਪਣਾ ਵੱਡਾ ਨਾਮ ਕਮਾਇਆ । ਪਿੰਡ ’ਚ ਯੂਥ ਕਲੱਬ ਦਾ ਨਿਰਮਾਣ ਕਰਕੇ ਕਲੱਬ ਦੇ ਪ੍ਰਧਾਨ ਤੌਰ ’ਤੇ ਸਮਾਜ ਸੇਵਾ ਦਾ ਬੀੜਾ ਚੁੱਕਿਆ ਅਤੇ ਫ਼ਿਰ ਪੰਜਾਬ ਯੂਥ ਕਾਂਗਰਸ ਦੇ ਸੂਬਾ ਜੁਆਇੰਟ ਸਕੱਤਰ ਅਤੇ ਜ਼ਿਲ੍ਹਾ ਯੂਥ ਕਾਂਗਰਸ ਬਠਿੰਡਾ ਦੇ ਪ੍ਰਧਾਨ ਬਣ ਕੇ ਉਨ੍ਹਾਂ ਆਪਣੀ ਰਾਜਨੀਤਿਕ ਯੋਗਤਾ ਦਾ ਲੋਹਾ ਮਨਵਾਇਆ । ਉਨ੍ਹਾਂ ਨੇ ਆਪਣਾ ਗ੍ਰਹਿਸਤ ਜੀਵਨ ਪਤਨੀ ਲਖਵੀਰ ਕੌਰ ਨਾਲ ਸ਼ੁਰੂ ਕੀਤਾ। ਵਿੱਦਿਆ ਦੇ ਖੇਤਰ ਵਿਚ ਬਾਬਾ ਮੋਨੀ ਜੀ ਨਰਸਿੰਗ ਕਾਲਜ ਦਾ ਨਿਰਮਾਣ ਕਰਕੇ ਉਨ੍ਹਾਂ ਨੇ ਇਲਾਕੇ ਨੂੰ ਸਿੱਖਿਆ ਦੇ ਖੇਤਰ ਵਿਚ ਇਕ ਵੱਡੀ ਦੇਣ ਦਿੱਤੀ। ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਘੱਟ ਫੀਸਾਂ ’ਤੇ ਵਿੱਦਿਆ ਮੁਹੱਈਆ ਕਰਵਾ ਕੇ ਗਰੀਬ ਮਾਪਿਆਂ ਦੇ ਦਰਦ ਨੂੰ ਸਮਝਿਆ। ਉੱਚ ਕੋਟੀ ਦੇ ਸੰਤ ਮਹਾਤਮਾ ਦੀ ਸੰਗਤ ਮਾਨਣ ਤੋਂ ਬਾਅਦ ਉਹ ਖੁਦ ਸੰਤ ਬਿਰਤੀ ਦੇ ਬਣ ਗਏ ਸਨ । ਇਹੀ ਸਿੱਖਿਆ ਉਹ ਆਪਣੇ ਪੁੱਤਰ ਅਤੇ ਬੇਟੀ ਨੂੰ ਨਾਲ ਰੱਖ ਕੇ ਦਿੰਦੇ ਰਹੇ। 05 ਸਤੰਬਰ ਨੂੰ ਅਚਾਨਕ ਹੱਸਦੇ ਵਸਦੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਜਿਸ ਨਾਲ ਪਰਿਵਾਰ ਤੇ ਇਲਾਕੇ ਨੂੰ ਗਹਿਰਾ ਸਦਮਾ ਲੱਗਾ। ਪ੍ਰਮਾਤਮਾ ਅਜਿਹੀ ਨੇਕ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ 15 ਸਤੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਡੇਰਾ ਬਾਬਾ ਬਹਾਲੀ ਰਾਮ ਜੀ, ਲਹਿਰਾ ਮੁਹੱਬਤ (ਬਠਿੰਡਾ) ਵਿਖੇ ਪੈਣਗੇ। ਵਲੋਂ: ਚਰਨਜੀਤ ਸਿੰਘ