18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹਾਕੀ ਖਿਡਾਰਨ ਦਾ ਜੱਦੀ ਪਿੰਡ ਭਾਈਰੂਪਾ ’ਚ ਸ਼ਾਨਦਾਰ ਸਵਾਗਤ

ਭਾਈਰੂਪਾ, 17 ਸਤੰਬਰ (ਵਰਿੰਦਰ ਲੱਕੀ)-ਅਨੇਕਾਂ ਦੁਸ਼ਵਾਰੀਆਂ ਨੂੰ ਝੱਲ ਇਕ ਸਫ਼ਲ ਹਾਕੀ ਖਿਡਾਰਨ ਬਣੀ ਭਾਰਤੀ ਮਹਿਲਾ ਜੂਨੀਅਰ ਏਸ਼ੀਆ ਕੱਪ ਦੀ ਜੇਤੂ ਟੀਮ ਦੀ ਪ੍ਰਮੁੱਖ ਖਿਡਾਰਨ ਤੇ ਇਸ ਕੱਪ ’ਚ ਪੰਜਾਬ ਵਲੋਂ ਖੇਡਣ ਵਾਲੀ ਖਿਡਾਰਨ ਸੁਖਵੀਰ ਕੌਰ ਭਾਈਰੂਪਾ ਦਾ ਇਤਿਹਾਸਕ ਨਗਰ ਭਾਈਰੂਪਾ ਵਿਖੇ ਪਹੁੰਚਣ ’ਤੇ ਨਗਰ ਦੀਆਂ ਸੰਸਥਾਵਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ, ਉਪਰੰਤ ਖਿਡਾਰਨ ਨੂੰ ਖੁੱਲ੍ਹੀ ਜਿਪਸੀ ’ਚ ਪੂਰੇ ਨਗਰ ਦਾ ਚੱਕਰ ਲਗਵਾਇਆ ਗਿਆ, ਜਿੱਥੇ ਕਿ ਨਗਰ ਨਿਵਾਸੀਆਂ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਅਖੀਰ ’ਚ ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ’ਚ ਕਰਵਾਏ ਗਏ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ’ਚ ਬਾਬਾ ਭਾਈ ਰੂਪ ਚੰਦ ਸਪੋਰਟਸ ਕਲੱਬ ਭਾਈਰੂਪਾ, ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਹਰਦੀਪ ਸਿੰਘ ਦੀਪ ਜੰਡੂ, ਸੀਨੀਅਰ ਮੀਤ ਪ੍ਰਧਾਨ ਮਾਸਟਰ ਜਸਵੀਰ ਸਿੰਘ ਤੇ ਸਮੂਹ ਕੌਂਸਲਰਾਂ, ਐਕਸ ਸਰਵਿਸ ਮੈਨ ਵੈੱਲਫ਼ੇਅਰ ਯੂਨੀਅਨ ਤੇ ਹੋਰਨਾਂ ਵਲੋਂ ਖਿਡਾਰਨ ਨੂੰ ਯਾਦਗਾਰੀ ਚਿੰਨ੍ਹ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।

Ad Position 21
No active advertisement
ਹਾਕੀ ਖਿਡਾਰਨ ਸੁਖਵੀਰ ਕੌਰ ਦਾ ਭਾਈਰੂਪਾ ਵਿਖੇ ਪਹੁੰਚਣ ’ਤੇ ਸਵਾਗਤ ਕਰਦੇ ਹੋਏ ਪਤਵੰਤੇ। ਤਸਵੀਰ : ਵਰਿੰਦਰ ਲੱਕੀ 18-09-2026
ਭਾਈਰੂਪਾ, 17 ਸਤੰਬਰ (ਵਰਿੰਦਰ ਲੱਕੀ)-ਅਨੇਕਾਂ ਦੁਸ਼ਵਾਰੀਆਂ ਨੂੰ ਝੱਲ ਇਕ ਸਫ਼ਲ ਹਾਕੀ ਖਿਡਾਰਨ ਬਣੀ ਭਾਰਤੀ ਮਹਿਲਾ ਜੂਨੀਅਰ ਏਸ਼ੀਆ ਕੱਪ ਦੀ ਜੇਤੂ ਟੀਮ ਦੀ ਪ੍ਰਮੁੱਖ ਖਿਡਾਰਨ ਤੇ ਇਸ ਕੱਪ ’ਚ ਪੰਜਾਬ ਵਲੋਂ ਖੇਡਣ ਵਾਲੀ ਖਿਡਾਰਨ ਸੁਖਵੀਰ ਕੌਰ ਭਾਈਰੂਪਾ ਦਾ ਇਤਿਹਾਸਕ ਨਗਰ ਭਾਈਰੂਪਾ ਵਿਖੇ ਪਹੁੰਚਣ ’ਤੇ ਨਗਰ ਦੀਆਂ ਸੰਸਥਾਵਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ, ਉਪਰੰਤ ਖਿਡਾਰਨ ਨੂੰ ਖੁੱਲ੍ਹੀ ਜਿਪਸੀ ’ਚ ਪੂਰੇ ਨਗਰ ਦਾ ਚੱਕਰ ਲਗਵਾਇਆ ਗਿਆ, ਜਿੱਥੇ ਕਿ ਨਗਰ ਨਿਵਾਸੀਆਂ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਅਖੀਰ ’ਚ ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ’ਚ ਕਰਵਾਏ ਗਏ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ’ਚ ਬਾਬਾ ਭਾਈ ਰੂਪ ਚੰਦ ਸਪੋਰਟਸ ਕਲੱਬ ਭਾਈਰੂਪਾ, ਨਗਰ ਪੰਚਾਇਤ ਭਾਈਰੂਪਾ ਦੇ ਪ੍ਰਧਾਨ ਹਰਦੀਪ ਸਿੰਘ ਦੀਪ ਜੰਡੂ, ਸੀਨੀਅਰ ਮੀਤ ਪ੍ਰਧਾਨ ਮਾਸਟਰ ਜਸਵੀਰ ਸਿੰਘ ਤੇ ਸਮੂਹ ਕੌਂਸਲਰਾਂ, ਐਕਸ ਸਰਵਿਸ ਮੈਨ ਵੈੱਲਫ਼ੇਅਰ ਯੂਨੀਅਨ ਤੇ ਹੋਰਨਾਂ ਵਲੋਂ ਖਿਡਾਰਨ ਨੂੰ ਯਾਦਗਾਰੀ ਚਿੰਨ੍ਹ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਖਿਡਾਰਨ ਸੁਖਵੀਰ ਕੌਰ ਨੇ ਦੱਸਿਆ ਕਿ ਭਾਵੇਂ ਆਪਣੀ ਮੰਜ਼ਿਲ ਹਾਸਲ ਕਰਨ ਦੇ ਲਈ ਉਸ ਨੂੰ ਅਨੇਕਾਂ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪਿਆ, ਬਾਵਜੂਦ ਉਹ ਆਪਣੇ ਟੀਚੇ ਤੋਂ ਨਹੀਂ ਭਟਕੀ ਤੇ ਆਪਣੀ ਮੰਜ਼ਿਲ ਨੂੰ ਪ੍ਰਾਪਤ ਕੀਤਾ, ਉਸ ਨੇ ਖ਼ਾਸ ਤੌਰ ’ਤੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨ। ਖਿਡਾਰਨ ਸੁਖਵੀਰ ਕੌਰ ਦੇ ਮਾਤਾ ਕੁਲਵਿੰਦਰ ਕੌਰ ਜੋ ਕਿ ਇਸ ਮੌਕੇ ਬੇਹੱਦ ਭਾਵੁਕ ਨਜ਼ਰ ਆ ਰਹੇ ਸਨ ਨੇ ਕਿਹਾ ਕਿ ਇਸ ਦੇ ਨਾਲ ਸਾਡੇ ਵੀ ਦਿਨ ਫਿਰ ਗਏ ਨੇ। ਉਨ੍ਹਾਂ ਦੱਸਿਆ ਕਿ ਜਿਸ ਦਿਨ ਇਸ ਨੇ ਏਸ਼ੀਆ ਕੱਪ ਜਿਤਿਆ ਸੀ ਉਸੇ ਦਿਨ ਇਸ ਦਾ ਭਾਰਤੀ ਰੇਲਵੇ ’ਚ ਨਿਯੁਕਤੀ ਹੋ ਗਈ ਸੀ। ਵਰਨਣਯੋਗ ਹੈ ਕਿ ਖਿਡਾਰਨ ਸੁਖਵੀਰ ਕੌਰ ਆਪਣੀਆਂ ਦੋ ਭੈਣਾਂ ਤੇ ਇਕ ਭਰਾ ਤੋਂ ਸਭ ਤੋਂ ਵੱਡੀ ਹੈ ਤੇ ਉਸ ਨੂੰ ਹਾਕੀ ਖੇਡਣ ਦੀ ਚਿਣਗ ਮਹਿਜ਼ 8 ਸਾਲ ਦੀ ਉਮਰ ’ਚ ਲੱਗ ਗਈ ਸੀ। ਸਧਾਰਨ ਜਿੰਮੀਦਾਰ ਪਰਿਵਾਰ ’ਚ ਪੈਦਾ ਹੋਈ ਸੁਖਵੀਰ ਕੌਰ ਨੂੰ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ ਅਨੇਕਾਂ ਦੁਸ਼ਵਾਰੀਆ ’ਚ ਗੁਜ਼ਰਨਾ ਪਿਆ ਹੈ ਪਰ ਹੁਣ ਸਫਲਤਾ ਤੇ ਨੌਕਰੀ ਮਿਲਣ ’ਤੇ ਪਰਿਵਾਰ ਨੂੰ ਆਪਣੇ ਚੰਗੇ ਦਿਨ੍ਹਾਂ ਦੀ ਆਸ ਜਾਗੀ ਹੈ। ਅੱਜ ਦੇ ਸਮਾਗਮ ਮੌਕੇ ਕਲੱਬ ਪ੍ਰਧਾਨ ਜਰਨੈਲ ਸਿੰਘ, ਸਾਬਕਾ ਸਰਪੰਚ ਓਂਕਾਰ ਸਿੰਘ ਬਰਾੜ, ਸਮਾਜ ਸੇਵੀ ਸੁਖਜੀਤ ਸਿੰਘ, ਕੈਪਟਨ ਕੁਲਵੰਤ ਸਿੰਘ, ਸੂਬੇਦਾਰ ਨੰਦ ਸਿੰਘ, ਕੌਂਸਲਰ ਗੁਰਸੇਵਕ ਸਿੰਘ ਬਾਬਾ, ਗੋਰਾ ਸਿੰਘ ਕਿੰਗਰਾਂ, ਸਤਨਾਮ ਸਿੰਘ, ਗੁਰਚਰਨ ਸਿੰਘ ਫ਼ੌਜੀ, ਦਰਸ਼ਨ ਸਿੰਘ ਕੋਲਕਾ, ਮਹਿਲਾ ਸਿੰਘ ਜਵੰਧਾ, ਜਸਵੀਰ ਸਿੰਘ ਕਿੰਗਰਾਂ, ਕੋਚ ਮਾਧਾ ਸਿੰਘ, ਕੌਂਸਲਰ ਕੁਲਦੀਪ ਸਿੰਘ ਮੰਗਾ, ਗਮਧੂਰ ਸਿੰਘ, ਰਾਹੁਲ ਗਰਗ, ਤੇਜ ਸਿੰਘ ਫ਼ੌਜੀ, ਦਰਸ਼ਨ ਸਿੰਘ ਫ਼ੌਜੀ ਆਦਿ ਪ੍ਰਮੁੱਖ ਵਿਅਕਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਬੀ.ਐੱਲ.ਓਜ਼ ਦੀਆਂ ਸਮੱਸਿਆਵਾਂ ਸੰਬੰਧੀ ਐੱਸ.ਡੀ.ਐੱਮ ਨੂੰ ਦਿੱਤਾ ਮੰਗ ਪੱਤਰ
Ad Position 24