18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬੇਸਹਾਰਾ ਪਸ਼ੂ ਕਾਰਨ ਵਾਪਰੇ ਹਾਦਸੇ ’ਚ ਨੌਜਵਾਨ ਦੀ ਮੌਤ

ਸੰਗਤ ਮੰਡੀ, 17 ਸਤੰਬਰ (ਸੁਖਤੇਜ ਧਾਲੀਵਾਲ)- ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਨੇੜੇ ਬੇਸਹਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗਗਨਦੀਪ ਕੁਮਾਰ ਪੁੱਤਰ ਭੂਸ਼ਨ ਕੁਮਾਰ ਵਾਸੀ ਮੰਡੀ ਡੱਬਵਾਲੀ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 18-09-2026
ਸੰਗਤ ਮੰਡੀ, 17 ਸਤੰਬਰ (ਸੁਖਤੇਜ ਧਾਲੀਵਾਲ)- ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਨੇੜੇ ਬੇਸਹਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗਗਨਦੀਪ ਕੁਮਾਰ ਪੁੱਤਰ ਭੂਸ਼ਨ ਕੁਮਾਰ ਵਾਸੀ ਮੰਡੀ ਡੱਬਵਾਲੀ ਵਜੋਂ ਹੋਈ ਹੈ। ਨੌਜਵਾਨ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ’ਤੇ ਪਰਚੂਨ ਦਾ ਸਮਾਨ ਸਪਲਾਈ ਕਰਨ ਦਾ ਕੰਮ ਕਰਦਾ ਸੀ। ਇਸ ਸੰਬੰਧੀ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਨੇ ਦੱਸਿਆ ਕਿ ਗਗਨਦੀਪ ਆਪਣੀ ਕਾਰ ’ਤੇ ਪਿੰਡਾਂ ਵਿਚ ਕਰਿਆਨੇ ਦੀਆਂ ਦੁਕਾਨਾਂ ’ਤੇ ਸਾਮਾਨ ਸਪਲਾਈ ਕਰਨ ਉਪਰੰਤ ਬੀਤੀ ਸ਼ਾਮ ਆਪਣੀ ਕਾਰ ਰਾਹੀਂ ਮੰਡੀ ਡੱਬਵਾਲੀ ਵਾਪਸ ਜਾ ਰਿਹਾ ਸੀ। ਜਦੋਂ ਉਹ ਪਿੰਡ ਪਥਰਾਲਾ ਨੇੜੇ ਪਹੁੰਚਿਆ ਤਾਂ ਸੜਕ ’ਤੇ ਅਚਾਨਕ ਇਕ ਬੇਸਹਾਰਾ ਪਸ਼ੂ ਆ ਜਾਣ ਕਾਰਨ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗਗਨਦੀਪ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਰਾਹਗੀਰਾਂ ਵਲੋਂ ਜ਼ਖਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਵਲੋਂ ਉਸ ਨੂੰ ਬਚਾਉਣ ਲਈ ਇਲਾਜ ਕੀਤਾ ਗਿਆ, ਪਰ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਕੋਚਿੰਗ ਅਤੇ ਫਿਜ਼ੀਕਲ ਟੈਸਟ ਸੰਬੰਧੀ ਤਿਆਰੀ ਅਕਤੂਬਰ 5 ਤੋਂ ਸ਼ੁਰੂ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰ ਰਾਸ਼ਨ ਕਾਰਡ ਵੈਰੀਫ਼ਿਕੇਸ਼ਨ ਦੇ ਕੰਮ ਤੋਂ ਇਨਕਾਰੀ- ਹਰਗੋਬਿੰਦ ਕੌਰ
Ad Position 24