17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮਾਲਵਾ ਕਾਲਜ ਬਠਿੰਡਾ ਨੇ ‘ਜ਼ੋਨਲ ਕ੍ਰਿਕਟ ਇੰਟਰ ਕਾਲਜ ਟੂਰਨਾਮੈਂਟ’ ਦਾ ਖ਼ਿਤਾਬ ਜਿੱਤਿਆ ਫਾਈਨਲ ’ ਚ ਬਾਬਾ ਫਰੀਦ ਕਾਲਜ ਨੂੰ 7 ਵਿਕਟਾਂ ਨਾਲ ਹਰਾਇਆ

ਬਠਿੰਡਾ, 17 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬੀ ਯੂਨੀਵਰਸਿਟੀ ਦੇ ‘ਜ਼ੋਨਲ ਕ੍ਰਿਕਟ ਇੰਟਰ ਕਾਲਜ ਟੂਰਨਾਮੈਂਟ’ ਵਿਚ ਮਾਲਵਾ ਕਾਲਜ ਬਠਿੰਡਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ‘ਖ਼ਿਤਾਬ’ ਆਪਣੇ ਨਾਂਅ ਕਰ ਲਿਆ। ਫਾਈਨਲ ਮੈਚ ਵਿਚ ਮਾਲਵਾ ਕਾਲਜ ਬਠਿੰਡਾ ਅਤੇ ਬਾਬਾ ਫਰੀਦ ਕਾਲਜ ਦਿਓਣ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ ।

Ad Position 21
No active advertisement
ਅਜੀਤ ਡੈਸਕ 18-09-2026
ਬਠਿੰਡਾ, 17 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬੀ ਯੂਨੀਵਰਸਿਟੀ ਦੇ ‘ਜ਼ੋਨਲ ਕ੍ਰਿਕਟ ਇੰਟਰ ਕਾਲਜ ਟੂਰਨਾਮੈਂਟ’ ਵਿਚ ਮਾਲਵਾ ਕਾਲਜ ਬਠਿੰਡਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ‘ਖ਼ਿਤਾਬ’ ਆਪਣੇ ਨਾਂਅ ਕਰ ਲਿਆ। ਫਾਈਨਲ ਮੈਚ ਵਿਚ ਮਾਲਵਾ ਕਾਲਜ ਬਠਿੰਡਾ ਅਤੇ ਬਾਬਾ ਫਰੀਦ ਕਾਲਜ ਦਿਓਣ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ । ਬਾਬਾ ਫ਼ਰੀਦ ਕਾਲਜ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਹਿਜ਼ 43 ਦੌੜਾਂ ‘ਤੇ ਆਲ-ਆਊਟ ਹੋ ਗਈ। ਜਵਾਬ ਵਿਚ ਟੀਚੇ ਦਾ ਪਿੱਛਾ ਕਰਦਿਆਂ ਮਾਲਵਾ ਕਾਲਜ ਦੀ ਟੀਮ ਨੇ ਸਿਰਫ਼ 7ਵੇਂ ਓਵਰ ਵਿਚ 7 ਵਿਕਟਾਂ ਨਾਲ ਜਿੱਤ ਦਰਜ ਕਰ ਲਈ। ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਵਿਚ ਬਾਬਾ ਫਰੀਦ ਕਾਲਜ ਦਿਓਣ ਨੇ ਪਹਿਲਾ ਖੇਡਦੇ ਹੋਏ 119 ਦੌੜਾਂ ਬਣਾਈਆਂ ਪਰ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀ ਟੀਮ 113 ਦੌੜਾਂ ‘ਤੇ ਪਵੇਲੀਅਨ ਪਰਤ ਗਈ। ਇਸ 6 ਦੌੜਾਂ ਦੀ ਜਿੱਤ ਨਾਲ ਬਾਬਾ ਫਰੀਦ ਕਾਲਜ ਨੇ ਫਾਈਨਲ ਵਿਚ ਜਗ੍ਹਾ ਬਣਾਈ, ਦੂਜੇ ਸੈਮੀਫਾਈਨਲ ਵਿਚ ਮਾਲਵਾ ਕਾਲਜ ਬਠਿੰਡਾ ਨੇ ਮੇਜ਼ਬਾਨ ਡੀਏਵੀ ਕਾਲਜ ਬਠਿੰਡਾ ਨੂੰ ਹਰਾਇਆ। ਮਾਲਵਾ ਕਾਲਜ ਨੇ 15 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ‘ਤੇ 120 ਦੌੜਾਂ ਬਣਾਈਆਂ ਸਨ, ਜਦਕਿ ਡੀਏਵੀ ਕਾਲਜ ਦੀ ਟੀਮ 113 ਦੌੜਾਂ ‘ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਮਾਲਵਾ ਕਾਲਜ ਨੇ 7 ਦੌੜਾਂ ਨਾਲ ਬਾਜ਼ੀ ਮਾਰਦਿਆਂ ‘ਚੈਂਪੀਅਨ’ ਬਣਨ ਦਾ ਮਾਣ ਹਾਸਲ ਕੀਤਾ। ਇਸ ਦੌਰਾਨ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਨੇ ਜੇਤੂ ਟੀਮਾਂ ਨੂੰ ਮੁਬਾਰਕਵਾਦ ਦਿੱਤੀਆਂ ਅਤੇ ਅਗਲੇਰੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਜੇਤੂਆਂ ਨੂੰ ਸਨਮਾਨਿਤ ਕਰਨ ਉਪਰੰਤ ਡੀਏਵੀ ਦੇ ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਕੁਲਦੀਪ ਸਿੰਘ ਅਤੇ ਪ੍ਰੋ. ਨਿਰਮਲ ਸਿੰਘ ਸਮੇਤ ਸਮੁੱਚੀ ਟੀਮ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਮੈਚਾਂ ਲਈ ਸ਼ਾਨਦਾਰ ਪ੍ਰਬੰਧ ਕੀਤੇ। ਇਸ ਮੌਕੇ ਪ੍ਰੋ. ਅਜੇ ਵਾਲੀਆ, ਪ੍ਰੋ. ਡਾ. ਕੁਲਬੀਰ ਸਿੰਘ ਫ਼ਰੀਦਕੋਟ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਸੰਦੀਪ ਸਿੰਘ, ਕ੍ਰਿਕਟ ਕੋਚ ਰਾਜੀਵ ਮੋਹੰਤੀ ਵੀ ਮੌਜੂਦ ਰਹੇ। ਮੈਚਾਂ ਦੌਰਾਨ ਕ੍ਰਿਕਟ ਕੋਚ ਆਸਾ ਨੰਦ ਸੈਣੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ।
Ad Position 22
No active advertisement
ਪਿਛਲੀ ਖ਼ਬਰ ਸਾਢੇ ਤਿੰਨ ਮਹੀਨੇ ਤੋਂ ‘ਉੱਠ ਦੇ ਬੁੱਲ’ ਵਾਂਗੂ ਲਟਕੀ ਨਗਰ ਕੌਂਸਲ ਕੋਟਫੱਤਾ ਦੇ ਪ੍ਰਧਾਨ ਦੀ ਚੋਣ ਅਗਲੀ ਖ਼ਬਰ ਤੇਜ ਰਫ਼ਤਾਰ ਕਾਰ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ
Ad Position 24