18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਮਾਮਲਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚਲੇ ਰੱਫੜ ਦਾ- ਪਾਰਟੀ ਆਗੂ ਪਹੁੰਚੇ ਕੁਲਦੀਪ ਸਿੰਘ ਗੋਸਲ ਦੇ ਘਰ

ਤਲਵੰਡੀ ਸਾਬੋ, 17 ਸਤੰਬਰ (ਰਣਜੀਤ ਸਿੰਘ ਰਾਜੂ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪਿਛਲੇ ਦਿਨੀਂ ਮਰਹੂਮ ਆਗੂ ਸੰਦੀਪ ਸਿੰਘ ‘ਦੀਪ ਸਿੱਧੂ’ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਥਾਪਣ ਉਪਰੰਤ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਕੁਲਦੀਪ ਸਿੰਘ ਗੋਸਲ ਵਲੋਂ ਪਾਰਟੀ ਪ੍ਰੋਗਰਾਮਾਂ ਤੋਂ ਦੂਰੀ ਬਣਾ ਲੈਣ ਕਾਰਨ ਪੈਦਾ ਹੋਏ ਰੱਫੜ ਨੂੰ ਸਮੇਟਣ ਲਈ ਬੀਤੀ ਦੇਰ ਸ਼ਾਮ ਪਾਰਟੀ ਆਲਾਕਮਾਨ ਤੋਂ ਕੁਝ ਆਗੂ ਗੋਸਲ ਦੇ ਘਰ ਪੁੱਜੇ ਤੇ ਕਾਫੀ ਸਮਾਂ ਚੱਲੀ ਮੀਟਿੰਗ ਉਪਰੰਤ ਅਖੀਰ ਮਸਲੇ ਨੂੰ ਸੁਲਝਾਉਣ ਦਾ ਦਾਅਵਾ ਕਰ ਦਿੱਤਾ ਗਿਆ । ਦੱਸਣਾ ਬਣਦਾ ਹੈ ਕਿ ਮਨਦੀਪ ਸਿੰਘ ਸਿੱਧੂ ਨੂੰ ਹਲਕਾ ਇੰਚਾਰਜ ਐਲਾਨਣ ਉਪਰੰਤ ਕੁਲਦੀਪ ਸਿੰਘ ਗੋਸਲ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਸਾਹਮਣੇ ਆਉਣ ਕਰਕੇ ਰੱਫੜ ਦੀ ਸਥਿਤੀ ਬਣ ਗਈ ਸੀ ਪਰ ਇਸ ਤੋਂ ਪਹਿਲਾਂ ਕਿ ਮਾਮਲਾ ਹੋਰ ਵਧਦਾ ਆਲਾਕਮਾਨ ਵਲੋਂ ਇਸ ਨੂੰ ਨਬੇੜਨ ਲਈ ਲਗਾਈ ਡਿਊਟੀ ਤਹਿਤ ਪਾਰਟੀ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਬਾਬੂ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬੱਲ੍ਹੋ ਜ਼ੋਨ ਇੰਚਾਰਜ, 14 ਮੈਂਬਰੀ ਕਮੇਟੀ ‘ਚੋਂ ਭਾਈ ਅਵਤਾਰ ਸਿੰਘ ਤੇ ਡਾ.

Ad Position 21
No active advertisement
ਅਜੀਤ ਡੈਸਕ 18-09-2026
ਤਲਵੰਡੀ ਸਾਬੋ, 17 ਸਤੰਬਰ (ਰਣਜੀਤ ਸਿੰਘ ਰਾਜੂ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਪਿਛਲੇ ਦਿਨੀਂ ਮਰਹੂਮ ਆਗੂ ਸੰਦੀਪ ਸਿੰਘ ‘ਦੀਪ ਸਿੱਧੂ’ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਥਾਪਣ ਉਪਰੰਤ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਕੁਲਦੀਪ ਸਿੰਘ ਗੋਸਲ ਵਲੋਂ ਪਾਰਟੀ ਪ੍ਰੋਗਰਾਮਾਂ ਤੋਂ ਦੂਰੀ ਬਣਾ ਲੈਣ ਕਾਰਨ ਪੈਦਾ ਹੋਏ ਰੱਫੜ ਨੂੰ ਸਮੇਟਣ ਲਈ ਬੀਤੀ ਦੇਰ ਸ਼ਾਮ ਪਾਰਟੀ ਆਲਾਕਮਾਨ ਤੋਂ ਕੁਝ ਆਗੂ ਗੋਸਲ ਦੇ ਘਰ ਪੁੱਜੇ ਤੇ ਕਾਫੀ ਸਮਾਂ ਚੱਲੀ ਮੀਟਿੰਗ ਉਪਰੰਤ ਅਖੀਰ ਮਸਲੇ ਨੂੰ ਸੁਲਝਾਉਣ ਦਾ ਦਾਅਵਾ ਕਰ ਦਿੱਤਾ ਗਿਆ । ਦੱਸਣਾ ਬਣਦਾ ਹੈ ਕਿ ਮਨਦੀਪ ਸਿੰਘ ਸਿੱਧੂ ਨੂੰ ਹਲਕਾ ਇੰਚਾਰਜ ਐਲਾਨਣ ਉਪਰੰਤ ਕੁਲਦੀਪ ਸਿੰਘ ਗੋਸਲ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਸਾਹਮਣੇ ਆਉਣ ਕਰਕੇ ਰੱਫੜ ਦੀ ਸਥਿਤੀ ਬਣ ਗਈ ਸੀ ਪਰ ਇਸ ਤੋਂ ਪਹਿਲਾਂ ਕਿ ਮਾਮਲਾ ਹੋਰ ਵਧਦਾ ਆਲਾਕਮਾਨ ਵਲੋਂ ਇਸ ਨੂੰ ਨਬੇੜਨ ਲਈ ਲਗਾਈ ਡਿਊਟੀ ਤਹਿਤ ਪਾਰਟੀ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਬਾਬੂ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬੱਲ੍ਹੋ ਜ਼ੋਨ ਇੰਚਾਰਜ, 14 ਮੈਂਬਰੀ ਕਮੇਟੀ ‘ਚੋਂ ਭਾਈ ਅਵਤਾਰ ਸਿੰਘ ਤੇ ਡਾ.ਪ੍ਰਗਟ ਸਿੰਘ ਨੇ ਬੀਤੀ ਦੇਰ ਸ਼ਾਮ ਕੁਲਦੀਪ ਸਿੰਘ ਗੋਸਲ ਦੇ ਘਰ ਪੁੱਜ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ। ਗੋਸਲ ਨੇ ਜਿੱਥੇ ਹਲਕੇ ਦੇ ਕੁਝ ਅਹੁਦੇਦਾਰ ਤੇ ਵਰਕਰ ਬੁਲਾਏ ਹੋਏ ਸਨ, ਉੱਥੇ ਮਨਦੀਪ ਸਿੰਘ ਸਿੱਧੂ ਵੀ ਉੱਥੇ ਪਹੁੰਚ ਗਏ । ਸੂਤਰਾਂ ਦੀ ਮੰਨੀਏ ਤਾਂ ਗੋਸਲ ਵਲੋਂ ਆਗੂਆਂ ਕੋਲ ਕੱਢੀ ਭੜਾਸ ਕਾਰਨ ਭਾਵੇਂ ਸਥਿਤੀ ਵਿਗੜਦੀ ਦਿਖਾਈ ਦਿੱਤੀ, ਪਰ ਆਖਿਰਕਾਰ ਗੋਸਲ ਨੇ ਪਾਰਟੀ ਫ਼ੈਸਲੇ ਨੂੰ ਮੰਨ ਲਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਦੀਪ ਸਿੰਘ ਗੋਸਲ ਨੇ ਦਾਅਵਾ ਕੀਤਾ ਕਿ ਉਹ ਮਨਦੀਪ ਸਿੰਘ ਸਿੱਧੂ ਨਾਲ ਜ਼ੋਰ-ਸ਼ੋਰ ਨਾਲ ਚੱਲਣਗੇ ਤੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਮਨਦੀਪ ਸਿੰਘ ਸਿੱਧੂ ਨੇ ਵੀ ਕਿਹਾ ਕਿ ਪਾਰਟੀ ਫ਼ੈਸਲੇ ਨੂੰ ਲੈ ਕੇ ਸਮੁੱਚੀ ਹਲਕਾ ਇਕਾਈ ਇਕਜੁੱਟ ਹੈ
Ad Position 22
No active advertisement
ਪਿਛਲੀ ਖ਼ਬਰ 44.73 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ’ਚੋਂ ਪੰਜਾਬੀ ਵਿਰਸੇ ਦਾ ਵਿਸ਼ਾ ਹਟਾਉਣਾ ਮਾਂ ਬੋਲੀ ਨਾਲ ਧੱਕਾ- ਡਿੱਖ
Ad Position 24